The Khalas Tv Blog Punjab ਸ਼ੱਕੀ ਹਾਲਤ ‘ਚ 2 ਭੈਣਾਂ ਦੇ ਭਰਾ ਦੀ ਮੌਤ ! ਮਾਂ ਦੀ ਗਵਾਈ ਸਵਾਲਾਂ ਦੇ ਘੇਰੇ ‘ਚ !
Punjab

ਸ਼ੱਕੀ ਹਾਲਤ ‘ਚ 2 ਭੈਣਾਂ ਦੇ ਭਰਾ ਦੀ ਮੌਤ ! ਮਾਂ ਦੀ ਗਵਾਈ ਸਵਾਲਾਂ ਦੇ ਘੇਰੇ ‘ਚ !

ਬਿਉਰੋ ਰਿਪੋਰਟ : ਖੰਨਾ ਦੇ ਪਿੰਡ ਸੋਹਿਆ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ । ਦੱਸਿਆ ਜਾ ਰਿਹਾ ਹੈ ਕਿ ਉਸ ਨੇ ਬੁਖਾਰ ਵਿੱਚ ਗਲਤੀ ਦੇ ਨਾਲ ਸਲਫਾਸ ਦੀ ਗੋਲੀ ਖਾ ਲਈ,ਉਹ ਘਰ ਵਿੱਚ ਇਕੱਲਾ ਸੀ। ਜਦੋਂ ਮਾਂ ਘਰ ਵਿੱਚ ਆਈ ਤਾਂ ਪੁੱਤਰ ਦੀ ਹਾਲਤ ਵਿਗੜ ਚੁੱਕੀ ਸੀ । ਉਸ ਨੂੰ ਮੰਡੀ ਅਹਿਮਦਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ।

ਇਕਲੌਤਾ ਪੁੱਤ ਸੀ

ਜਾਣਕਾਰੀ ਦੇ ਮੁਤਾਬਿਕ ਸੋਹਿਆ ਦੇ ਹਰਪ੍ਰੀਤ ਸਿੰਘ ਦੀ ਉਮਰ 31 ਸਾਲ ਦੀ ਸੀ,ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ । ਉਸ ਦੀ 2 ਭੈਣਾਂ ਦਾ ਵਿਆਹ ਹੋ ਚੁੱਕਾ ਹੈ । ਉਹ ਮਾਂ ਰਣਜੀਤ ਕੌਰ ਦੇ ਨਾਲ ਰਹਿੰਦਾ ਸੀ । ਮਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਗਈ ਸੀ । ਤੇਜ਼
ਬੁਖਾਰ ਦੀ ਵਜ੍ਹਾ ਕਰਕੇ ਗੁਰਪ੍ਰੀਤ ਦੀ ਹਾਲਤ ਖਰਾਬ ਸੀ । ਉਸ ਨੇ ਘਰ ਵਿੱਚ ਦਵਾਈ ਵਾਲਾ ਡੱਬਾ ਖੋਲਿਆ ਅਤੇ ਬੁਖਾਰ ਦੀ ਗੋਲੀ ਸਮਝ ਕੇ ਸਲਫਾਸ ਦੀ ਗੋਲੀ ਖਾ ਲਈ । ਮਾਂ ਜਦੋਂ ਘਰ ਆਈ ਤਾਂ ਪੁੱਤਰ ਤੜਪ ਰਿਹਾ ਸੀ ਤਾਂ ਪਤਾ ਚੱਲਿਆ ਕਿ ਗੁਰਪ੍ਰੀਤ ਨੇ ਸਲਫਾਸ ਦੀ ਗੋਲੀ ਖਾਦੀ ਹੈ ।

ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ

ਮਲੌਦ ਥਾਣਾ ਪੁਲਿਸ ਨੇ ਧਾਰਾ 174 ਤਹਿਤ ਮਾਂ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ । ਪਰ ਵੱਡਾ ਸਵਾਲ ਇਹ ਹੈ ਕਿ ਵਾਕਿਏ ਹੀ ਪੁੱਤ ਗੁਰਪ੍ਰੀਤ ਨੇ ਗਲਤੀ ਦੇ ਨਾਲ ਸਲਫਾਸ ਦੀ ਗੋਲੀ ਦਵਾਈ ਸਮਝ ਕੇ ਖਾਦੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਵੀ ਹੈ । ਪੁਲਿਸ ਇਸ ਨੂੰ ਹਰ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਮਾਮਲਾ ਸ਼ੱਕੀ ਹੈ ।

Exit mobile version