The Khalas Tv Blog Punjab ਦੋ ਸਾਲ ਬਾਅਦ PAU ਦੇ ਵਿਹੜੇ ਲੱਗੀਆਂ ਰੌਣਕਾਂ,ਕਿਸਾਨ ਮੇਲਾ ਸ਼ੁਰੂ….
Punjab

ਦੋ ਸਾਲ ਬਾਅਦ PAU ਦੇ ਵਿਹੜੇ ਲੱਗੀਆਂ ਰੌਣਕਾਂ,ਕਿਸਾਨ ਮੇਲਾ ਸ਼ੁਰੂ….

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੂਰੇ ਦੋ ਸਾਲ ਬਾਅਦ ਕਿਸਾਨ ਮੇਲਾ ਲੱਗ ਰਿਹਾ ਹੈ । ਇਸ ਤੋਂ ਪਹਿਲਾਂ ਕਰੋਨਾ ਦੀ ਮਾਰ ਪਈ ਹੋਣ ਕਰਕੇ ਇਸ ਦਾ ਆਯੋਜਨ ਨਹੀਂ ਹੋ ਸਕਿਆ ਸੀ ।

ਅੱਜ ਸ਼ੁਰੂ ਹੋਣ ਜਾ ਰਹੇ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੋ ਦਿਨ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲਾ ਪੇਂਡੂ ਲੋਕਾਂ ਵਿੱਚ ਸੁਧਰੇ ਹੋਏ ਗਿਆਨ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਫਲਾਂ ਦੇ ਬੂਟੇ ਫਲ ਵਿਗਿਆਨ ਵਿਭਾਗ ਦੇ ਬਾਗਾਂ ਨੇੜੇ, ਫੁੱਲ ਗੇਟ ਨੰਬਰ-2 ਦੇ ਨੇੜਿਓਂ ਖਰੀਦੇ ਜਾ ਸਕਦੇ ਹਨ।

ਪਿਛਲੇ ਦੋ ਦਿਨਾਂ ਤੋਂ ਰੁੱਕ-ਰੁੱਕ ਕੇ ਪੈ ਰਿਹਾ ਮੀਂਹ ਕਿਸਾਨ ਮੇਲੇ ਦੀਆਂ ਰੌਣਕਾਂ ਘਟਾ ਸਕਦਾ ਹੈ। ਉਧਰ ਪੀਏਯੂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਕਾਰਨ ਕਿਤੇ ਕਿਤੇ ਛਿੱਟੇ ਪੈਣਾ ਦਾ ਅਨੁਮਾਨ ਹੈ।

ਦੂਜੇ ਪਾਸੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਵੀ ਦੋ ਰੋਜ਼ਾ ਪਸ਼ੂ ਪਾਲਣ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਮੇਲਾ 23 ਸਤੰਬਰ ਨੂੰ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ। ਇਸ ਮੇਲੇ ਦਾ ਨਾਅਰਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’ ਰੱਖਿਆ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੇਲੇ ਵਿੱਚ ਕਈ ਨਵੀਆਂ ਜਾਣਕਾਰੀਆਂ ਤੇ ਵੇਖਣਯੋਗ ਚੀਜਾਂ ਮਿਲਣਗੀਆਂ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ, ਇਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਦੇਖਣਯੋਗ ਚੀਜ਼ਾਂ ਇਸ ਮੇਲੇ ਵਿੱਚ ਹੋਣਗੀਆਂ ਜੋ ਕਿ ਕਿਸਾਨਾਂ ਤੇ ਪਸ਼ੂਪਾਲਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ।

Exit mobile version