The Khalas Tv Blog Punjab KLF ਚੀਫ਼ ਲਖਬੀਰ ਸਿੰਘ ਰੋਡੇ ਦੇ ਸਾਥੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ! ਏਅਰਪੋਰਟ ‘ਤੇ ਕੀਤਾਾ ਕਾਬੂ,ਇਸ ਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ !
Punjab

KLF ਚੀਫ਼ ਲਖਬੀਰ ਸਿੰਘ ਰੋਡੇ ਦੇ ਸਾਥੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ! ਏਅਰਪੋਰਟ ‘ਤੇ ਕੀਤਾਾ ਕਾਬੂ,ਇਸ ਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ !

ਬਿਉਰੋ ਰਿਪੋਰਟ : ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਨਾਲ KLF ਚੀਫ਼ ਲਖਬੀਰ ਸਿੰਘ ਰੋਡੇ ਦੀ ਮੌਤ ਤੋਂ ਬਾਅਦ ਹੁਣ ਅੰਮ੍ਰਿਤਸਰ ਪੁਲਿਸ ਨੇ ਏਅਰਪੋਰਟ ਤੋਂ ਉਨ੍ਹਾਂ ਦੇ ਸਾਥੀ ਨੂੰ ਗ੍ਰਿਫਤਾਰ ਕਰਨ ਦਾਅਵਾ ਕੀਤਾ ਹੈ। ਪਰਮਜੀਤ ਸਿੰਘ ਡਾਡੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨ ਏਅਰੋਪਰਟ ਤੋਂ ਫਲਾਇਟ ਫੜ ਕੇ ਇੰਗਲੈਂਡ ਜਾ ਰਹੇ ਸਨ । ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈਲ (SSOC) ਨੂੰ ਇਸ ਦੀ ਜਿਵੇਂ ਹੀ ਸੂਚਨਾ ਮਿਲੀ । SSOC ਨੇ ਟੀਮ ਬਣਾ ਕੇ ਪਰਮਜੀਤ ਡਾਡੀ ਨੂੰ ਏਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ।

ISYF ਦੇ ਲਈ ਫੰਡ ਇਕੱਠੇ ਕਰਨ ਦਾ ਇਲਜ਼ਾਮ

ਪਰਮਜੀਤ ਸਿੰਘ ਡਾਡੀ ‘ਤੇ ਇਲਜ਼ਾਮ ਹੈ ਕਿ ਉਹ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦੇ ਨਾਲ ਜੁੜਿਆ ਹੋਇਆ ਹੈ । ਇਹ ਉਹ ਹੀ ਜਥੇਬੰਦੀ ਹੈ ਜਿਸ ਨੂੰ ਲਖਬੀਰ ਸਿੰਘ ਰੋਡੇ ਲੀਡ ਕਰਦਾ ਸੀ । ਪਰਮਜੀਤ ਸਿਘ ‘ਤੇ ਇਲਜ਼ਾਮ ਹੈ ਕਿ ਉਹ ਜਥੇਬੰਦੀ ਦੇ ਲਈ ਫੰਡ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਦਾ ਸੀ । ਇੰਨਾਂ ਹੀ ਨਹੀਂ ਪਰਮਜੀਤ ਡਾਡੀ ‘ਤੇ ਇਲਜ਼ਾਮ ਹੈ ਕਿ ਉਹ ਭਾਰਤ ਆਉਣ ਦੇ ਬਾਅਦ ਕਈ ਮਾਮਲਿਆਂ ਵਿੱਚ ਸ਼ਾਾਮਲ ਸੀ । ਜਿਸ ਨੂੰ ਲੈਕੇ ਪੰਜਾਬ ਦੀ ਖੁਫਿਆ ਏਜੰਸੀਆਂ ਡਾਡੀ ਤੋਂ ਪੁੱਛ-ਗਿੱਛ ਕਰ ਰਹੀਆਂ ਹਨ ।

Exit mobile version