‘ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਰਾਹੀਂ ਮੌਜੂਦਾ ਆਪ ਸਰਕਾਰ ਤੇ ਧੱ ਕੇ ਸ਼ਾਹੀ ਦੇ ਇਲ ਜਾਮ ਲਗਾਏ ਹਨ।ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਟੈਗ ਕਰਦੇ ਹੋਏ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ ਦੀ ਚੋਣ ਸੰਬੰਧੀ ਧ ਕੇ ਸ਼ਾਹੀ ਕਰਨ ਦੇ ਇਲ ਜ਼ਾਮ ਲਾਏ ਹਨ।ਆਪਣੇ ਟਵੀਟ ਵਿੱਚ ਉਹ ਲਿਖਦੇ ਹਨ ਕਿ ਮੈਂ ਭਗਵੰਤ ਮਾਨ ਨੂੰ ਤਾਕੀਦ ਕਰਦਾ ਹਾਂ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ 9 ਵਿੱਚੋਂ 6 ਕਾਂਗਰਸੀ ਪੰਚਾਂ ਦੀ ਹਾਜ਼ਰੀ ਅਤੇ 2 ਨੋਟਿਸਾਂ ਦੇ ਬਾਵਜੂਦ ਵੀ ਰਾਏਪੁਰ ਅਰਾਈਆਂ ਬਲਾਕ ਨਡਾਲਾ ਦੇ ਸਰਪੰਚ ਦੀ ਚੋਣ ਨਾ ਹੋਣ ਦੇ ਕੇ ਜ਼ਮੀਨੀ ਜਮਹੂਰੀਅਤ ਨੂੰ ਹਾਈਜੈਕ ਨਾ ਕਰਨ ਦੀ ਹਦਾਇਤ ਜਾਰੀ ਕਰਨ ।
ਆਪਣੇ ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਖਹਿਰਾ ਨੇ ਲਿਖਿਆ ਹੈ ਕਿ
ਹਾਲਾਂਕਿ ਅਸੀਂ ਪ੍ਰਧਾਨ ਮੰਤਰੀ ਦੇ ਸਿੱਖਾਂ ਪ੍ਰਤੀ ਚੰਗੇ ਵਿਹਾਰ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਿਰਫ਼ ਤੇ ਸਿਰਫ਼ ਗੱਲਾਂ ਹਨ ਕਿਉਂਕਿ ਵੰਡ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਸਿੱਖਾਂ ਅਤੇ ਪੰਜਾਬ ਨਾਲ ਹੁੰਦੇ ਘੋਰ ਵਿਤਕਰੇ ਲਈ ਸੁਧਾਰਾਤਮਕ ਕਦਮ ਨਹੀਂ ਚੁੱਕੇ ਹਨ, ਕਿਸਾਨ ਅੰਦੋਲਨ ਦੇ ਕਾਰਨ ਦਿੱਲੀ ਦੇ ਦਰਵਾਜ਼ੇ ‘ਤੇ 600 ਮੌਤਾਂ ਹੋਈਆਂ ਹਨ।