The Khalas Tv Blog Punjab ਅਨੰਦਪੁਰ ਸਾਹਿਬ ਦੇ ਇਸ ਪਿੰਡ ‘ਚ ਹੋ ਰਿਹਾ ਇਹ ਗੈਰ ਕਾਨੂੰਨੀ ਕੰਮ, ਖਹਿਰਾ ਤੇ ਮਜੀਠੀਆ ਨੇ ਚੁੱਕੇ ਸਵਾਲ
Punjab

ਅਨੰਦਪੁਰ ਸਾਹਿਬ ਦੇ ਇਸ ਪਿੰਡ ‘ਚ ਹੋ ਰਿਹਾ ਇਹ ਗੈਰ ਕਾਨੂੰਨੀ ਕੰਮ, ਖਹਿਰਾ ਤੇ ਮਜੀਠੀਆ ਨੇ ਚੁੱਕੇ ਸਵਾਲ

ਤਹਿਸੀਲ ਸ੍ਰੀ ਅਨੰਦਪੁਰ ਦੇ ਪਿੰਡ ਬੁਰਜ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਇਸ ਮਾਈਨਿੰਗ ਕਰਕੇ ਸਤਲੁਜ ਦਰਿਆ ਉੱਤੇ ਬਣਾਏ ਪੁੱਲ ਲਈ ਖਤਰਾ ਪੈਦਾ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦਾ ਮੁੱਖਾ ਭਖਣ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ।

ਇਸ ਨੂੰ ਲੈ ਕੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਪਿੰਡ ਬੁਰਜ ਤਹਿਸੀਲ ਸ੍ਰੀ ਅਨੰਦਪੁਰ ਵਿੱਚ ਸ਼ਰੇਆਮ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ। ਇਸ ਨੂੰ ਲੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਖਾਂ ਕਿਉਂ ਬੰਦ ਕੀਤੀਆਂ ਹੋਇਆਂ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਹਲਕੇ ਤੋਂ ਵਿਧਾਇਕ ਹਨ, ਉਨ੍ਹਾਂ ਦੇ ਇਲਾਕੇ ਵਿੱਚ ਇਹ ਸਭ ਕੁਝ ਮੌਨਸੂਨ ਦੇ ਸ਼ੀਜਨ ਵਿੱਚ ਵੀ ਚੱਲ ਰਿਹਾ ਹੈ।

ਖਹਿਰਾ ਨੇ ਕਿਹਾ ਕਿ 100 ਮੀਟਰ ਅੰਦਰ ਹੋ ਰਹੀ ਇਹ ਨਾਜਾਇਜ਼ ਮਾਈਨਿੰਗ ਕਾਰਨ ਸੰਤ ਲਾਭ ਸਿੰਘ ਵੱਲੋਂ ਸਤਲੁਜ ਦਰਿਆ ’ਤੇ ਬਣਾਏ ਪੁੱਲ ਲਈ ਖਤਰਾ ਪੈਦਾ ਕਰ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਐਲਗਰਾਂ ਦਾ ਪੁੱਲ ਪਹਿਲਾਂ ਮਾਈਨਿੰਗ ਦੀ ਭੇਟ ਚੜ੍ਹ ਚੁੱਕਾ ਹੈ। ਉਸ ਵਕਤ ਵੀ ਸਥਾਨਕ ਵਾਸੀਆਂ ਨੇ ਅਤੇ ਅਸੀਂ ਵੀ ਸਰਕਾਰ ਨੂੰ ਮਾਈਨਿੰਗ ਰੋਕਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਹੁਣ ਪਿੰਡ ਬੁਰਜ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਲ ਜੋ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਬਣਵਾਇਆ ਗਿਆ ਸੀ। ਉਸ ਦੇ ਆਸ ਪਾਸ ਮਾਈਨਿੰਗ ਹੋ ਰਹੀ ਹੈ। ਮੌਨਸੂਨ ਦੇ ਸੀਜਨ ਵਿੱਚ ਮਾਈਨਿੰਗ ਬੰਦ ਕੀਤੀ ਜਾਂਦੀ ਹੈ ਪਰ ਆਪ ਸਰਕਾਰ ਦੇ ਹੁੰਦਿਆਂ ILLEGAL MINING ਧੜੱਲੇ ਨਾਲ ਚੱਲ ਰਹੀ ਹੈ।
ਪ੍ਰਸ਼ਾਸਨ ਜਲਦ ਤੋਂ ਜਲਦ ਇਹ ਨਜਾਇਜ਼ ਮਾਈਨਿੰਗ ਰੋਕੇ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਪਿੰਡ ਬੁਰਜ ਦੀਆਂ ਇਹਨਾਂ ਭੈਣਾਂ ਨਾਲ ਖੜਾਂਗਾ ਅਤੇ ਮਾਈਨਿੰਗ ਹਰ ਹੀਲੇ ਰੁਕਵਾਵਾਂਗਾ।

https://x.com/SukhpalKhaira/status/1809231872779587686?t=SuPpDWsJShWBkDylYeXleA&s=08

 

https://x.com/bsmajithia/status/1809257461460660278?t=w4ejbR9xxVxrRtybyDnjqg&s=08

 

 

Exit mobile version