The Khalas Tv Blog Lok Sabha Election 2024 ਜਾਣੋ ਕਿਹੜੇ ਹਲਕੇ ਦੇ ਕਿਸ ਪਿੰਡ ‘ਚ ਕਿਹੜੀ ਪਾਰਟੀ ਦੇ ਨਹੀਂ ਲੱਗੇ ਬੂਥ, ਕਈ ਪਿੰਡਾਂ ਦੇ ਲੋਕਾਂ ਨੂੰ ਕਿਉਂ ਕੀਤਾ ਵੋਟਾਂ ਦੀ ਬਾਈਕਾਟ
Lok Sabha Election 2024 Punjab

ਜਾਣੋ ਕਿਹੜੇ ਹਲਕੇ ਦੇ ਕਿਸ ਪਿੰਡ ‘ਚ ਕਿਹੜੀ ਪਾਰਟੀ ਦੇ ਨਹੀਂ ਲੱਗੇ ਬੂਥ, ਕਈ ਪਿੰਡਾਂ ਦੇ ਲੋਕਾਂ ਨੂੰ ਕਿਉਂ ਕੀਤਾ ਵੋਟਾਂ ਦੀ ਬਾਈਕਾਟ

ਮੁਹਾਲੀ : ਪੰਜਾਬ ‘ਚ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਵੱਧ ਚੜ੍ਹ ਕੇ ਆਪਣਾ ਉਤਸ਼ਾਹ ਦਿਖਾ ਰਹੇ ਹਨ ਪਰ ਉੱਥੇ ਹੀ ਕਈ ਪਿੰਡਾਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਵੋਟਾਂ ਦਾ ਬਾਈਕਾਟ ਕੀਤਾ ਹੈ। ਸਮਰਾਲਾ ਖੇਤਰ ਦੇ ਤਿੰਨ ਪਿੰਡਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪਿੰਡਾਂ ਮੁਸ਼ਕਾਬਾਦ, ਟੱਪਰੀਆਂ ਤੇ ਖੀਰਨੀਆਂ ਦੇ ਪਿੰਡ ਵਾਸੀਆਂ ਵੱਲੋਂ ਬਾਈਓਗੈਸ ਫੈਕਟਰੀ ਦੇ ਵਿਰੋਧ ਵਿੱਚ ਇਹ ਫੈਸਲਾ ਕੀਤਾ ਹੈ।

ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਉਸ ਸਮੇਂ ਤੱਕ ਵਿਰੋਧ ਜਾਰੀ ਰਹੇਗਾ। ਜਿਸ ਤੋਂ ਬਾਅਦ ਤਸੀਲਦਾਰ ਅਤੇ ਐਸਐਸਪੀ ਵੱਲ਼ੋਂ ਪਿੰਡ ਵਾਸੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਤਿੰਨਾਂ ਪਿੰਡਾਂ ਦੇ ਲੋਕ ਪਿਛਲੇ ਦੋ ਸਾਲਾਂ ਤੋਂ ਇਸ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਇਸ ਫੈਕਟਰੀ ਨੂੰ ਸਰਕਾਰ ਵੱਲੋਂ NOC ਮਿਲੀ ਹੈ, ਜਿਸ ਕਰਕੇ ਫੈਕਟਰੀ ਲਗਾਈ ਜਾ ਰਹੀ ਹੈ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰਿਆਂ ਫੈਲਣਗਿਆ ਅਤੇ ਧਰਤੀ ਹੇਠਲਾ ਪਾਣੀ ਗੰਧਲਾ ਹੋਵੇਗਾ। ਇਸ ਕਰਕੇ ਤਿੰਨੇ ਪਿੰਡਾਂ ਦੇ ਲੋਕਾਂ ਵੱਲੋਂ ਚੋਣਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਲੋਕ ਸਭਾ ਹਲਕਾ ਬਠਿੰਡਾ ਅਧੀਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਵੀ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ10 ਜਨਵਰੀ ਨੂੰ ਜਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਹੋਇਆ ਸੀ। ਪਰ ਪੰਜ ਮਹਿਨੇ ਬੀਤਣ ਦੇ ਬਾਵਜੂਦ ਕੋਈ ਇਨਸਾਫ ਨਹੀਂ ਮਿਲਿਆ ਹੈ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।  ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਣਵਾਈ ਨਾ ਹੋਣ ਕਾਰਨ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

