The Khalas Tv Blog Others ਖੰਨਾ ਵਿੱਚ ਇੱਕ ਨੌਜਵਾਨ ਮੁੰਡੇ ਨਾਲ ਵਿਆਹ ‘ਚ ਮਾੜੀ ਹਰਕਤ !
Others

ਖੰਨਾ ਵਿੱਚ ਇੱਕ ਨੌਜਵਾਨ ਮੁੰਡੇ ਨਾਲ ਵਿਆਹ ‘ਚ ਮਾੜੀ ਹਰਕਤ !

ਬਿਉਰੋ ਰਿਪੋਰਟ : ਖੰਨਾ ਵਿੱਚ ਦੋਸਤਾਂ ਦੀ ਮਾੜੀ ਅਤੇ ਸ਼ਰਮਿੰਦਗੀ ਵਾਲੀ ਹਰਕਤ ਸਾਹਮਣੇ ਆਈ ਹੈ । ਪਹਿਲਾਂ ਵਿਆਹ ਸਮਾਗਮ ਵਿੱਚ ਗਏ ਅਤੇ ਫਿਰ ਸ਼ਰਾਬ ਪੀਣ ਦੇ ਬਾਅਦ ਇੱਕ ਸਾਥੀ ਨਾਲ ਖੇਤਾਂ ਵਿੱਚ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ।

ਪੀੜਤ ਨੌਜਵਾਨ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ । 2 ਹੁਣ ਵੀ ਫਰਾਰ ਦੱਸੇ ਜਾ ਰਹੇ ਹਨ । ਜਾਣਕਾਰੀ ਦੇ ਮੁਤਾਬਿਕ ਪੀੜਤ ਨੌਜਵਾਨ ਕੋਹਿਨੂਰ ਪੈਲੇਸ ਇਸਡ ਵਿੱਚ ਵਿਆਹ ਸਮਾਗਮ ਵਿੱਚ ਗਿਆ ਸੀ । ਉਸ ਦੇ ਨਾਲ ਲਵਪ੍ਰੀਤ ਸਿੰਘ ਰਵੀ,ਏਕਮਦੀਪ ਸਿੰਘ ਤਰਸੂ ਗਏ ਸੀ । ਸਮਾਗਮ ਵਿੱਚ ਉਨ੍ਹਾਂ ਨੂੰ ਬਲਵਿੰਦਰ ਸਿੰਘ ਸੋਨੀ ਵੀ ਮਿਲਿਆ । ਵਿਆਹ ਵਿੱਚ ਪੀੜਤ ਨੌਜਵਾਨ ਨੇ ਬੀਅਰ ਪੀਤੀ ਬਾਕੀ ਤਿੰਨਾਂ ਨੇ ਸ਼ਰਾਬ ਅਤੇ ਬੀਅਰ ਦੋਵੇ ਪੀਤੀਆਂ ।

ਖੇਤ ਵਿੱਚ ਲਿਜਾਕੇ ਕੀਤਾ ਕੁਕਰਮ

ਇਸ ਦੇ ਬਾਅਦ ਜਦੋਂ ਪੀੜ੍ਹਤ ਨੌਜਵਾਨ ਆਪਣੇ ਦੋਸਤ ਤਰਸੂ ਦੇ ਨਾਲ ਬਾਈਕ ‘ਤੇ ਘਰ ਵਾਪਸ ਜਾ ਰਹੇ ਸੀ । ਤਾਂ ਤਰਸੂ ਉਸ ਨੂੰ ਖੇਤਾਂ ਵਿੱਚ ਲੈਕੇ ਗਿਆ । ਉੱਥੇ ਪਹਿਲਾਂ ਹੀ ਬਲਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਸੀ । ਉਸ ਨੂੰ ਜਬਰਨ ਬੀਅਰ ਪਿਲਾਈ ਗਈ । ਜਿਸ ਦੇ ਬਾਅਦ ਪੀੜ੍ਹਤ ਨੌਜਵਾਨ ਬੇਹੋਸ਼ ਹੋ ਗਿਆ । ਕੁਝ ਸਮੇਂ ਬਾਅਦ ਜਦੋਂ ਹੋਸ਼ ਆਇਆ ਤਾਂ ਉਹ ਘਰ ਪਹੁੰਚਿਆ । ਪੀੜਤ ਦੇ ਮੁਤਾਬਿਕ ਦੂਜੇ ਦਿਨ ਉਸ ਦੇ ਗੁਆਂਢ ਵਿੱਚ ਰਹਿੰਦਾ ਲਵਪ੍ਰੀਤ ਸਿੰਘ ਜੋਕੀ ਉਨ੍ਹਾਂ ਦਾ ਰਿਸ਼ੇਦਾਰ ਸੀ ਉਨ੍ਹਾਂ ਦੇ ਘਰ ਉਸ ਦੀ ਮਾਂ ਗਈ ਸੀ ।

ਕੁਕਰਮ ਦਾ ਵੀਡੀਓ ਵੀ ਬਣਾਇਆ

ਲਵਪ੍ਰੀਤ ਸਿੰਘ ਮੋਬਾਈਲ ਵਿੱਚ ਕੋਈ ਵੀਡੀਓ ਵੇਖ ਰਿਹਾ ਸੀ ਤਾਂ ਅਜਿਹੀ ਹੀ ਚਾਲੂ ਹਾਲਤ ਵਿੱਚ ਮੋਬਾਈਲ ਲੋਹੇ ਦੀ ਪੇਟੀ ‘ਤੇ ਰੱਖ ਗਿਆ । ਉਸ ਦੀ ਮਾਂ ਨੇ ਵੇਖਿਆ ਕਿ ਮੋਬਾਈਲ ਵਿੱਚ ਉਸ ਦੇ ਨਾਲ ਜ਼ਬਰ ਜਨਾਹ ਦੀ ਵੀਡੀਓ ਬਣਾਈ ਗਈ ਹੈ। ਵੀਡੀਓ ਵਿੱਚ ਏਕਮਦੀਪ ਸਿੰਘ ਉਸ ਦੇ ਨਾਲ ਮਾੜੀਆਂ ਹਰਕਤਾਂ ਕਰ ਰਿਹਾ ਹੈ । ਲਵਪ੍ਰੀਤ ਸਿੰਘ ਵੀਡੀਓ ਬਣਾ ਰਿਹਾ ਸੀ । ਬਲਵਿੰਦਰ ਸਿੰਘ ਸੋਨੀ ਇਸ ਦੇ ਕੋਲ ਖੜਾ ਸੀ ।

1 ਮੁਲਜ਼ਮ ਫੜਿਆ, 2 ਫਰਾਰ

ਪੁਲਿਸ ਚੌਕੀ ਇਸਡ ਦੇ ਪ੍ਰਭਾਰੀ ਚਰਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਨੋਟਿਸ ਵਿੱਚ ਆਉਣ ਦੇ ਬਾਅਦ ਬਲਵਿੰਦਰ ਸਿੰਘ ਸੋਨੀ ਨੂੰ ਗ੍ਰਿਫਤਾਰ ਕਰ ਲਿਆ । ਬਾਕੀ 2 ਮੁਲਜ਼ਮ ਫਰਾਰ ਹਨ । ਉਨ੍ਹਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਪੀੜਤ ਨੌਜਵਾਨ ਦਾ ਖੰਨਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ।

Exit mobile version