The Khalas Tv Blog India ਲੋਕਾਂ ਨੇ ਕਿਰਨ ਖੇਰ ਨੂੰ ਸਮਝਾਇਆ ਕੀ ਹੁੰਦਾ ਹੈ ਐੱਮਪੀਲੈਡ ਫੰਡ ਅਤੇ ਖਰਚਾ ਵੰਡਣ ਦਾ ਮਤਲਬ
India Punjab

ਲੋਕਾਂ ਨੇ ਕਿਰਨ ਖੇਰ ਨੂੰ ਸਮਝਾਇਆ ਕੀ ਹੁੰਦਾ ਹੈ ਐੱਮਪੀਲੈਡ ਫੰਡ ਅਤੇ ਖਰਚਾ ਵੰਡਣ ਦਾ ਮਤਲਬ

ਲੋਕਾਂ ਦੇ ਪੈਸੇ ਨੂੰ ਦਾਨ ਨਹੀਂ ਕਰ ਸਕਦੀ ਕਿਰਨ ਖੇਰ * ਦਾਨ ਜੇਬ੍ਹ ਚੋਂ ਹੁੰਦਾ ਹੈ ਨਾ ਕਿ ਲੋਕਾਂ ਦੇ ਪੈਸੇ ਨਾਲ * ਲੋਕਾਂ ਨੇ ਲਿਖਿਆ, ਕੋਵਿਡ ਕਰਕੇ ਬੰਦ ਕੀਤਾ ਗਿਆ ਹੈ ਐਮਪੀਲੈਡ ਫੰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੰਡੀਗੜ੍ਹ ਤੋਂ ਸੰਸਦ ਮੈਂਬਰ ਤੇ ਅਦਾਕਾਰ ਕਿਰਨ ਖੇਰ ਕਾਫੀ ਸਮੇਂ ਤੋਂ ਗਭੀਰ ਬਿਮਾਰੀ ਨਾਲ ਲੜ ਰਹੇ ਹਨ ਤੇ ਤਕਰੀਬਨ ਲੋਕਾਂ ਦੀ ਕਚਿਹਰੀ ‘ਚੋਂ ਗੈਰਹਾਜਿਰ ਹਨ। ਹੁਣ ਟਵਿੱਟਰ ‘ਤੇ ਕਿਰਨ ਖੇਰ ਆਪਣੇ ਇੱਕ ਟਵੀਟ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਲੋਕ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਉਨ੍ਹਾਂ ਨੂੰ ਐੱਮਪੀਲੈਡ ਫੰਡ ਤੇ ਫੰਡ ਨੂੰ ਖਰਚੇ ਲਈ ਵੰਡਣ ਦਾ ਮਤਲਬ ਸਮਝਾ ਰਹੇ ਹਨ।


ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਕਿਰਨ ਖੇਰ ਨੇ ਇਕ ਟਵੀਟ ਕੀਤਾ ਸੀ ਕਿ ਉਹ ਦਿਲੋਂ ਉਮੀਦਾਂ ਤੇ ਆਰਦਾਸ ਨਾਲ ਆਪਣੇ ਐਮਪੀਲੈਡ ਦੇ ਅਖਤਿਆਰੀ ਫੰਡ ਵਿੱਚੋਂ ਚਡੀਗੜ੍ਹ ਦੇ ਪੀਜੀਆਈ ਲਈ ਤੁਰੰਤ ਕੋਵਿਡ ਮਰੀਜ਼ਾਂ ਵਾਸਤੇ ਵੈਂਟੀਲੇਟਰ ਖਰੀਦਣ ਲਈ 1 ਕਰੋੜ ਰੁਪਏ ਦਾਨ ਕਰ ਰਹੇ ਹਨ। ਉਨ੍ਹਾਂ ਬਕਾਇਆ ਹੈਸ਼ ਟੈਗ ਵਰਤ ਕੇ ਚੰਡੀਗੜ੍ਹ ਦੇ ਲੋਕਾਂ, ਚੰਡੀਗੜ੍ਹ ਸ਼ਹਿਰ ਲਈ ਤੇ ਆਪਣੇ ਸ਼ਹਿਰ ਲਈ ਖੜ੍ਹੇ ਹੋਣ ਦਾ ਜਿਕਰ ਵੀ ਕੀਤਾ ਸੀ ਤੇ ਟਵੀਟ ਨਾਲ ਆਪਣਾ ਆਫਿਸ਼ੀਅਲ ਲੈਟਰ ਟੈਗ ਕਰਕੇ ਇਹ ਦਾਨ ਦੇਣ ਦੀ ਜਾਣਕਾਰੀ ਦਿੱਤੀ ਸੀ। ਬਸ ਇਸ ਤੋਂ ਬਾਅਦ ਉਨ੍ਹਾਂ ਦੇ ਟਵੀਟ ਨੂੰ ਲੋਕਾਂ ਨੇ ਵਾਇਰਲ ਕਰ ਦਿੱਤਾ ਤੇ ਚੰਗੀ ਕਲਾਸ ਲਗਾਈ।

