The Khalas Tv Blog Punjab ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇਵੇਗੀ ਕੱਲ ਨੂੰ ਧ ਰਨਾ
Punjab

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇਵੇਗੀ ਕੱਲ ਨੂੰ ਧ ਰਨਾ

‘ਦ ਖਾਲਸ ਬਿਊਰੋ:ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਮੰਗ ਪਤਰ ਜਾਰੀ ਕੀਤਾ ਹੈ,ਜਿਸ ਅਨੁਸਾਰ 16 ਅਪ੍ਰੈਲ ਨੂੰ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਅਗੇ ਕੁੱਝ ਮੰਗਾ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਹਨਾਂ ਮੰਗੀ ਵਿੱਚ ਨਸ਼ੇ ਦੀ ਸਮੱਸਿਆ ਮੁੱਖ ਤੋਰ ਤੇ ਸ਼ਾਮਿਲ ਹੈ ਕਿਉਂਕਿ ਇੱਕ ਤਾਂ ਨੋਜਵਾਨ ਨਸ਼ਿਆਂ ਕਰਕੇ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ ,ਦੂਜਾ ਉਹ ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਦਾ ਇੰਤਜ਼ਾਮ  ਕਰਨ ਦੇ ਲਈ ਫ਼ਿਰ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ।ਇਸ ਲਈ ਨਸ਼ਿਆਂ ਦੀ ਸਪਲਾਈ ਤੇ ਰੋਕ ਲਗਾਈ ਜਾਵੇ ।ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ,ਉਸ ਨੂੰ ਹੋਰ  ਆਧੁਨਿਕ ਬਣਾਉਣ ਲਈ , ਇਲਾਕੇ ਵਿੱਚ ਹੁੰਦੀਆਂ ਚੋਰੀਆਂ ਰੋਕਣ ਤੇ ਇਸ ਸੰਬੰਧੀ ਦਰਜ ਹੋਈਆਂ ਸ਼ਿਕਾਇਤਾਂ ਤੇ ਕਾਰਵਾਈ ਸਣੇ ਹੋਰ ਕਈ ਮੰਗਾਂ ਦੇ ਲਈ ਇਹ ਧਰਨਾ ਦਿੱਤਾ ਜਾਵੇਗਾ ।

Exit mobile version