The Khalas Tv Blog Others ਦਿੱਲੀ ਦੇ ਸਿੰਘੂ ਬਾਰਡਰ ‘ਤੇ ਸ਼ੂਟਿੰਗ ਬਾਲ ਦੇ ਮੁਕਾਬਲੇ ਅੱਜ ਤੋਂ, ਜੇਤੂ ਖਿਡਾਰੀਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ
Others

ਦਿੱਲੀ ਦੇ ਸਿੰਘੂ ਬਾਰਡਰ ‘ਤੇ ਸ਼ੂਟਿੰਗ ਬਾਲ ਦੇ ਮੁਕਾਬਲੇ ਅੱਜ ਤੋਂ, ਜੇਤੂ ਖਿਡਾਰੀਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੀ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਤੇ ਦੁਨੀਆਂ ਭਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਕੋਈ ਨਾ ਕੋਈ ਸਲਾਹੁਣਯੋਗ ਕੰਮ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਅਮਰੀਕੀ ਸਿੱਖ ਸੰਗਤ ਵੱਲੋਂ ਅੱਜ ਤੋਂ ਸਿੰਘੂ ਬਾਰਡਰ ‘ਤੇ ਦੋ ਦਿਨਾਂ ਦਾ ਸ਼ੂਟਿੰਗ ਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਨੂੰ 2 ਲੱਖ ਰੁਪਏ ਤੋਂ ਵੱਧ ਦੇ ਇਨਾਮ ਤਕਸੀਮ ਕੀਤੇ ਜਾਣਗੇ।

ਇਸ ਟੂਰਨਾਮੈਂਟ ਦਾ ਨਾਂ ਕਿਸਾਨ ਪ੍ਰੀਮੀਅਰ ਲੀਗ ਰੱਖਿਆ ਗਿਆ ਹੈ। ਪਹਿਲੇ ਜੇਤੂ ਨੂੰ ਇੱਕ ਲੱਖ ਰੁਪਏ, ਦੂਜੇ ਨੂੰ 70 ਹਜ਼ਾਰ ਤੇ ਟਰਾਫੀ ਅਤੇ ਤੀਜੇ ਵਿਜੇਤਾ ਨੂੰ ਟਰਾਫੀ ਨਾਲ 21 ਹਜ਼ਾਰ ਰੁਪਏ ਦਿੱਤੇ ਜਾਣਗੇ।

Exit mobile version