The Khalas Tv Blog Khetibadi ਸਰਕਾਰ ਵੱਲੋਂ ਮੀਟਿੰਗ ਤੋਂ ਮੁਕਰਨ ’ਤੇ ਭੜਕੇ ਕਿਸਾਨ; 19, 20 ਤੇ 22 ਮਾਰਚ ਨੇ ਵੱਡੇ ਐਕਸ਼ਨ ਦਾ ਐਲਾਨ
Khetibadi Punjab

ਸਰਕਾਰ ਵੱਲੋਂ ਮੀਟਿੰਗ ਤੋਂ ਮੁਕਰਨ ’ਤੇ ਭੜਕੇ ਕਿਸਾਨ; 19, 20 ਤੇ 22 ਮਾਰਚ ਨੇ ਵੱਡੇ ਐਕਸ਼ਨ ਦਾ ਐਲਾਨ

ਅੰਮ੍ਰਿਤਸਰ (17 ਮਾਰਚ, 2026): ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕੀਤੀ ਗਈ ਅਹਿਮ ਮੀਟਿੰਗ ਵਿੱਚ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਸੱਦਾ ਨਹੀਂ ਆਇਆ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਨਾਰਾਜ਼ਗੀ ਹੈ।

ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਮੋਗਾ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਖ਼ੁਦ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਮੁੜ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੋਰਚੇ ਦੌਰਾਨ ਪੁਲਿਸ ਵੱਲੋਂ ਚੁੱਕੇ ਗਏ 3 ਕਰੋੜ 70 ਲੱਖ ਰੁਪਏ ਦੇ ਸਾਮਾਨ ਦਾ ਹਿਸਾਬ ਦਿੱਤਾ ਜਾਵੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲਣ ਅਤੇ ਕਿਸਾਨਾਂ ’ਤੇ ਦਰਜ ਪੁਲਿਸ ਕੇਸ ਤੁਰੰਤ ਰੱਦ ਕੀਤੇ ਜਾਣ।

ਸੰਘਰਸ਼ ਦੀ ਰੂਪਰੇਖਾ:

  • 19 ਮਾਰਚ: ਮੁਹਾਲੀ ਦੇ 19 ਪਿੰਡਾਂ ਦੀ ਜ਼ਮੀਨ ‘ਲੈਂਡ ਪੂਲਿੰਗ’ ਰਾਹੀਂ ਹੜਪਣ ਵਿਰੁੱਧ ਗਮਾਡਾ (GMADA) ਦਫ਼ਤਰ ਅੱਗੇ ਪ੍ਰਦਰਸ਼ਨ।
  • 20 ਮਾਰਚ: ਲੁਧਿਆਣਾ ਦੌਰੇ ’ਤੇ ਆ ਰਹੇ ਮੁੱਖ ਮੰਤਰੀ ਨੂੰ ਵੱਖ-ਵੱਖ ਮਸਲਿਆਂ ’ਤੇ ਸਵਾਲ ਕੀਤੇ ਜਾਣਗੇ।
  • 22 ਮਾਰਚ: ਡੀਸੀ ਦਫ਼ਤਰ ਅੰਮ੍ਰਿਤਸਰ ਦੇ ਬਾਹਰ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਕਿਸਾਨਾਂ ਨੇ ਅਮਰੀਕਾ ਨਾਲ ਹੋ ਰਹੀ ‘ਫ੍ਰੀ ਟਰੇਡ ਡੀਲ’ ਦਾ ਵਿਰੋਧ ਕੀਤਾ ਅਤੇ ਸਮਾਣਾ ਟਾਵਰ ਮੋਰਚੇ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਰਸੋਈ ਗੈਸ ਦੀ ਕਿੱਲਤ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਵਿਦੇਸ਼ੀ ਨੀਤੀਆਂ ਕਾਰਨ ਆਮ ਲੋਕ ਪਿਸ ਰਹੇ ਹਨ।

Exit mobile version