The Khalas Tv Blog Punjab ਖੰਨਾ ਦੇ ਪੁੱਤਰ ਨੇ ਮਾਂ ਨਾਲ ਕੀਤਾ ਮਾੜਾ ਸਲੂਕ
Punjab

ਖੰਨਾ ਦੇ ਪੁੱਤਰ ਨੇ ਮਾਂ ਨਾਲ ਕੀਤਾ ਮਾੜਾ ਸਲੂਕ

ਬਿਉਰੋ ਰਿਪੋਰਟ : ਖੰਨਾ ਵਿੱਚ ਇੱਕ ਪੁੱਤਰ ਨੇ ਉਸੇ ਮਾਂ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਜਿਸ ਦੀ ਕੁੱਖ ਤੋਂ ਉਸ ਨੇ ਜਨਮ ਲਿਆ ਉਸ ਦੀ ਉਂਗਲ ਫੜ ਕੇ ਵੱਡਾ ਹੋਇਆ। ਪੁੱਤਰ ਨੇ ਬਜ਼ੁਰਗ ਮਾਂ ਦੇ ਢਿੱਡ ਵਿੱਚ ਤਾਂ ਤੱਕ ਚਾਕੂ ਨਾਲ ਵਾਰ ਕੀਤੀ ਜਦੋਂ ਤੱਕ ਉਸ ਦੇ ਅਖੀਰਲੇ ਸਾਹ ਨਹੀਂ ਨਿਕਲ ਗਏ । ਜਖ਼ਮੀ ਮਾਂ ਦੀ ਹਸਪਤਾਲ ਵਿੱਚ ਮੌ ਤ ਹੋ ਗਈ । ਸਿਰਫ਼ ਇਨ੍ਹਾਂ ਹੀ ਕਾਤਲ ਪੁੱਤ ਨੇ ਭਰਾ ਨੂੰ ਵੀ ਨਹੀਂ ਛੱਡਿਆ ਉਸ ‘ਤੇ ਵੀ ਜਾਨਲੇਵਾ ਹਮਲਾ ਕੀਤਾ । ਮਾਂ ਬਲਜੀਤ ਕੌਰ ਦੀ ਉਮਰ 77 ਸਾਲ ਦੀ ਸੀ ਅਤੇ ਜਾਇਦਾਦ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ।

ਹਮਲੇ ਵਿੱਚ ਜਖ਼ਮੀ ਭਰਾ ਜੰਗ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ ਕੀਰਤ ਵੈਸ਼ਣੋ ਢਾਬੇ ਦੇ ਨਾਂ ‘ਤੇ ਕਾਫੀ ਲੰਮੇ ਸਮੇਂ ਤੋਂ ਕਾਰੋਬਾਰ ਕਰ ਰਿਹਾ ਸੀ । ਉਹ ਆਪਣੀ ਮਾਂ ਦੇ ਨਾਲ ਢਾਬੇ ‘ਤੇ ਮੌਜੂਦ ਸੀ। ਇਸੇ ਵਿਚਾਲੇ ਭਰਾ ਪਰਮਿੰਦਰ ਸਿੰਘ ਆ ਗਿਆ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਪਰਮਿੰਦਰ ਨੇ ਇਤਰਾਜ਼ ਕੀਤਾ ਤਾਂ ਉਸ ਨੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ ।

ਮਾਂ ਨੇ ਵਿਚਾਲੇ ਆਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ

ਜਦੋਂ ਦੋਵਾਂ ਭਰਾਵਾਂ ਦੀ ਹੱਥੋਪਾਈ ਸ਼ੁਰੂ ਹੋਈ ਤਾਂ ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਗੁੱਸੇ ਵਿੱਚ ਪਾਗਲ ਹੋਏ ਪਰਮਿੰਦਰ ਸਿੰਘ ਨੇ ਮਾਂ ਦੇ ਢਿੱਡ ਵਿੱਚ ਚਾਕੂ ਨਾਲ ਇੱਕ ਤੋਂ ਬਾਅਦ ਇੱਕ ਵਾਰ ਕਰ ਦਿੱਤਾ । ਜਦੋਂ ਜੰਗ ਸਿੰਘ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਵੀ ਕਈ ਵਾਰ ਹਮਲਾ ਕੀਤਾ । ਜਿਸ ਤੋਂ ਬਾਅਦ ਮੁਲਜ਼ਮ ਭਰਾ ਪਰਮਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ।

ਖੰਨਾ ਕੀਤਾ ਗਿਆ ਰੈਫਰ,ਚੰਡੀਗੜ੍ਹ ਵਿੱਚ ਮੌਤ

ਬਜ਼ੁਰਗ ਬਲਜੀਤ ਕੌਰ ਦੀ ਹਾਲਤ ਨਾਜ਼ੂਕ ਸੀ । ਜਿਸ ਦੇ ਚੱਲ ਦੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 32 ਰੈਫਰ ਕਰ ਦਿੱਤਾ ਗਿਆ । ਜਿੱਥੇ ਮਾਂ ਦੀ ਮੌ ਤ ਹੋ ਗਈ। ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਵਿੱਚ ਜਖਮੀ ਜੰਗ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਪਰਮਿੰਦਰ ਸਿੰਘ ਦੇ ਖਿਲਾਫ ਕਤਲ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕਤਲ ਅਤੇ ਜਾਣ ਬੁੱਝ ਕੇ ਕਤਲ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।

 

Exit mobile version