ਲੋਕਾਂ ਦਾ ਕਹਿਣਾ ਸੀ ਕਿ ਕਿਰਨ ਖੇਰ ਐਮਪੀਲੈਡ ਫੰਡ ਨੂੰ ਦਾਨ ਨਹੀਂ ਕਰ ਸਕਦੀ। ਇਹ ਉਨ੍ਹਾਂ ਦੀ ਜੇਬ੍ਹ ਚੋਂ ਨਿਕਲਿਆ ਪੈਸਾ ਨਹੀਂ ਹੈ, ਦਾਨ ਜੇਬ੍ਹ ਚੋਂ ਹੁੰਦਾ ਹੈ ਨਾ ਕਿ ਸਰਕਾਰੀ ਪੈਸੇ ਨਾਲ। ਲੋਕਾਂ ਨੇ ਕਿਹਾ ਕਿ ਇਹ ਜਨਤਾ ਦਾ ਪੈਸਾ ਹੈ, ਜਿਸਨੂੰ ਕਿਰਨ ਖੇਰ ਫੰਡ ਕਹਿ ਰਹੇ ਹਨ। ਇਹ ਜਨਤਾ ਦੇ ਟੈਕਸ ਤੋਂ ਇਕੱਠੀ ਹੋਈ ਆਮਦਨ ਹੈ ਨਾ ਕਿ ਕਿਰਨ ਖੇਰ ਦਾ ਨਿੱਜੀ ਕੈਸ਼, ਇਸ ਲਈ ਨਾ ਮੂਰਖ ਬਣੋ ਤੇ ਨਾ ਹੀ ਲੋਕਾਂ ਨੂੰ ਬਣਾਓ।

ਇਕ ਵਿਅਕਤੀ ਨੇ ਟਵੀਟ ਕੀਤਾ ਹੈ ਕਿ ਇਹ ਪੈਸਾ ਐਲੋਕੇਟ ਹੈ ਨਾ ਕਿ ਡੁਨੇਸ਼ਨ। ਜਦੋਂ ਤੁਸੀ ਆਪਣੀ ਪੈਸੇ ਨੂੰ ਇਸ ਲਈ ਵਰਤੋਗੇ ਤਾਂ ਇਹਨੂੰ ਦਾਨ ਕਹਿਣਾ।

ਕੁਝ ਲੋਕਾਂ ਨੇ ਟਵੀਟ ਰਾਹੀਂ ਹੈਰਾਨੀ ਵੀ ਜਾਹਿਰ ਕੀਤੀ ਹੈ। ਇਕ ਔਰਤ ਨੇ ਲਿਖਿਆ ਹੈ ਕਿ ਤੁਸੀਂ ਨਿਊ ਜਰਸੀ ਵਿਚ ਦੋ ਘਰ ਖਰੀਦਣ ਲਈ ਕਿੰਨੇ ਪੈਸੇ ਖਰਚੇ ਹਨ। ਤੇ ਤੁਸੀਂ ਭਾਰਤ ਵਿੱਚ ਕਿੰਨਾ ਸਮਾਂ ਗੁਜਾਰਦੇ ਹੋ।

ਲੋਕਾਂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਹੈ ਕਿ ਆਪਣੀ ਜੇਬ੍ਹ ਵਿੱਚੋਂ ਵੀ ਕੁੱਝ ਕੱਢ ਕੇ ਦਿਖਾਓ ਤੇ ਅੰਗ੍ਰੇਜੀ ਵਿਚ ਕੁਝ ਲਿਖਣ ਤੋਂ ਪਹਿਲਾਂ ਘੱਟੋ-ਘੱਟ ਸ਼ਬਦਕੋਸ਼ ਜਰੂਰ ਖੋਲ੍ਹ ਕੇ ਦੇਖ ਲਿਆ ਕਰੋ। ਲੋਕਾਂ ਨੇ ਕਿਹਾ ਕਿ ਤੁਸੀਂ ਇਹ ਕਰਕੇ ਵੀ ਕੁੱਝ ਨਹੀਂ ਕਰ ਰਹੇ ਹੋ। ਇਹ ਪੈਸਾ ਜਨਤਾ ਦਾ ਹੈ। ਹਾਲਾਂਕਿ ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਹਰ ਸੰਸਦ ਮੈਂਬਰ ਕੋਲ ਪੈਸਾ ਹੈ, 700 ਤੋਂ ਉਪਰ ਐਮ ਪੀ ਹਨ ਤੇ ਇਸ ਹਿਸਾਬ ਨਾਲ 700 ਕਰੋੜ ਪੈਸਾ ਹੈ। ਇਨ੍ਹਾਂ ਹਾਲਾਤਾਂ ਵਿਚ ਬਹੁਤਾ ਵੀ ਥੋੜ੍ਹਾ ਹੀ ਗਿਣਿਆ ਜਾਂਦਾ ਹੈ।

