‘ਦ ਖ਼ਾਲਸ ਬਿਊਰੋ :- ਖੇਤੀ ਬਿੱਲਾਂ ਦੇ ਵਿਰੋਧ ਵਿੱਚ ਇਸ ਸਮੇਂ ਪੰਜਾਬ ਸਣੇ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਕੇਂਦਰ ਖ਼ਿਲਾਫ ਪ੍ਰਦਰਸ਼ਨ ਜਾਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ, ਠੀਕ ਉਸੇ ਹੀ ਤਰ੍ਹਾਂ ਕੁ਼ੰਡਲੀ ਬਾਰਡਰ ‘ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਧਰਨ ਲਗਾਤਾਰ ਜਾਰੀ ਹੈ। ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਹਰ ਰੋਜ਼ ਪੰਜਾਬ ਤੋਂ 20-25 ਕਿਸਾਨਾਂ ਦੀਆਂ ਗੱਡੀਆਂ ਕਿਸਾਨੀ ਅੰਦੋਲਨ ਲਈ ਭਾਰਤ ਬੰਦ ਯਾਨਿ 8 ਦਸੰਬਰ ਲਈ ਵਿੱਚ ਸ਼ਾਮਿਲ ਹੋਣ ਲਈ ਜਾ ਰਹੀਆਂ ਹਨ।
ਪੰਧੇਰ ਨੇ ਭਾਰਤ ਬੰਦ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਜਲੰਧਰ, ਕਪੂਰਥਲਾ ਵਿੱਚ ਜਿਨ੍ਹਿਆਂ ਸਾਡੀਆਂ ਜਥੇਬੰਦੀਆਂ ਹਨ, ਉਨ੍ਹਾਂ ਸਭ ਨੂੰ ਭਾਰਤ ਬੰਦ ਦੇ ਸੱਦੇ ‘ਤੇ ਤੌਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ, ਮੁਲਾਜ਼ਮਾਂ, ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਵਿਦਿਆਰਥੀਆਂ ਤੇ ਹੋਰ ਕਾਰੋਬਾਰੀਆਂ ਨਾਲ ਮਿਲ ਕੇ ਭਾਰਤ ਬੰਦ ਦੇ ਸੱਦੇ ਕਾਮਯਾਬ ਬਣਾਉਣ ਤਿਆਰੀ ਨਜਿੱਠੀ ਜਾ ਚੁੱਕੀ ਹੈ, ਅਤੇ ਇਸ ਬੰਦ ਨੂੰ ਪੂਰਨ ਰੂਪ ਵਿੱਚ ਸਫਲ ਕਰਨ ਵਿੱਚ ਸੱਭ ਦਾ ਸਹਿਯੋਗ ਵੀ ਮਿਲ ਰਿਹਾ ਹੈ।
ਸਰਵਨ ਸਿੰਘ ਪੰਧੇਰ ਨੇ ਅੱਗੇ ਦੱਸਿਆ ਕਿ ਖੇਤੀ ਬਿੱਲਾਂ ਦੇ ਵਿਰੋਧ ਲਈ ਦਿੱਲੀ ਲਈ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਨੇ ਜੰਗੀ ਪੱਧਰ ‘ਤੇ ਆਪਣੀ ਪੂਰੀ ਤਿਆਰੀ ਕਰਲੀ ਹੈ। ਜਿਸ ਨੂੰ ਲੈ ਕੇ 11 ਦਸੰਬਰ ਨੂੰ ਕਿਸਾਨਾਂ ਦੀ ਹਜ਼ਾਰਾਂ ਗੱਡੀਆਂ ਦਾ ਕਾਫਲਾ ਦਿੱਲੀ ਵੱਲ ਨੂੰ ਕੂਚ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਇੱਕੋ ਹੀ ਹੈ ਕਿ ਕੇਂਦਰ ਸਰਕਾਰ ਖੇਤੀ ਦੇ ਤਿੰਨੋ ਬਿੱਲ ਵਾਪਿਸ ਲੈ ਲੈਣ, ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ ਪੰਜਾਬ ਵਿੱਚ ਰੇਲ ਰੋਕੋ ਅਤੇ ਹੋਰ ਅੰਦੋਲਨ ਲਗਾਤਰਾ ਚੱਲ ਰਹੇ ਹਨ। ਦਿੱਲੀ ਦਾ ਘਿਰਾਓ ਕਰਨਾ ਅਨਖ ਦਾ ਸਵਾਲ ਨਹੀਂ, ਬਲਕਿ ਅਨਸਰ ਦੀ ਲੋੜ ਹੈ ਕਿਉਂਕਿ ਭਾਰਤ ਦੀ ਸਾਰੀ ਖੇਤੀ, ਪੰਜਾਬ ਦੀ ਖੇਤੀ, ਖੇਤੀ ਮੰਡੀ ਨੂੰ ਕਾਰਪੋਰੇਟ ਘਰਾਣੇ ਦੇ ਹਵਾਲੇ ਕਰਨਾ ਇਨ੍ਹਾ ਸਾਰੇ ਕਾਨੂੰਨਾਂ ਦਾ ਮਨਸੂਬਾ ਹੈ, ਜਿਸ ਨੂੰ ਆਪਾ ਸਾਰੇ ਕੇਂਦਰ ਸਰਕਾਰ ਦੁਆਰਾ ਕਾਰਪੋਰਟ ਵਪਾਰੀਆਂ ਦਾ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨ: ਸਕੱਤਰ ਨੇ ਕਿਹਾ ਕਿ ਕੁੱਝ ਸਿਆਸੀ ਪਾਰਟੀਆਂ ਸਾਡੇ ਅੰਦਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਸ਼ਰਾਰਤੀ ਅਨਸਰਾਂ ਨੂੰ ਅੰਦੋਲਨ ਵਿੱਚ ਵਾੜ ਸਕਦੀਆਂ ਹਨ, ਸੋ ਸਾਨੂੰ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ ਤਾਂ ਆਪਣੇ ਕਿਸਾਨੀ ਅੰਦੋਲਨ ਦੀ ਰਾਖੀ ਕੀਤੀ ਜਾ ਸਕੇ ਅਤੇ ਸਰਕਾਰ ਨੂੂੰ ਸਾਨੂੰ ਬਦਨਾਮ ਕਰਨ ਦਾ ਬਹਾਣਾ ਨਾ ਮਿਲੇ, ਕਿਉਂਕਿ ਅੱਜ ਸਾਡਾ ਕਿਸਾਨ ਭਾਈਚਾਰੇ ਨੂੰ ਕੌਮਾਂਤਰੀ ਪੱਧਰ ‘ਤੇ ਮਦਦ ਮਿਲ ਰਹੀ ਕਿ ਕੇਂਦਰ ਖ਼ਿਲਾਫ ਸਾਡਾ ਅੰਦੋਲਨ ਢਿੱਲਾ ਨਾ ਪਵੇ ਅਤੇ ਮੋਦੀ ਸਰਕਾਰ ਤਿੰਨੋ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕੇ।