The Khalas Tv Blog India ਪੰਜਾਬ ਦੇ ਇੱਕ ਹੋਰ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬਾਇਕਾਟ ‘ਤੇ ਵਿਵਾਦ ! ਪੁਲਿਸ ਦੇ ਪਹੁੰਚ ‘ਤੇ ਮਤਾ ਰੱਦ
India Punjab

ਪੰਜਾਬ ਦੇ ਇੱਕ ਹੋਰ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬਾਇਕਾਟ ‘ਤੇ ਵਿਵਾਦ ! ਪੁਲਿਸ ਦੇ ਪਹੁੰਚ ‘ਤੇ ਮਤਾ ਰੱਦ

 

ਬਿਉਰੋ ਰਿਪੋਰਟ – ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬਾਇਕਾਟ (BOYCOTT) ਨੂੰ ਲੈਕੇ ਛਿੜੇ ਵਿਵਾਦ ਵਿੱਚ ਜਿੱਥੇ ਪੰਜਾਬ ਹਰਿਆਣਾ ਹਾਈਕੋਰਟ ਨੇ ਸਰਕਾਰ )PUNJAB HARYANA HIGH COURT) ਅਤੇ ਕੁਰਾਲੀ ਦੇ ਇੱਕ ਪਿੰਡ ਦੀ ਪੰਚਾਇਤ ਨੂੰ ਫਟਕਾਰ ਲਗਾਈ ਹੈ । ਉਧਰ ਦੂਜੇ ਪਾਸੇ ਖੰਨਾ ਦੇ ਪਿੰਡ ਕੌੜੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬਾਇਕਾਟ ਦੇ ਐਲਾਨ ਦੇ ਵੀਡੀਓ ‘ਤੇ ਵਿਵਾਦ ਖੜਾ ਹੋ ਗਿਆ ਹੈ ।

ਇਸ ਪਿੰਡ ਵਿੱਚ ਕੁਝ ਲੋਕਾਂ ਨੇ ਧਰਮਸ਼ਾਲਾ ਵਿੱਚ ਸਪੀਕਰ ‘ਤੇ ਐਲਾਨ ਕੀਤਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਬਾਇਕਾਟ, ਕਿਸੇ ਵੀ ਪ੍ਰਵਾਸੀ ਨੂੰ ਕੰਮ,ਜ਼ਮੀਨ ਅਤੇ ਕਮਰਾ ਨਾ ਦਿਓ । ਵੀਡੀਓ ਸੋਸ਼ਲ ਮੀਡੀਆ ਦਾ ਵਾਇਰਲ ਹੋਇਆ । ਇਸ ਦੇ ਬਾਅਦ ਪੁਲਿਸ ਹਰਕਤ ਵਿੱਚ ਆਈ । ਸਦਰ ਥਾਣਾ SHO ਇੰਸਪੈਕਟਰ ਹਰਦੀਪ ਸਿੰਘ ਮੌਕੇ ‘ਤੇ ਪਹੁੰਚੇ । ਉਨ੍ਹਾਂ ਦੇ ਸਾਹਮਣੇ ਪੇਂਡੂ ਬੋਲੇ ਕਿ ਮਸਲਾ ਸੁਲਝਾ ਲਿਆ ਗਿਆ ਹੈ । ਹੁਣ ਮਤਾ ਪਾਸ ਨਹੀਂ ਹੋਵੇਗਾ ।

ਵਾਇਲ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਪਿੰਡ ਦੇ ਦਵਿੰਦਰ ਸਿੰਘ ਪਰਮਜੀਤ ਸਿੰਘ ਫੌਜੀ ਨੇ ਕਿਹਾ ਕਿ ਪਿੰਡ ਵਿੱਚ ਕੁਝ ਦਿਨ ਪਹਿਲਾਂ ਕੁਝ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਗਲਤ ਹਰਕਤ ਕੀਤੀ ਗਈ ਸੀ । ਕੁੜੀ ਨਾਲ ਛੇੜਖਾਨ ਦਾ ਮਾਮਲਾ ਪੰਚਾਇਕ ਦੇ ਕੋਲ ਪਹੁੰਚਿਆ ਸੀ ਜਿਸ ਦੇ ਬਾਅਦ ਪਿੰਡ ਦੇ ਲੋਕਾਂ ਵਿੱਚ ਗੁੱਸਾ ਸੀ । ਇਸੇ ਰੋਸ ਦੇ ਚੱਲ ਦੇ ਧਰਮਸ਼ਾਲਾ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਕੋਈ ਪ੍ਰਵਾਸੀ ਮਜ਼ਦੂਰਾਂ ਨੂੰ ਕਮਰੇ ਅਤੇ ਜ਼ਮੀਨ ਨਾ ਦੇਣ । ਪਰ ਬਾਅਦ ਵਿੱਚ ਗਲਤੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਆਕੇ ਆਪਣੀ ਗਲਤੀ ਮੰਨ ਲਈ ਸੀ । ਹੁਣ ਮਸਲੇ ਨੂੰ ਸੁਲਝਾ ਲਿਆ ਗਿਆ ।

ਪ੍ਰਵਾਸੀ ਮਜ਼ਦੂਰਾਂ ਦੇ ਬਾਇਕਾਟ ਨੂੰ ਲੈਕੇ 25 ਅਗਸਤ ਦੀ ਸ਼ਾਮ 4 ਵਜੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਰੱਖੀ ਸੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ । ਪਹਿਲਾਂ ਵਾਂਗ ਹੀ ਇਸ ਨੂੰ ਬਰਕਾਰ ਰੱਖਿਆ ਜਾਵੇਗਾ । ਜੇਕਰ ਮੁੜ ਤੋਂ ਅਜਿਹਾ ਹੋਇਆ ਤਾਂ ਵਿਚਾਰ ਕੀਤਾ ਜਾਵੇਗਾ ।

Exit mobile version