The Khalas Tv Blog Punjab ਜਾਣੋ ਕੀ ਹੈ ਫ਼ਰਕ ਗਰਾਮ ਸਭਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ‘ਚ
Punjab

ਜਾਣੋ ਕੀ ਹੈ ਫ਼ਰਕ ਗਰਾਮ ਸਭਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ‘ਚ

ਬਿਉਰੋ ਰਿਪੋਰਟ – ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਪੰਚਾਇਤ ਕੀ ਹੁੰਦੀ ਹੈ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਗਰਾਮ ਸਭਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਵਿਚ ਕੀ ਅੰਤਰ ਹੁੰਦਾ ਹੈ। ਅੱਜ ਅਸੀ ਤਹਾਨੂੰ ਦੱਸਾਂਗੇ ਕਿ ਗਰਾਮ ਸਭਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਵਿਚ ਕੀ ਅੰਤਰ ਹੈ।

ਗਰਾਮ ਸਭਾ ਕੀ ਹੁੰਦੀ ਹੈ। 

ਗਰਾਮ ਸਭਾ ਵਿਚ ਉਹ ਲੋਕ ਹੁੰਦੇ ਹਨ ਜਿਨਾਂ ਦੇ ਵੋਟਰ ਸੂਚੀ ਵਿਚ ਨਾਮ ਹੁੰਦੇ ਹਨ। ਭਾਵ ਕਿ ਜਿੰਨ੍ਹਾਂ ਲੋਕਾਂ ਦੀ ਪਿੰਡ ਵਿਚ ਵੋਟ ਬਣੀ ਹੁੰਦੀ ਹੈ ਉਹ ਗਰਾਮ ਸਭਾ ਦੇ ਮੈਂਬਰ ਹੁੰਦੇ ਹਨ। ਗਰਾਮ ਸਭਾ ਦੇ ਮੈਂਬਰਾਂ ਦੀ ਉਮਰ ਘੱਟੋ -ਘੱਟ 18 ਸਾਲ ਹੁੰਦੀ ਹੈ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਿੰਡ ਦਾ ਹਰ ਵੋਟਰ ਗਰਾਮ ਸਭਾ ਦਾ ਮੈਂਬਰ ਹੁੰਦਾ ਹੈ।

ਗਰਾਮ ਸਭਾ ਦੇ ਸਾਰੇ ਮੈਂਬਰ ਮਿਲ ਕੇ ਪੰਚਾਇਤ ਚੁਣਦੇ ਹਨ। ਜਿੰਨ੍ਹਾਂ ਵਿਚ ਇਕ ਸਰਪੰਚ ਅਤੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਮੈਂਬਰ ਚੁਣੇ ਜਾਂਦੇ ਹਨ। ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਮੈਂਬਰ ਚੁਣੇ ਹਨ ਅਤੇ ਮੈਂਬਰਾਂ ਦੀ ਗਿਣਤੀ 7 ਤੋਂ 9 ਤੱਕ ਹੋ ਸਕਦੀ ਹੈ। ਗਰਾਮ ਸਭ ਦੀ ਸਾਲ ਵਿਚ ਦੋ ਵਾਰ ਮੀਟਿੰਗ ਬੁਲਾਉਣੀ ਜਰੂਰੀ ਹੁੰਦੀ ਹੈ ਅਤੇ ਸਰਪੰਚ ਨੂੰ ਹਰ ਮਹੀਨੇ ਪੰਚਾਇਤ ਦੀ ਮਿਟਿੰਗ ਬੁਲਾਉਣੀ ਲਾਜ਼ਮੀ ਹੈ। ਤਹਾਨੂੰ ਇਹ ਸੁਣ ਕੇ ਹੈਰਨੀ ਹੋਵੇਗੀ ਕਿ ਗਰਾਮ ਸਭਾ ਕੋਲ ਪੰਚਾਇਤ ਦੇ ਕੀਤੇ ਕੰਮਾਂ ਨੂੰ ਦੇਖਣ ਦਾ ਵੀ ਹੱਕ ਹੁੰਦਾ ਹੈ ਅਤੇ ਸਰਪੰਚ ਅਤੇ ਪੰਚਾਇਤ ਗਰਾਮ ਸਭਾ ਨੂੰ ਇਨਕਾਰ ਨਹੀਂ ਕਰ ਸਕਦੀ।

ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਵਿਚ ਅੰਤਰ

ਬਲਾਕ ਲੈਵਲ ਦੀ ਸੰਸਥਾ ਨੂੰ ਬਲਾਕ ਸੰਮਤੀ ਕਿਹਾ ਜਾਂਦਾ ਹੈ। ਬਲਾਕ ਦਾ ਸਭ ਤੋਂ ਵੱਡਾ ਅਫਸਰ ਬੀਡੀਓ ਹੁੰਦਾ ਹੈ। ਬੀਡੀਓ ਦੀ ਪੋਸਟ ਨੂੰ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਬਣਾਇਆ ਗਿਆ ਸੀ। ਬੀਡੀਓ ਇਕ Executive ਅਫਸਰ ਹੈ ।

ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਜੋਨ ਬਣਾ ਕੇ ਕੀਤੀ ਜਾਂਦੀ ਹੈ ਚੋਣ

ਬਲਾਕ ਸੰਮਤੀ ਦੀ ਚੋਣ ਪਿੰਡਾਂ ਦੇ ਜੋਨ ਬਣਾ ਕੇ ਕਰਵਾਈ ਜਾਂਦੀ ਹੈ। ਕਈ ਜੋਨਾਂ ਵਿਚ ਪਿੰਡਾਂ ਦੀ ਗਿਣਤੀ ਤਿੰਨ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ। ਸੰਮਤੀ ਦੇ 15 ਤੋਂ ਮੈਂਬਰ 17 ਮੈਂਬਰ ਬਣ ਸਕਦੇ ਹਨ। ਜਦੋਂ ਸੰਮਤੀ ਬਣ ਜਾਂਦੀ ਹੈ ਤੇ ਉਸ ਨੂੰ ਪੰਚਾਇਤ ਸੰਮਤੀ ਕਿਹਾ ਜਾਂਦਾ ਹੈ। ਸੰਮਤੀ ਬਣਨ ਤੋਂ ਬਾਅਦ ਇਕ ਚੇਅਰਮੈਨ ਚੁਣਿਆ ਜਾਂਦਾ ਹੈ। ਚੇਅਰਮੈਨ ਵੱਲੋਂ ਤੈਅ ਕਰਨਾ ਹੁੰਦਾ ਹੈ ਕਿ ਜ਼ਿਲ੍ਹਾ ਪਰੀਸ਼ਦ ਅਤੇ ਜ਼ਿਲ੍ਹਾ ਯੋਜਨਾ ਬੋਰਡ ਆਏ ਪੈਸੇ ਦੀ ਵਰਤੋਂ ਕਿਵੇਂ ਅਤੇ ਕਿੱਥੇ ਕਰਨੀ ਹੈ। ਬੀਡੀਓ ਦਾ ਕੰਮ ਬਲਾਕ ਸੰਮਤੀ ਅਤੇ ਚੇਅਰਮੈਨ ਦੇ ਕੰਮ ‘ਤੇ ਨਜ਼ਰ ਰੱਖਣਾ ਹੁੰਦਾ ਹੈ।

ਇਸੇ ਤਰ੍ਹਾਂ ਹੀ ਜ਼ਿਲ੍ਹਾ ਪਰੀਸ਼ਦਾਂ ਦੇ ਵੀ ਜੋਨ ਬਣਾ ਕੇ ਚੋਣ ਕੀਤੀ ਜਾਂਦੀ ਹੈ ਅਤੇ ਜਿੱਤੇ ਹੋਏ ਮੈਂਬਰ ਆਪਣਾ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਚੁਣਦੇ ਹਨ। ਬਲਾਕ ਸੰਮਤੀ ਦੇ ਚੇਅਰਮੈਨ ਦਾ ਕੰਮ ਜਿੱਥੇ ਬਲਾਕ ਤੱਕ ਹੀ ਸਿਮਤ ਹੁੰਦਾ ਹੈ, ਉੱਥੇ ਹੀ ਜ਼ਿਲ੍ਹਾ ਪਰੀਸ਼ਦ ਦਾ ਕੰਮ ਜ਼ਿਲ੍ਹੇ ਪੱਧਰ ਤੱਕ ਦਾ ਹੁੰਦਾ ਹੈ। ਜ਼ਿਲ੍ਹਾ ਪਰਿਸਦ ਦੇ ਚੇਅਰਮੈਨ ਦੇ ਰੁਤਬੇ ਨੂੰ ਪੰਜਾਬ ਦੇ ਰਾਜ ਮੰਤਰੀ ਦੇ ਬਰਾਬਰ ਮੰਨਿਆ ਜਾਦਾ ਹੈ। ਜ਼ਿਲ੍ਹਾ ਪਰੀਸ਼ਦਾਂ ਦੇ Executive  ਅਫਸਰ ਨੂੰ ADC Devolpment ਜਾਂ CO ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ – ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੀ ਸੁਨਾਮੀ, ਸੈਂਸੈਕਸ 1700 ਅੰਕ ਡਿੱਗ ਕੇ 82,500 ‘ਤੇ

 

Exit mobile version