The Khalas Tv Blog Punjab ਕੱਲ੍ਹ ਹੋਵੇਗੀ ਕਿਸਾਨ ਮਹਾਂਪੰਚਾਇਤ! ਕਿਸਾਨਾਂ ਕੀਤੀ ਖਾਸ ਅਪੀਲ
Punjab

ਕੱਲ੍ਹ ਹੋਵੇਗੀ ਕਿਸਾਨ ਮਹਾਂਪੰਚਾਇਤ! ਕਿਸਾਨਾਂ ਕੀਤੀ ਖਾਸ ਅਪੀਲ

ਬਿਉਰੋ ਰਿਪੋਰਟ – ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚੇ ‘ਤੇ ਬੈਠੇ ਕਿਸਾਨਾਂ ਵੱਲੋਂ ਕੱਲ੍ਹ ਖਨੌਰੀ ਬਾਰਡਰ ‘ਤੇ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਕਿਸਾਨਾਂ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਵੱਡੀ ਗਿਣਤੀ ਵਿਚ ਲੋਕ ਮਹਾਂਪੰਚਾਇਤ ਵਿਚ ਪਹੰਚਣ। ਉਨ੍ਹਾਂ ਕਿਹਾ ਕਿ ਰੋਜ਼ਾਨਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਵੱਡੀ ਗਿਣਤੀ ਵਿਚ ਲੋਕ ਆਉਂਦੇ ਸੀ, ਜਿਸ ਕਰਕੇ ਡੱਲੇਵਾਲ ਨੇ ਕਿਹਾ ਕਿ ਉਹ ਮਹਾਂਪੰਚਾਇਤ ਵਿਚ ਆਪ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਇਸ ਕਰਕੇ ਮਹਾਂਪੰਚਾਇਤ ਬੁਲਾਈ ਗਈ ਹੈ। ਕਿਸਾਨ ਲੀਡਰ ਕਾਕਾ ਕੋਟੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਵੱਡੀ ਗਿਣਤੀ ਵਿਚ ਪਹੁੰਚੋ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 12 ਹਜ਼ਾਰ ਤੋਂ ਵੱਧ ਪਿੰਡ ਹਨ, ਜੇਕਰ ਇਕ ਪਿੰਡ ਵਿਚੋਂ ਇਕ ਟਰਾਲੀ ਵੀ ਆ ਜਾਵੇ ਤਾਂ ਐਮਐਸਪੀ ਗਾਰੰਟ ਕਾਨੂੰਨ ਲਾਗੂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰਿਪੋਰਟਾਂ ਮਿਲ ਰਹੀਆਂ ਹਨ ਕਿ ਪਿੰਡਾਂ ਵਿਚੋਂ ਲੋਕ ਬੱਸਾਂ, ਟਰਾਲੀਆਂ ਵਿਚੋਂ ਆਉਣਗੇ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਵੱਲੋਂ ਮਹਾਂਪੰਚਾਇਤ ਖਾਤਿਰ ਆਪਣੀਆਂ ਵੈਨਾਂ ਵੀ ਭੇਜਿਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ 30 ਦਸੰਬਰ ਵਾਂਗ ਪੰਜਾਬ ਬੰਦ ਨੂੰ ਸਫਲ ਬਣਾਇਆ ਸੀ ਉਸੇ ਤਰ੍ਹਾਂ ਕੱਲ਼ ਵੀ ਇਸ ਨੂੰ ਕਾਮਯਾਬ ਬਣਾਇਆ ਜਾਵੇ। ਕਿਸਾਨ ਲੀਡਰ ਨੇ ਵੀ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਅਭਿਮਨਿਉ ਕੋਹਾੜ ਨੇ ਕਿਹਾ ਕਿ ਕਿਸਾਨਾਂ ਦੀ ਸਟੇਜ ਹਰਿਆਣਾ ਦੀ ਤਰਫੋਂ ਆਖਿਰ ਅਤੇ ਪੰਜਾਬ ਵਾਲੇ ਪਾਸੇ ਤੋਂ ਖਨੌਰੀ ਪਾਤੜਾ ਦੀ ਸਾਈਡ ਤੋਂ ਜਿੱਥੇ ਪਹਿਲੀ ਟਰਾਲੀ ਹੈ ਉੱਥੇ ਸਟੇਜ ਲੱਗੇਗੀ। ਉਸ ਤੋਂ ਅੱਗੇ ਖਨੌਰੀ ਦੀ ਸਾਈਡ ਲੱਖਾਂ ਕਿਸਾਨ ਦੀ ਬੈਠੇ ਹੋਣਗੇ। ਉਨ੍ਹਾਂ ਸਾਰਿਆਂ ਨੂੰ ਜਲਦੀ ਤੋਂ ਜਲਦੀ ਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਅਖੰਡ ਪਾਠ ਸਾਹਿਬ ਦੇ ਪਾਏ ਭੋਗ

 

Exit mobile version