The Khalas Tv Blog Punjab ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲਾ ਜਾਣੋ ਕੌਣ ਹੈ ਵਿਅਕਤੀ!
Punjab Religion

ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲਾ ਜਾਣੋ ਕੌਣ ਹੈ ਵਿਅਕਤੀ!

ਬਿਉਰੋ ਰਿਪੋਰਟ – ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਤਨਖਾਹ ਨਿਭਾ ਰਹੇ ਸਨ ਤਾਂ ਅਚਾਨਕ ਇਕ ਵਿਅਕਤੀ ਵੱਲੋਂ ਆ ਕੇ ਉਸ ‘ਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਗੋਲੀ ਤਾਂ ਜ਼ਰੂਰ ਚੱਲੀ ਪਰ ਸੁਖਬੀਰ ਸਿੰਘ ਬਾਦਲ ਦਾ ਬਚਾਅ ਹੋ ਗਿਆ। ਹੁਣ ਹਰ ਕੋਈ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਸਖਸ਼ ਕੌਣ ਹੈ। ਆਓ ਤਹਾਨੂੰ ਦੱਸਦੇ ਹਾਂ ਕਿ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਕੌਣ ਹੈ।

ਨਰਾਇਣ ਸਿੰਘ ਚੌੜਾ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਵਿਖੇ 04 ਅਪ੍ਰੈਲ 1956 ਨੂੰ ਹੋਇਆ ਸੀ। ਉਹ ਬੀਤੇ ਲੰਬੇ ਸਮੇ ਤੋਂ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉਹ ਪਹਿਲਾਂ ਵੀ ਕਈ ਵਾਰ ਜੇਲ੍ਹ ਦੀ ਹਵਾ ਖਾ ਚੁੱਕਾ ਹੈ ਉਸ ਉੱਪਰ ਕਈ ਮਾਮਲੇ ਵੀ ਦਰਜ ਹਨ। ਉਹ 1984 ਦੇ ਖਾੜਕੂਵਾਦ ਦੇ ਦੌਰ ਵਿਚ ਕਾਫੀ ਸਰਗਰਮ ਸੀ ਅਤੇ ਉਸ ਨੇ ਉਸ ਸਮੇਂ ਪਾਕਿਸਤਾਨ ਵਿਚ ਜਾ ਵੀ ਕੰਮ ਕੀਤਾ ਸੀ। ਦੱਸ਼ ਦੇਈਏ ਕਿ ਚੌੜਾ ਨੂੰ ਇਸ ਤੋਂ ਪਹਿਲਾਂ 2013 ਦੇ ਫਰਵਰੀ ਮਹੀਨੇ ਦੀ 28 ਤਰੀਕ ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਉਸ ਦੇ ਨਾਲ ਹੀ ਉਸ ਦੇ 2 ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਨਰਾਇਣ ਸਿੰਘ ਚੌੜਾ ‘ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੇ ਵਿਚ 8 ਮਈ 2010 ਨੂੰ ਵਿਸਫੋਟਰ ਐਕਟ ਦੀਆਂ ਧਾਰਾਵਾਂ ਦੇ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਸਨ ਅਤੇ ਉਹ ਅੰਮ੍ਰਿਤਸਰ, ਤਰਨ ਤਾਰਨ ਅਤੇ ਰੋਪੜ ਜ਼ਿਲ੍ਹਿਆਂ ਦੇ ਵਿਚ ਕਈ ਕੇਸਾਂ ਵਿਚ ਲੋੜੀਂਦਾ ਸੀ। ਜਦੋਂ ਪੰਜਾਬ ਵਿਚ ਖਾੜਕੂਵਾਦ ਦਾ ਦੌਰ ਜ਼ੋਰਾਂ ‘ਤੇ ਸੀ ਤਾਂ ਉਹ ਪਾਕਿਸਤਾਨ ਵਿਚ ਵੀ ਗਿਆ ਸੀ ਅਤੇ ਕਿਹਾ ਜਾਂਦਾ ਹੈ ਕਿ ਚੌੜਾ ਨੇ ਉਸ ਸਮੇਂ ਹਥਿਆਰਾਂ ਦੀ ਖੇਪਾਂ ਦੀ ਵੱਡੇ ਪੱਧਰ ‘ਤੇ ਤਸਕਰੀ ਕੀਤੀ ਸੀ।

ਇਹ ਵੀ ਪੜ੍ਹੋ – ਸੁਖਬੀਰ ਬਾਦਲ ‘ਤੇ ਹਮਲੇ ‘ਤੇ ਬੋਲੇ ਰਵਨੀਤ ਬਿੱਟੂ, ਕਿਹਾ – ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ : 3 ਪ੍ਰੋਗਰਾਮ ਰੱਦ ਕਰਨੇ ਪਏ

 

Exit mobile version