The Khalas Tv Blog Punjab ਪਿੰਡਾਂ ‘ਚ ਅਕਾਲੀ ਤੇ ਭਾਜਪਾ ਦੇ ਨੇਤਾਵਾਂ ਦੇ ਦਾਖ਼ਲੇ ‘ਤੇ ਪਾਬੰਦੀ, ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਜਾਰੀ
Punjab

ਪਿੰਡਾਂ ‘ਚ ਅਕਾਲੀ ਤੇ ਭਾਜਪਾ ਦੇ ਨੇਤਾਵਾਂ ਦੇ ਦਾਖ਼ਲੇ ‘ਤੇ ਪਾਬੰਦੀ, ਕਿਸਾਨ ਯੂਨੀਅਨ ਵੱਲੋਂ ਨਾਕਾਬੰਦੀ ਜਾਰੀ

‘ਦ ਖ਼ਾਲਸ ਬਿਊਰੋ :- ਲਹਿਰਾਗਾਗਾ ਦੇ ਪਿੰਡਾਂ ‘ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅਕਾਲੀ ਤੇ ਭਾਜਪਾ ਨੇਤਾਵਾਂ ਨੂੰ ਦਾਖਲ ਨਾ ਹੋਣ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਸ਼ੁਰੂ ਕੀਤੀ ਪੰਜ ਰੋਜ਼ਾ ਨਾਕਾਬੰਦੀ ਦੇ ਅੱਜ ਤੀਜੇ ਦਿਨ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ‘ਤੇ ਰੈਲੀ ਕੱਢਦੇ ਹੋਏ ਮੋਦੀ ਸਰਕਾਰ ਦਾ ਸਿਆਪਾ ਕੀਤਾ ਗਿਆ।

ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੈਂਕੜੇ ਨੌਜਵਾਨਾਂ ਵੱਲੋਂ ਬਲਾਕ ਦੇ 23 ਪਿੰਡਾਂ ‘ਚ ਧਰਨੇ ਕੀਤੇ ਗਏ। ਧਰਨਾਕਾਰੀਆਂ ‘ਚ ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ, ਧਰਮਿੰਦਰ ਸਿੰਘ ਪਿਸ਼ੌਰ, ਲੀਲਾ ਸਿੰਘ ਚੋਟੀਆ, ਬਹਾਦਰ ਸਿੰਘ ਭੁਟਾਲ ਖੁਰਦ, ਮੱਖਣ ਸਿੰਘ ਪਾਪੜਾ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਰਾਮ ਸਿੰਘ ਨੰਗਲਾ, ਸੁਖਦੇਵ ਸਿੰਘ ਕੜੈਲ, ਕਰਨੈਲ ਸਿੰਘ ਗਨੋਟਾ, ਸੂਬਾ ਸਿੰਘ ਸੰਗਤਪੁਰਾ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਸ਼ਾਮਲ ਹੋਏ।

Exit mobile version