ਪਿੰਡ ਪੰਜੋਲੀ ਕਲਾਂ ’ਚ ਨਹੀਂ ਲੱਗਾ ਅਕਾਲੀ ਦਲ ਦਾ ਬੂਥ

ਫਤਿਹਗੜ੍ਹ ਸਾਹਿਬ ਦੇ ਪਿੰਡ ਪੰਜੋਲੀ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬੂਥ ਨਹੀਂ ਲੱਗਾ। ਜਾਣਕਾਰੀ ਮੁਤਾਬਕ ਇਹ ਪਿੰਡ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਦੱਸ ਦੇਈਏ ਕਿ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰਿਆਂ ਵੱਡੀਆਂ ਪਾਰਟੀਆਂ ਦੇ ਬੂਥ ਇੱਥੇ ਲੱਗੇ ਹੋਏ ਹਨ।

ਪਿੰਡ ਖਿਆਲੀ ਵਿੱਚ ਨਹੀਂ ਲੱਗਾ ਕੋਈ ਬੂਥ

ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਖਿਆਲੀ ਵਿੱਚ ਕੋਈ ਬੂਥ ਨਹੀਂ ਲੱਗਾ ਹੈ। ਪਿੰਜ ਵਾਸੀਆਂ ਨੇ ਕਿਹਾ ਕਿ ਭਾਈਚਾਰਕ ਸਾਂਝ ਦੀ ਖਾਤਰ ਕਿਸੇ ਵੀ ਪਾਰਟੀ ਦਾ ਕੋਈ ਪੋਲਿੰਗ ਬੂਥ ਨਹੀਂ ਲਗਾਇਆ ਗਿਆ । ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਹੈ

ਪਿੰਡ ਲੱਖਣ ਕੇ ਪੱਡਾ ਵਿੱਚ ਲੱਗਾ ਸਾਂਝਾ ਬੂਥ

ਪਿੰਡ ਲੱਖਣ ਕੇ ਪੱਡਾ ਤੋਂ ਵੱਡੀ ਪਹਿਲ ਕਰਦਿਆਂ ਹੋਇਆਂ ਸਾਂਝਾ ਬੂਥ ਲਗਾਇਆ ਹੈ। ਪਿੰਡ ਦੋ ਲੋਕਾਂ ਵੱਲੋਂ ਭਾਚੀਚਾਰਕ ਸਾਂਝ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਲਿਆ ਹੈ। ਪਿੰਡ ਵਾਸੀਆਂ ਦੇ ਇਸ ਫੈਸਲੇ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ।

ਪੱਟੀ ਸ਼ਹਿਰ ਦੀਆਂ 18 ਵਾਰਡਾਂ ‘ਚ ਅਕਾਲੀ ਦਲ ਦੇ ਨਹੀਂ ਲੱਗੇ ਬੂਥ

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣਾ ਮਹਿੰਗਾ ਸਾਬਤ ਹੋਇਆ ਹੈ। ਕਿਉਂਕਿ ਪੱਟੀ ਸ਼ਹਿਰ ਦੀਆਂ 19 ਵਾਰਡਾ ਵਿੱਚੋਂ ਸਿਰਫ ਇਕ ਵਿੱਚ ਹੀ ਅਕਾਲੀ ਦਲ ਦਾ ਬੂਥ ਲੱਗਿਆ ਹੈ। ਇਸ ਦੇ ਨਾਲ ਪੱਟੀ ਹਲਕੇ ਵਿੱਚ 107 ਪਿੰਡ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਹੀ ਪਿੰਡਾਂ ਵਿੱਚ ਅਕਾਲੀ ਦਲ ਦਾ ਬੂਥ ਲੱਗਿਆ ਹੈ। ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵਾਪਰਿਆ ਹੈ ਕਿ ਪੰਥਕ ਸੀਟਾਂ ਉੱਤੇ ਅਕਾਲੀ ਦਲ ਦਾ ਬੂਥ ਨਹੀਂ ਲੱਗਿਆ ਹੈ।

Exit mobile version