The Khalas Tv Blog Punjab ਖਹਿਰਾ ਨੇ ਘੇਰੀ ਮਾਨ ਸਰਕਾਰ
Punjab

ਖਹਿਰਾ ਨੇ ਘੇਰੀ ਮਾਨ ਸਰਕਾਰ

‘ਦ ਖ਼ਾਲਸ ਬਿਊਰੋ : ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਿਵੇਂ ਸੁਰੱਖਿਆ ਦਾ ਮਜ਼ਾਕ ਬਣਾਇਆ ਹੈ। ਸਿੱਧੂ ਮੂਸੇਵਾਲਾ ਦੇ ਘਰ ਜਾਣ ਲਈ ਪੂਰੇ ਪਿੰਡ ਨੂੰ ਛਾਉਣੀ ਵਿੱਚ ਬਦਲ ਦਿੱਤਾ ਗਿਆ। ਹੁਣ ਤਾਂ ਮੁੱਖ ਮੰਤਰੀ ਸਮਝ ਗਏ ਹੋਣਗੇ ਕਿ ਸਿਕਿਓਰਿਟੀ ਇੱਕ ਮਜ਼ਾਕ ਨਹੀਂ ਹੈ ਬਲਕਿ ਸਿੱਧੂ ਮੂਸੇਵਾਲਾ ਵਰਗੇ ਲੋਕਾਂ ਦੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਸੀ। ਤੁਹਾਡੇ ਨਾਟਕਾਂ ਕਰਕੇ ਸਿੱਧੂ ਮੂਸੇਵਾਲਾ ਦੀ ਜਾਨ ਚਲੇ ਗਈ ਹੈ।

ਖਹਿਰਾ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਉਹ ਪਿੰਡ ਮਾਜਰੀ ਦੀ ਤਿੰਨ ਹਜ਼ਾਰ ਜ਼ਮੀਨ ਵਿੱਤ ਕਮਿਸ਼ਨ ਵੱਲੋਂ ਵਾਪਸ ਲੈਣ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਅਨੁਸਾਰ ਮੁਹਾਲੀ ਜਿਲੇ ਵਿੱਚ ਰਸੂਖਦਾਨਾਂ ਵੱਲੋਂ ਦੱਬੀ 50 ਹਜ਼ਾਰ ਏਕੜ ਜ਼ਮੀਨ ਵੀ ਕਬਜ਼ਾ ਮੁਕਤ ਕਰਾਈ ਜਾਵੇ।

Exit mobile version