The Khalas Tv Blog Punjab ਘਰ ਦੇ ਕਲੇਸ਼ ਨੇ ਪਤੀ ਦੀ ਜਾਨ ਲੈ ਲਈ ! 2 ਬੱਚਿਆਂ ਦੇ ਸਿਰ ਤੋਂ ਪਿਉ ਦਾ ਹੱਥ ਉੱਠ ਗਿਆ ! ਮਾਂ ਸ਼ੱਕ ਦੇ ਘੇਰੇ ਵਿੱਚ !
Punjab

ਘਰ ਦੇ ਕਲੇਸ਼ ਨੇ ਪਤੀ ਦੀ ਜਾਨ ਲੈ ਲਈ ! 2 ਬੱਚਿਆਂ ਦੇ ਸਿਰ ਤੋਂ ਪਿਉ ਦਾ ਹੱਥ ਉੱਠ ਗਿਆ ! ਮਾਂ ਸ਼ੱਕ ਦੇ ਘੇਰੇ ਵਿੱਚ !

ਬਿਉਰੋ ਰਿਪੋਰਟ : ਖੰਨਾ ਦੇ ਪਾਇਲ ਵਿੱਚ ਕੌ-ਆਪਰੇਟਿਵ ਵਿਭਾਗ ਦੇ ਸੁਪਰੀਟੈਂਡੈਂਟ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਗੁਰੂ ਅਮਰਦਾਸ ਨਗਰ ਨਜ਼ਦੀਕ ਲੋਧੀ ਕਲੱਬ ਲੁਧਿਆਣਾ ਵਿੱਚ ਰਹਿੰਦਾ ਸੀ। ਗੁਰਮਿੰਦਰ ਦੀ ਤਾਇਨਾਤੀ ਪਾਇਲ ਵਿੱਚ ਸੀ । ਉਸ ਦਾ ਵਿਆਹ ਰਮਨਦੀਪ ਕੌਰ ਦੇ ਨਾਲ ਹੋਇਆ ਸੀ । ਦੋਵਾਂ ਦੇ ਇੱਕ ਪੁੱਤਰ ਅਤੇ ਇੱਕ ਧੀ ਸੀ ।

ਗੁਰਮਿੰਦਰ ਦੀ ਪਤਨੀ ਨਾਲ ਨਹੀਂ ਬਣ ਦੀ ਸੀ ਦੋਵਾਂ ਦੇ ਵਿਚਾਲੇ ਝਗੜਾ ਸੀ । ਜਿਸ ਨੂੰ ਲੈਕੇ ਕੋਰਟ ਵਿੱਚ ਕੇਸ ਵੀ ਕੀਤਾ ਗਿਆ ਸੀ। ਇਸੇ ਵਜ੍ਹਾ ਨਾਲ ਗੁਰਮਿੰਦਰ ਪਾਇਲ ਦੇ ਪਿੰਡ ਰਾਇਮਾਜਰਾ ਵਿੱਚ ਇਕੱਲਾ ਰਹਿੰਦਾ ਸੀ । ਪਤਨੀ ਨਾਲ ਝਗੜੇ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਸੀ । ਇਸ ਦੀ ਵਜ੍ਹਾ ਨਾਲ ਗੁਰਮਿੰਦਰ ਨੇ ਰਾਇਮਾਜਰਾ ਵਿੱਚ ਆਪਣੇ ਕਮਰੇ ਦੇ ਅੰਦਰ ਪੱਖੇ ਨਾਲ ਲੱਟਕ ਕੇ ਫਾਹਾ ਲਾ ਲਿਆ।

ਪਤਨੀ ਫਰਾਰ,ਤਲਾਸ਼ ਜਾਰੀ

ਪਾਇਲ ਪੁਲਿਸ ਨੇ ਮ੍ਰਿਤਕ ਗੁਰਮਿੰਦਰ ਸਿੰਘ ਦੀ ਭੈਣ ਜਸਵਿੰਦਰਪਾਲ ਕੌਰ ਦੇ ਬਿਆਨਾਂ ‘ਤੇ ਗੁਰਮਿੰਦਰ ਦੀ ਪਤਨੀ ਰਮਨਦੀਪ ਕੌਰ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ । ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਫਰਾਰ ਹੈ । ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ । ਉਧਰ ਪੋਸਟਮਾਰਟਮ ਦੇ ਬਾਅਦ ਗੁਰਮਿੰਦਰ ਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ।

Exit mobile version