ਇਕ ਵਿਅਕਤੀ ਨੇ ਕਿਹਾ ਕਿ ਐਮਪੀਲੈਡ ਫੰਡ ਕੋਵਿਡ ਕਰਕੇ ਬੰਦ ਕਰ ਦਿਤਾ ਗਿਆ ਹੈ। ਮੋਦੀ ਸਰਕਾਰ ਨੇ ਬਿਲ ਪਾਸ ਕਰਕੇ ਦੋ ਸਾਲ ਲਈ ਇਸ ‘ਤੇ ਰੋਕ ਲਾ ਦਿਤੀ ਹੈ। ਉਨ੍ਹਾਂ ਕਿਹਾ ਕਿ ਕਿਰਨ ਖੇਰ ਝੂਠ ਬੋਲ ਰਹੀ ਹੈ।

ਕਈ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮਾਫ ਕਰ ਦਿਓ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਨ੍ਹਾਂ ਦੋਵਾਂ ਵਿਚ ਫਰਕ ਕੀ ਹੁੰਦਾ ਹੈ। ਇਹੀ ਕਾਰਣ ਹੈ ਕਿ ਭਾਰਤ ਵਿਚ ਪੜ੍ਹੇ ਲਿਖੇ ਲੋਕਾਂ ਨੂੰ ਸਰਕਾਰ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ।

ਕਿਰਨ ਖੇਰ ਨੇ ਸੁਧਾਰੀ ਗਲਤੀ
ਲੋਕਾਂ ਵੱਲੋਂ ਹੁੰਦੀ ਇਸ ਫਜੀਹਤ ਨੂੰ ਦੇਖਦਿਆਂ ਕਿਰਨ ਖੇਰ ਨੂੰ ਦੂਜਾ ਟਵੀਟ ਕਰਕੇ ਆਪਣੀ ਗਲਤੀ ਸੁਧਾਰੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਦੱਸਿਆ ਕਿ ਹੈ ਮੈਨੂੰ ਖਰਚਾ ਲਿਖਣਾ ਚਾਹੀਦਾ ਸੀ। ਇਹ ਐਮਪੀਐਲਡੀ ਐਸ ਦੁਆਰਾ ਫੰਡਾਂ ਦੀ ਵੰਡ ਹੈ। ਮੇਰੀ ਇਸ ਗੱਲ ਨੂੰ ਬਾਹਰ ਕੱਢਣ ਲਈ ਤੁਹਾਡਾ ਧੰਨਵਾਦ।

ਆਵੇਗਾ ਤੇ ਮੋਦੀ ਹੀ ਕਹਿ ਕੇ ਫਸ ਗਏ ਸੀ ਅਨੁਪਮ ਖੇਰ

ਕਿਰਨ ਖੇਰ ਤੋਂ ਪਹਿਲਾਂ ਅਨੁਪਮ ਖੇਰ ਵੀ ਲੋਕਾਂ ਦੇ ਨਿਸ਼ਾਨੇ ਤੇ ਆਏ ਸਨ । ਸ਼ੇਖਰ ਗੁਪਤਾ ਦੇ ਇਕ ਟਵੀਟ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਸਰਕਾਰ ਤੇ ਬੇਸ਼ਕ ਇਲਜਾਮ ਲਗਾਓ, ਆਵੇਗਾ ਤੇ ਮੋਦੀ ਹੀ। ਤਾਂ ਲੋਕਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਵੀ ਅਨੁਪਮ ਖੇਰ ਚਾਪਲੂਸੀ ਕਰਨਾ ਨਹੀਂ ਛੱਡ ਰਹੇ। ਸਾਰਾ ਦੇਸ਼ ਕੋਵਿਡ ਨਾਲ ਲੜ ਰਿਹਾ ਹੈ ਤੇ ਇਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।

Exit mobile version