The Khalas Tv Blog India ਦਿੱਲੀ ਦੀ ਜਨਤਾ ਨੇ ਕਿਹਾ, ਕਿਸਾਨਾਂ ਦੀ ਟਰੈਕਟਰ ਪਰੇਡ ਵੇਖਣ ਦਾ ਅਨੰਦ ਹੀ ਵੱਖਰਾ
India Punjab

ਦਿੱਲੀ ਦੀ ਜਨਤਾ ਨੇ ਕਿਹਾ, ਕਿਸਾਨਾਂ ਦੀ ਟਰੈਕਟਰ ਪਰੇਡ ਵੇਖਣ ਦਾ ਅਨੰਦ ਹੀ ਵੱਖਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਅੱਜ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਕੱਢੀ ਗਈ ਹੈ। ਬੈਰੀਕੇਡਸ ਤੋੜ ਕੇ ਕਿਸਾਨ ਦਿੱਲੀ ਵਿੱਚ ਦਾਖਲ ਹੋਏ ਹਨ। ਦਿੱਲੀ ਦੀ ਆਮ ਜਨਤਾ ਵੱਲੋਂ ਵੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਾਰੀਆਂ ਕਿਸਾਨ ਯੂਨੀਅਨਾਂ ਆਪਣੇ-ਆਪਣੇ ਟਰੈਕਟਰਾਂ ਦੇ ਨਾਲ ਪਰੇਡ ਵਿੱਚ ਸ਼ਾਮਿਲ ਹੋ ਰਹੀਆਂ ਹਨ।

https://khalastv.com/wp-content/uploads/2021/01/WhatsApp-Video-2021-01-26-at-8.15.29-AM-1.mp4

ਕਿਸਾਨਾਂ ਵੱਲੋਂ ਇਸ ਟਰੈਕਟਰ ਪਰੇਡ ਵਿੱਚ ਆਪਣੀਆਂ ਟਰਾਲੀਆਂ ‘ਤੇ ਤਿਆਰ ਕੀਤੀਆਂ ਗਈਆਂ ਪੰਜਾਬੀ ਸੱਭਿਆਚਾਰ, ਕਿਸਾਨੀ ਨਾਲ ਜੁੜੀਆਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਹਨ। ‘ਦ ਖ਼ਾਲਸ ਟੀਵੀ ਨਾਲ ਖ਼ਾਸ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਅੱਜ ਲਾਲ ਕਿਲ੍ਹੇ ‘ਤੇ ਰਾਜਪਥ ‘ਤੇ ਹੋ ਰਹੀ ਪਰੇਡ ਨਾਲੋਂ ਟਰੈਕਟਰ ਪਰੇਡ ਵੇਖਣ ਵਿੱਚ ਜ਼ਿਆਦਾ ਅਨੰਦ ਆ ਰਿਹਾ ਹੈ।

https://khalastv.com/wp-content/uploads/2021/01/WhatsApp-Video-2021-01-26-at-7.55.19-AM-2.mp4

ਕਿਸਾਨ ਆਪਣੇ ਨਿੱਜੀ ਵਾਹਨਾਂ ਸਮੇਤ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋ ਰਹੇ ਹਨ। ਕਈ ਟਰੈਕਟਰਾਂ ਦੇ ਪਿੱਛੇ ਟਰਾਲੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਬੀਬੀਆਂ, ਬਜ਼ੁਰਗ ਅਤੇ ਬੱਚੇ ਬੈਠੇ ਹਨ।

ਦਿੱਲੀ ਵਿੱਚ ਹੋ ਰਹੀ ਟਰੈਕਟਰ ਪਰੇਡ ਦਾ ਸਿੱਧਾ ਪ੍ਰਸਾਰਣ ਵੇਖਣ ਲਈ ਕਲਿੱਕ ਕਰੋ:

🔴LIVE - ਦਿੱਲੀ ਦੀਆਂ ਸੜਕਾਂ ‘ਤੇ ਸਰਪਟ ਦੌੜਦੇ ਕਿਸਾਨਾਂ ਦੇ ਬੰਬੂਕਾਟ ਇਤਿਹਾਸਕ ਟਰੈਕਟਰ ਪਰੇਡ LIVE

ਫੇਸਬੁੱਕ ‘ਤੇ ਲਾਈਵ ਦੇਖਣ ਲਈ ਕਲਿੱਕ ਕਰੋ:

https://www.facebook.com/101711581848138/posts/114477250571571/?d=n

Exit mobile version