The Khalas Tv Blog Punjab ਕੁੱਤੇ ਨੇ ਬਚਾਈ ਖੰਨਾ ਨਗਰ ਪਰਿਸ਼ਦ ਦੇ ਪ੍ਰਧਾਨ ਦੀ ਜਾਨ ! ਗੱਡੀ ‘ਚ ਬੈਠਣ ਨਹੀਂ ਦੇ ਰਿਹਾ ਸੀ !
Punjab

ਕੁੱਤੇ ਨੇ ਬਚਾਈ ਖੰਨਾ ਨਗਰ ਪਰਿਸ਼ਦ ਦੇ ਪ੍ਰਧਾਨ ਦੀ ਜਾਨ ! ਗੱਡੀ ‘ਚ ਬੈਠਣ ਨਹੀਂ ਦੇ ਰਿਹਾ ਸੀ !

ਬਿਊਰੋ ਰਿਪੋਰਟ : ਕਹਿੰਦੇ ਨੇ ਕੁੱਤਾ ਸਭ ਤੋਂ ਵਫ਼ਾਦਾਰ ਜਾਨਵਰ ਹੁੰਦਾ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਉਹ ਖ਼ਤਰੇ ਦਾ ਅੰਦਾਜ਼ਾ ਵੀ ਪਹਿਲਾਂ ਲਾ ਸਕਦਾ ਹੈ । ਅਜਿਹਾ ਹੀ ਖੰਨਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਨਗਰ ਪਰਿਸ਼ਦ ਦੇ ਪ੍ਰਧਾਨ ਕਮਲਜੀਤ ਸਿੰਘ ਲੱਦੜ ਦੀ ਜ਼ਿੰਦਗੀ ਇੱਕ ਕੁੱਤੇ ਦੀ ਵਜ੍ਹਾ ਕਰਕੇ ਬਚ ਗਈ ਹੈ । ਦਰਅਸਲ ਖੰਨਾ ਦੀ ਬੈਂਕ ਕਾਲੋਨੀ ਸਥਿਤ ਈਓ ਦੇ ਸਰਕਾਰੀ ਨਿਵਾਸ ‘ਤੇ ਉਹ ਪਹੁੰਚੇ ਸਨ । ਉਨ੍ਹਾਂ ਦੀ ਸਰਕਾਰੀ ਇਨੋਵਾ ਗੱਡੀ ਬਾਹਰ ਖੜੀ ਸੀ । ਕੁਝ ਦੇਰ ਬਾਅਦ ਕੋਠੀ ਦੇ ਅੰਦਰ ਇੱਕ ਕੁੱਤਾ ਭੌਂਕਣ ਲੱਗਿਆ । ਕੁੱਤਾ ਗੱਡੀ ਦੇ ਆਲ਼ੇ ਦੁਆਲੇ ਹੀ ਘੁੰਮ ਰਿਹਾ ਸੀ । ਉਹ ਕਿਸੇ ਨੂੰ ਗੱਡੀ ਵਿੱਚ ਬੈਠਣ ਨਹੀਂ ਦੇ ਰਿਹਾ ਸੀ । ਕੁੱਤੇ ਦੀ ਇਸ ਹਰਕਤ ਨੂੰ ਵੇਖ ਕੇ ਸਾਰੇ ਲੋਕ ਅਲਰਟ ਹੋ ਗਏ ।

ਸ਼ੱਕ ਹੋਇਆ ਕਿ ਬਰਸਾਤ ਦੇ ਮੌਸਮ ਵਿੱਚ ਗੁੱਡੀ ਵਿੱਚ ਕੋਈ ਜੀਵ-ਜੰਤੂ ਤਾਂ ਨਹੀਂ ਜਿਹੜਾ ਕੁੱਤਾ ਗੱਡੀ ਵਿੱਚ ਬੈਠਣ ਨਹੀਂ ਦੇ ਰਿਹਾ। ਇਸ ਦੇ ਬਾਅਦ ਅਮਲੋਹ ਰੋਡ ਵਿੱਚ ਰਾਂਝਾ ਨਾਂ ਦੇ ਸਪੇਰੇ ਨੂੰ ਬੁਲਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਸਪੇਰੇ ਨੇ ਜਦੋਂ ਤਲਾਸ਼ ਕੀਤੀ ਤਾਂ ਗੱਡੀ ਤੋਂ 3 ਅਤੇ EO ਦੀ ਕੋਠੀ ਤੋਂ 2 ਸੱਪ ਨਿਕਲੇ,ਕੁੱਲ 5 ਸੱਪ ਸਪੇਰੇ ਨੇ ਫੜੇ । ਸੱਪਾਂ ਨੂੰ ਵੇਖ ਕੇ ਨਗਰ ਪਰਿਸ਼ਦ ਦੇ ਪ੍ਰਧਾਨ ਕਮਲਜੀਤ ਸਿੰਘ ਲੱਦੜ ਅਤੇ ਆਲ਼ੇ-ਦੁਆਲੇ ਖੜੇ ਲੋਕਾਂ ਦੇ ਹੋਸ਼ ਉੱਡ ਗਏ । ਇਸ ਤੋਂ ਬਾਅਦ ਗੱਡੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ । ਉਸ ਤੋਂ ਬਾਅਦ ਨਗਰ ਨਿਗਮ ਪਰਿਸ਼ਦ ਦੇ ਪ੍ਰਧਾਨ ਰਵਾਨਾ ਹੋਏ।

