The Khalas Tv Blog Punjab ਖਹਿਰਾ ਨੇ ਮੁੜ CM ਮਾਨ ਨੂੰ ਘੇਰਿਆ…ਕਹੀ ਇਹ ਗੱਲ
Punjab

ਖਹਿਰਾ ਨੇ ਮੁੜ CM ਮਾਨ ਨੂੰ ਘੇਰਿਆ…ਕਹੀ ਇਹ ਗੱਲ

Khaira again besieged CM Mann

ਖਹਿਰਾ ਨੇ ਮੁੜ CM ਮਾਨ ਨੂੰ ਘੇਰਿਆ...ਕਹੀ ਇਹ ਗੱਲ

‘ਦ ਖ਼ਾਲਸ ਬਿਊਰੋ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ। ਇਸ ਵਾਰ ਉਨ੍ਹਾਂ ਨੇ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੂੰ ਮਿਲੀ ਸੁਰੱਖਿਆ ਉੱਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੰਸ਼ਵਾਦੀ ਰਾਜਨੀਤੀ ਅਤੇ ਵੀਆਈਪੀ ਕਲਚਰ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ। ਉਸਦੀ ਪਤਨੀ ਨੂੰ ਮੰਤਰੀਆਂ ਅਤੇ ਵਿਧਾਇਕਾਂ ਨਾਲੋਂ ਵੱਧ ਸੁਰੱਖਿਆ ਮਿਲੀ ਹੋਈ ਹੈ। ਹਾਲਾਂਕਿ, ਇਸ ਤੋਂ ਇਲਾਵਾ ਉਸਦੀ ਮਾਂ, ਭੈਣ ਆਦਿ ਦੀ ਸੁਰੱਖਿਆ, ਉਹ ਅਲੱਗ। ਖਹਿਰਾ ਨੇ ਇਸ ਨਾਲ ਮਾਨ ਦੀ ਪਤਨੀ ਦੀ ਤਸਵੀਰ ਵੀ ਸਾਂਝੀ ਕੀਤੀ ਜਿੱਥੇ ਉਹ ਇੱਕ ਸਮਾਗਮ ਵਿੱਚ ਸ਼ਾਮਿਲ ਹੋ ਰਹੇ ਸਨ।

Exit mobile version