The Khalas Tv Blog International ਜਾਣੋ, ਬ੍ਰਿਟੇਨ ‘ਚ ਲਾਗੂ ਹੋਣ ਜਾ ਰਹੇ ਰੂਲ ਆਫ਼ ਸਿਕਸ ਬਾਰੇ
International

ਜਾਣੋ, ਬ੍ਰਿਟੇਨ ‘ਚ ਲਾਗੂ ਹੋਣ ਜਾ ਰਹੇ ਰੂਲ ਆਫ਼ ਸਿਕਸ ਬਾਰੇ

‘ਦ ਖ਼ਾਲਸ ਬਿਊਰੋ:- ਬ੍ਰਿਟੇਨ ਵਿੱਚ 14 ਸਤੰਬਰ ਤੋਂ ਰੂਲ ਆਫ਼ ਸਿਕਸ ਦਾ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਹ ਨਵਾਂ ਨਿਯਮ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲਿਆਆਦਾ ਜਾ ਰਿਹਾ ਹੈ, ਜਿਸ ਦੇ ਤਹਿਤ ਛੇ ਤੋਂ ਵੱਧ ਲੋਕ ਸਮੂਹਿਕ ਰੂਪ ਵਿੱਚ ਇਕੱਠੇ ਨਹੀਂ ਹੋ ਸਕਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਇਸ ਨਿਯਮ ਦਾ ਐਲਾਨ ਕੀਤਾ ਹੈ।

ਕੀ ਹੈ ਰੂਲ ਆਫ਼ ਸਿਕਸ

ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਯੂਕੇ ਸਰਕਾਰ ਨੇ ਸਖ਼ਤ ਨਿਯਮ ਜਾਰੀ ਕੀਤਾ ਹੈ। ਇਸ ਨਵੇਂ ਨਿਯਮ ਤਹਿਤ ਛੇ ਤੋਂ ਵੱਧ ਵਿਅਕਤੀਆਂ ਨੂੰ ਸਮੂਹਿਕ ਰੂਪ ਵਿੱਚ ਇਕੱਠਿਆਂ ਨਹੀਂ ਹੋਣ ਦਿੱਤਾ ਜਾਵੇਗਾ। ਇਹ ਨਿਯਮ ਪੁਲਿਸ ਵੱਲੋਂ ਲਾਗੂ ਕੀਤੇ ਜਾਣਗੇ ਅਤੇ ਇਸ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨਾ ਦੇਣਾ ਪੈ ਸਕਦਾ ਹੈ।

ਇਸ ਦੇ ਨਾਲ ਹੀ ਯੂਕੇ ਦੇ ਇਸ ਨਵੇਂ ਨਿਯਮ ਦੇ ਤਹਿਤ ਸਿਰਫ ਸਕੂਲ, ਵਿਆਹ ਦੀਆਂ ਰਸਮਾਂ, ਆਖਰੀ ਯਾਤਰਾ ਅਤੇ ਆਯੋਜਿਤ ਟੀਮ ਦੀਆਂ ਖੇਡਾਂ ਨੂੰ ਛੋਟ ਦਿੱਤੀ ਜਾਵੇਗੀ। 30 ਤੋਂ ਵੱਧ ਲੋਕ ਵਿਆਹਾਂ ਅਤੇ ਸੰਸਕਾਰ ਸਮੇਂ ਇਕੱਠੇ ਹੋ ਸਕਦੇ ਹਨ। ਧਾਰਮਿਕ ਪ੍ਰੋਗਰਾਮਾਂ ਵਿੱਚ ਛੇ ਤੋਂ ਵੱਧ ਲੋਕ ਹਿੱਸਾ ਲੈ ਸਕਦੇ ਹਨ।

ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨੇ ਦੀ ਰਕਮ ਬੋਰਿਸ ਜੌਨਸਨ ਸਰਕਾਰ ਵੱਲੋਂ 100 ਯੂਰੋ ਯਾਨੀ ਤਕਰੀਬਨ 8,700 ਰੁਪਏ ਰੱਖੀ ਗਈ ਹੈ। ਜੇ ਇਸ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ, ਤਾਂ ਜ਼ੁਰਮਾਨਾ ਦੁੱਗਣਾ ਹੋ ਜਾਵੇਗਾ। ਯੂਕੇ ਦੀ ਸਰਕਾਰ ਇਸ ਜੁਰਮਾਨੇ ਤਹਿਤ 3,200 ਯੂਰੋ ਤੱਕ ਦੀ ਵਸੂਲੀ ਕਰ ਸਕਦੀ ਹੈ।

ਕਿਉਂ ਹੋ ਰਹੀ ਇਸ ਨਿਯਮ ਦੀ ਨਿੰਦਾ

ਯੂਕੇ ਵਿੱਚ ਵਧੇਰੇ ਲੋਕਾਂ ਦਾ ਮੰਨਣਾ ਹੈ ਕਿ ਇਸ ਨਿਯਮ ਤਹਿਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ, ਪਰ ਬੋਰਿਸ ਸਰਕਾਰ ਅਜਿਹਾ ਨਹੀਂ ਮੰਨਦੀ। ਸਿਰਫ ਇਹੀ ਨਹੀਂ, ਬ੍ਰਿਟਿਸ਼ ਲੋਕ ਕੱਲ੍ਹ ਰਾਤ ਨੂੰ ਪੱਬਸ, ਬਾਰਸ ਅਤੇ ਰੈਸਟੋਰੈਂਟਾਂ ਵਿੱਚ ਜਾਂਦੇ ਵੇਖੇ ਗਏ। ਲੋਕ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਆਜ਼ਾਦੀ ਦਾ ਆਖਰੀ ਸਮਾਂ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕ ਸ਼ੁੱਕਰਵਾਰ ਨੂੰ ਲੰਡਨ, ਮੈਨਚੇਸਟਰ ਅਤੇ ਨਾਟਿੰਘਮ ਵਿੱਚ ਸੜਕਾਂ ‘ਤੇ ਆਏ ਕਿਉਂਕਿ ਸੋਮਵਾਰ ਤੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਖ਼ਤ ਨਿਯਮ ਲਾਗੂ ਹੋ ਜਾਣਗੇ।

Exit mobile version