ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarvan Singh Pandher) ਨੇ ਸ਼ੰਭੂ ਬਾਰਡਰ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjeeet Singh Dallewal) ਦੀ ਅਗਵਾਈ ਵਿੱਚ ਕਿਸਾਨ ਤਾਮਿਲਨਾਡੂ ਜਾ ਰਹੇ ਸਨ ਪਰ ਦਿੱਲੀ ਹਵਾਈ ਅੱਡੇ ‘ਤੇ ਸ੍ਰੀ ਸਾਹਿਬ ਨਾ ਲਿਜਾਣ ਦਾ ਬਹਾਨਾ ਬਣਾ ਕੇ ਤਾਮਿਲਨਾਡੂ ਨਹੀਂ ਜਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੇਸ਼ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕਰਕੇ ਰੋਕਾਂ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਫੈਸਲੇ ਲਏ ਜਾਣਗੇ।
ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਸ਼ੰਭੂ ਬਾਰਡਰ ‘ਤੇ ਵੱਡੇ ਪੱਧਰ ਤੇ ਇਕੱਠ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪੁਆਧ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕੱਠ ਵਿੱਚ ਲੋਕਾਂ ਦੇ ਲਈ ਲੰਗਰ ਦਾ ਬੰਦੋਬਸਤ ਕਰਨ।
ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਸਰਕਾਰ ਬਾਸਮਤੀ ਦੀ ਫਸਲ ਨੂੰ ਰੋਲਣ ਜਾ ਰਹੀ ਹੈ। ਸਰਕਾਰ ਬਾਸਮਤੀ ਦੀ ਸਿਪਮੈਂਟ 950 ਡਾਲਰ ਹੈ ਪਰ ਹੁਣ ਜੋ ਮੰਡੀਆਂ ਵਿੱਚ ਬਾਸਮਤੀ ਆ ਰਹੀ ਹੈ ਉਸ ਦਾ ਰੇਟ 2200 ਤੋਂ ਲੈ ਕੇ 2400 ਰੁਪਏ ਤੱਕ ਹੈ ਪਰ ਪਾਕਿਸਤਾਨ ਦੀ ਬਾਸਮਤੀ ਦੀ ਸਿਪਮੈਂਟ 750ਡਾਲਰ ਹੈ, ਇਸ ਕਰਕੇ ਕੌਮਾਤਰੀ ਮੰਡੀ ਦੇ ਵਿੱਚ ਬਾਸਮਤੀ ਦਾ ਰੇਟ ਬਹੁਤ ਜਿਆਦਾ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਬਾਸਮਤੀ ਦੀ MEP 700 ਡਾਲਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਸਮੇਂ ਸਹੀ ਫੈਸਲਾ ਕਰ ਲਵੇ ਤਾਂ ਕਿਸਾਨ ਮੰਡੀਆਂ ਵਿੱਚ ਰੁਲਣ ਤੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ ਵਿੱਚ 17 ਫੀਸਦੀ ਬਾਸਮਤੀ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਲੱਗੀ ਹੈ ਪਰ ਸਰਕਾਰ ਦੀਆਂ ਨਲਾਇਕੀਆਂ ਕਾਰਨ ਬਾਸਮਤੀ ਮੰਡੀਆਂ ਵਿੱਚ ਰੁੱਲ ਰਹੀ ਹੈ।
ਇਹ ਵੀ ਪੜ੍ਹੋ – ਕਾਰ ‘ਚ ਹੈਲਮੈਟ ਨਾ ਪਾਉਣ ‘ਤੇ ਯੂਪੀ ਦੇ ਵਿਅਕਤੀ ਨੂੰ ਆਇਆ ਇਹ ਸੁਨੇਹਾ! ਪੜ੍ਹ ਕੇ ਰਹਿ ਜਾਵੋਗੇ ਹੈਰਾਨ