ਸਪੇਰੇ ਨੇ ਦੱਸਿਆ ਜਦੋਂ ਉਸ ਨੂੰ ਬੁਲਾਇਆ ਗਿਆ ਤਾਂ ਕੁੱਤਾ ਸੱਪ ਵੇਖ ਕੇ ਭੌਂਕ ਰਿਹਾ ਸੀ । ਤਲਾਸ਼ੀ ਲੈਣ ‘ਤੇ ਪੰਜ ਸੱਪ ਨਿਕਲੇ । ਸਾਰੇ ਸੱਪ ਜ਼ਹਿਰੀਲੇ ਸਨ, ਨਗਰ ਪਰਿਸ਼ਦ ਪ੍ਰਧਾਨ ਕਮਲਜੀਤ ਸਿੰਘ ਲੱਦੜ ਨੇ ਕਿਹਾ ਗੱਡੀ ਵਿੱਚ ਸੱਪ ਸਨ ਅਤੇ ਘਰ ਦੇ ਬਾਹਰ ਡਰਾਈਵਰ ਨੇ ਗੱਡੀ ਖੜੀ ਕੀਤੀ ਸੀ। ਇਸੇ ਵਿਚਾਲੇ ਕੁੱਤਾ ਭੌਂਕਣ ਲੱਗਿਆ ਅਤੇ ਡਰਾਈਵਰ ਨੂੰ ਸ਼ੱਕ ਹੋਇਆ ਕਿ ਗੱਡੀ ਵਿੱਚ ਕੁਝ ਹੈ । ਸਪੇਰੇ ਨੂੰ ਬੁਲਾਉਣ ਤੋਂ ਬਾਅਦ ਸੱਪ ਨਿਕਲੇ । ਰੱਬ ਦਾ ਸ਼ੁੱਕਰ ਹੈ ਜਾਨ ਬਚ ਗਈ ।

ਪੰਜਾਬ ਵਿੱਚ ਮੀਂਹ ਅਤੇ ਹੜ੍ਹ ਦੀ ਵਜ੍ਹਾ ਕਰਕੇ ਇਨਸਾਨਾਂ ਦੇ ਨਾਲ ਸੱਪਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ । ਇਸੇ ਲਈ ਉਹ ਬਚਣ ਦੇ ਲਈ ਘਰਾਂ ਅਤੇ ਗੱਡੀਆਂ ਦੇ ਅੰਦਰ ਵੜ ਰਹੇ ਹਨ । ਜਿੱਥੇ ਥਾਂ ਮਿਲ ਰਹੀ ਹੈ ਉੱਥੇ ਛੁਪ ਰਹੇ ਹਨ । ਪਟਿਆਲਾ ਦੀ ਡੀ ਸੀ ਵੱਲੋਂ ਕੁਝ ਦਿਨ ਪਹਿਲਾਂ ਸੱਪਾਂ ਨੂੰ ਲੈ ਕੇ ਇੱਕ ਟਾਸਕ ਫੋਰਸ ਦਾ ਵੀ ਬਣਾਈ ਗਈ ਅਤੇ 8253900002 ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਘਰਾਂ ਵਿੱਚ ਸੱਪ ਵੜ ਜਾਂਦਾ ਹੈ ਤਾਂ ਘਬਰਾਉਣ ਦੀ ਥਾਂ ਦੱਸੇ ਹੋਏ ਨੰਬਰ ‘ਤੇ ਜਾਣਕਾਰੀ ਸਾਂਝੀ ਕੀਤੀ ਜਾਵੇ । ਟੀਮ ਫ਼ੌਰਨ ਪਰਿਵਾਰ ਦੀ ਮਦਦ ਲਈ ਹਾਜ਼ਰ ਹੋ ਜਾਵੇਗੀ। ਇਸ ਤੋਂ ਇਲਾਵਾ ਸਨੇਕ ਹੈਲਪ ਲਾਈਨ ਨੰਬਰ ਦੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 9463596843 ਨੰਬਰ ਉੱਤੇ ਵੀ ਸੰਪਰਕ ਕਰ ਸਕਦੇ ਹਨ।

Exit mobile version