The Khalas Tv Blog Punjab ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਬਾਰਡਰ ਲਈ ਕਿਸਾਨਾਂ ਵੱਡੇ ਜੱਥੇ ਰਵਾਨਾ
Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਬਾਰਡਰ ਲਈ ਕਿਸਾਨਾਂ ਵੱਡੇ ਜੱਥੇ ਰਵਾਨਾ

ਕਿਸਾਨ ਅੰਦੋਲਨ-2 ਨੂੰ 36 ਦਿਨ ਬੀਤ ਚੁੱਕੇ ਹਨ। ਅੱਜ 20 ਮਾਰਚ, 37ਵਾਂ ਦਿਨ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਅੱਜ ਵੀ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ।

ਇਸ ਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਮੋਰਚੇ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸੇ ਕਵਾਇਦ ਤਹਿਤ ਅੱਜ ਜਿਲ੍ਹਾ ਅੰਮ੍ਰਿਤਸਰ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਹੀ ਵਿੱਚ ਰੇਲਵੇ ਸਟੇਸ਼ਨ ਅੰਮ੍ਰਿਤਸਰ, ਜੰਡਿਆਲਾ ਅਤੇ ਬਿਆਸ ਤੋਂ ਪੂਰਾ ਦਿਨ ਹਜ਼ਾਰਾਂ ਕਿਸਾਨਾਂ ਮਜਦੂਰਾਂ ਦੇ ਜਥੇ ਰਵਾਨਾ ਕੀਤੇ ਗਏ।

ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇਸ਼ ਦੀ ਅੰਨ੍ਹੀ, ਬੋਲ਼ੀ ਅਤੇ ਕਿਸਾਨਾਂ ਮਜਦੂਰਾਂ ਦੀ ਕਾਤਲ ਸਰਕਾਰ ਨੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਹੁਣ ਚੋਣ ਜਾਬਤਾ ਲਾਗੂ ਹੈ, ਇਸ ਲਈ ਲੋਕ ਇਸ ਸੰਘਰਸ਼ ਨੂੰ ਲੰਬੇ ਦਾਅ ਤੋਂ ਸੰਘਰਸ਼ ਕਰਨ  ਦਾ ਅਹਿਦ ਕਰ ਚੁੱਕੇ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਦਾ ਰਹੇਗਾ।

ਇਸ ਮੌਕੇ ਮੋਰਚੇ ਵੱਲ ਰਵਾਨਾ ਹੋਣ ਵਾਲੇ ਕਿਸਾਨਾਂ ਮਜਦੂਰਾਂ ਦੱਸਿਆ ਕੀ ਗਰਮੀ ਦੇ ਮੌਸਮ ਨੂੰ ਦੇਖਦੇ ਓਹ ਘਰਾਂ ਤੋਂ ਪੱਖੇ ਆਦਿ ਚੀਜ਼ਾਂ ਦਾ ਪ੍ਰਬੰਧ ਆਪ ਕਰਕੇ ਚੱਲੇ ਹਨ। ਆਗੂਆਂ ਜਾਣਕਾਰੀ ਦਿੱਤੀ ਕਿ ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਬਣੀ ਵਿਉਂਤਬੰਦੀ ਦੇ ਅਨੁਸਾਰ ਅਗਲੇ ਜਥੇ 30 ਮਾਰਚ ਨੂੰ ਰਵਾਨਾ ਹੋਣਗੇ। ਲੋਕਾਂ ਨੂੰ ਅਪੀਲ ਕਰਦਿਆਂ ਆਗੂਆਂ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਅੰਦੋਲਨ ਵਿੱਚ ਪਹੁੰਚਿਆ ਜਾਵੇ। ਓਹਨਾ ਕਿਹਾ ਕਿ 26 ਮਾਰਚ ਨੂੰ ਰਾਜਿਸਥਾਨ ਦੇ ਦੌਸਾ ਵਿੱਚ ਕਿਸਾਨਾਂ ਮਜਦੂਰਾਂ ਅਤੇ ਆਦਿਵਾਸੀਆਂ ਵੱਲੋਂ ਮਹਾਂਪੰਚਾਇਆਤ ਕੀਤੀ ਜਾਵੇਗੀ ।

 

Exit mobile version