The Khalas Tv Blog India ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ‘ਤੇ ਲਗਾਏ ਗਏ ਖਾ ਲਿਸਤਾਨੀ ਝੰਡੇ,
India

ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ‘ਤੇ ਲਗਾਏ ਗਏ ਖਾ ਲਿਸਤਾਨੀ ਝੰਡੇ,

‘ਦ ਖਾਲਸ ਬਿਊਰੋ:ਹਿਮਾਚਲ ਪ੍ਰਦੇਸ਼ ਦੀ ਸਰਦ ਰੁੱਤ ਦੀ ਰਾਜਧਾਨੀ ਧਰਮਸ਼ਾਲਾ ਇਸ ਵਕਤ ਸੁਰਖੀਆਂ ਵਿੱਚ ਹੈ ਕਿਉਂਕਿ ਕੁੱਝ ਅਣਜਾਣ ਵਿਅਕਤੀਆਂ ਨੇ ਇੱਥੇ ਸਥਿਤ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ‘ਤੇ ਖਾ ਲਿਸਤਾਨ ਦੇ ਝੰਡੇ ਲਗਾ ਦਿੱਤੇ। ਸਿਰਫ਼ ਇੱਥੇ ਹੀ ਬਸ ਨਹੀਂ ਸਗੋਂ ਇਸ ਦੇ ਨਾਲ ਹੀ ਕੰਧਾਂ ‘ਤੇ ਪੇਂਟ ਨਾਲ ਖਾ ਲਿਸਤਾਨ ਵੀ ਲਿਖ ਦਿੱਤਾ। ਇਹ ਸਾਰੀ ਘਟਨਾ ਬੀਤੀ ਰਾਤ ਵਾਪਰੀ ਦੱਸੀ ਜਾ ਰਹੀ ਹੈ। ਸਵੇਰੇ ਇੱਥੋਂ ਲੰਘਣ ਵਾਲੇ ਲੋਕਾਂ ਦਾ ਧਿਆਨ ਜਦੋਂ ਇਸ ਪਾਸੇ ਗਿਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਮੌਕੇ ਉੱਤੇ ਪਹੁੰਚੀ ਤੇ ਕਾਰਵਾਈ ਕਰਦਿਆਂ ਝੰਡੇ ਨੂੰ ਉਤਾਰ ਦਿੱਤਾ ਤੇ ਕੰਧ ‘ਤੇ ਲਿਖੇ ਖਾ ਲਿਸਤਾਨ ‘ਤੇ ਵੀ ਪੇਂਟ ਕਰਵਾ ਦਿੱਤਾ।

ਦਰਅਸਲ, ਖਾ ਲਿਸਤਾਨੀ ਸਮਰਥਕਾਂ ਨੇ ਸ਼ਿਮਲਾ ਦੇ ਵਿਧਾਨ ਸਭਾ ਚੌਂਕ ‘ਤੇ ਖਾ ਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ ਦਿੱਤੀ ਸੀ ਪਰ ਪ੍ਰਸ਼ਾਸਨ ਨੇ ਚੌਕਸੀ ਵਰਤੀ ਤੇ ਇਹ ਮਾਮਲਾ ਟਲ ਗਿਆ ਪਰ ਹੁਣ ਐਤਵਾਰ ਸਵੇਰੇ ਧਰਮਸ਼ਾਲਾ ਦੇ ਤਪੋਵਨ ਸਥਿਤ ਅਸੈਂਬਲੀ ਕੰਪਲੈਕਸ ‘ਤੇ ਖਾ ਲਿਸਤਾਨ ਦੇ ਝੰਡੇ ਨਜ਼ਰ ਆਏ। ਇਸ ਸਬੰਧ ਵਿੱਚ ਸੋਸ਼ਲ ਮੀਡੀਆ ‘ਤੇ ਵੀ ਚਰਚੇ ਹੋ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਵੀ ਹਰਕਤ ‘ਚ ਆ ਗਿਆ ਹੈ। ਐੱਸਐੱਸਪੀ ਕਾਂਗੜਾ ਖੁਸ਼ਹਾਲ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਕੰਪਲੈਕਸ ਦੇ ਗੇਟ ’ਤੇ ਖਾਲਿਸਤਾਨ ਦੇ ਝੰਡੇ ਲਾਏ ਜਾਣ ਦੀ ਸ਼ਿਕਾਇਤ ਮਿਲੀ ਸੀ। ਟੀਮ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਡੀਸੀ ਨਿਪੁਨ ਜਿੰਦਲ ਨੇ ਦੱਸਿਆ ਕਿ ਝੰਡੇ ਉਤਾਰ ਦਿੱਤੇ ਗਏ ਹਨ ਅਤੇ ਕੰਧਾਂ ‘ਤੇ ਜੋ ਲਿਖਿਆ ਹੈ, ਉਸ ਨੂੰ ਪੇਂਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ ਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇਗਾ। ਕੁੱਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਮੋਟਰਸਾਈਕਲਾਂ ਅਤੇ ਗੱਡੀਆਂ ਉੱਤੇ ਭਿੰ ਡਰਾਵਾਲੇ ਸੰਤਾ ਦੀ ਫ਼ੋਟੋ ਤੇ ਕੇਸਰੀ ਝੰਡਿਆਂ ਨੂੰ ਲੈ ਕੇ ਵਿ ਵਾਦ ਖੜਾ ਹੋ ਗਿਆ ਸੀ।

Exit mobile version