ਖਾਲਸ ਬਿਊਰੋ:ਖੰਨਾ ਵਿੱਚ ਇੱਕ ਜਾ ਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿ ਫ਼ਤਾਰ ਕੀਤਾ ਹੈ ਤੇ ਇਸ ਦੌਰਾਨ ਉਹਨਾਂ ਕੋਲੋਂ ਜਾਅਲੀ ਕ ਰੰਸੀ ਮਿਲੀ ਹੈ,ਜਿਸਦੀ ਕੀਮਤ 5800 ਰੁਪਏ ਬਣਦੀ ਹੈ।ਇਸ ਤੋਂ ਇਲਾਵਾ ਉਹਨਾਂ ਕੋਲੋਂ ਇੱਕ ਪ੍ਰਿੰਟਰ ਅਤੇ ਸਕੈਨਰ ਵੀ ਬਰਾਮਦ ਹੋਇਆ ਹੈ।ਇਹ ਵੀ ਵਰਨਣਯੋਗ ਹੈ ਕਿ ਇਹਨਾਂ ਗ੍ਰਿਫਤਾਰ ਹੋਏ ਮੁਲਜ਼ਮਾਂ ਦੇ ਖ਼ਿ ਲਾਫ਼ ਪਹਿਲਾਂ ਵੀ ਸੰਨ 2020 ‘ਚ ਪਾਤੜਾਂ ਥਾਣਾ ਵਿਖੇ ਕੇਸ ਦਰਜ ਹੋਇਆ ਸੀ।
ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਥਾਨਕ ਬੱਸ ਸਟੈਂਡ ਨੇੜੇ ਗਸ਼ਤ ਦੌਰਾਨ ਪੁ ਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਇੱਥੇ ਜਾ ਅਲੀ ਕਰੰਸੀ ਛਾਪਣ ਦਾ ਧੰਧਾ ਚਲਾ ਰਹੇ ਹਨ ਤੇ ਇਹ ਦੋਪਹੀਆ ਵਾਹਨਾਂ ਦੀ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਹਨ।ਪੁਲੀਸ ਨੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਾ ਅਲੀ ਕਰੰਸੀ, ਪ੍ਰਿੰਟਰ ਅਤੇ ਸਕੈਨਰ ਬਰਾਮਦ ਕੀਤੇ ਹਨ ।ਇਸ ਤੋਂ ਇਲਾਵਾ ਇਹਨਾਂ ਤੋਂ ਚੋ ਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ।ਜਦੋਂ ਕਿ ਬਾਕੀ ਦੇ ਮੁਲਜ਼ਮ ਹਾਲੇ ਫ ਰਾਰ ਹਨ।ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।