ਬਿਉਰੋ ਰਿਪੋਰਟ – ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੀ ਸੁਰੱਖਿਆ ‘ਤੇ ਬੇਲੋੜਾ ਖਰਚ ਕਰਨ ਦੇ ਇਲਜ਼ਾਮ ਲਾਏ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ ਰਿਹਾਇਸ਼ ‘ਚ ਅੰਡਰ ਵਹੀਕਲ ਸਰਵੀਲੈਂਸ ਸਿਸਟਮ ‘ਤੇ 1 ਕਰੋੜ ਰੁਪਏ ਵਾਧੂ ਖਰਚਣ ਦੇ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 1 ਹਜ਼ਾਰ ਬੰਦੂਕਧਾਰੀ ਜ਼ੈੱਡ ਸੁਰੱਖਿਆ ਤੇ 100 ਕਾਰਾਂ ਦੇ ਕਾਫਲੇ ਨਾਲ ਸੰਤਸ਼ਟ ਨਹੀਂ ਹੈ, ਤੇ ਹੁਣ ਮੁੱਖ ਮੰਤਰੀ ਆਪਣੇ ਚੰਡੀਗੜ੍ਹ ਸਰਕਾਰੀ ਨਿਵਾਸ ‘ਤੇ ਅੰਡਰ ਵਹੀਕਲ ਸਰਵੀਲੈਂਸ ਸਿਸਟਮ ‘ਤੇ 1 ਕਰੋੜ ਹੋਰ ਖਰਚ ਕਰਨ ਜਾ ਰਿਹਾ ਹੈ! ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਦਾਅਵਾ ਕਰਦੇ ਹਨ ਕਿ ਉਹ ਆਮ ਆਦਮੀ ਹਨ ਤਾਂ ਫਿਰ ਉਹ ਅਜਿਹੇ ਫਜ਼ੂਲ ਯੰਤਰਾਂ ‘ਤੇ ਲੋਕਾਂ ਦਾ ਪੈਸਾ ਕਿਉਂ ਬਰਬਾਦ ਕਰ ਰਹੇ ਹਨ? ਜੇਕਰ ਉਹ ਪ੍ਰਸਿੱਧ ਨੇਤਾ ਹਨ ਤਾਂ ਕੋਈ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰੇਗਾ? ਇੰਨੇ ਫਜ਼ੂਲ ਖਰਚਿਆਂ ਕਾਰਨ ਹੈ ਕਿ ‘ਆਪ’ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਚਾੜਿਆ ਹੈ।
Not content with 1000 gunmen Z Security cavalcade of 100 cars @BhagwantMann is now going to spend another 1 Crore on Under Vehicle Surveillance System at his official Chandigarh residence !
On one hand @AamAadmiParty leaders claim they’re AAM AADMI then why’re they wasting… pic.twitter.com/2rJgSqCU07
— Sukhpal Singh Khaira (@SukhpalKhaira) February 24, 2025
ਇਹ ਵੀ ਪੜ੍ਹੋ – ਬਾਜਵਾ ਦਾ ਵਾਰ ਤੇ ਅਮਨ ਅਰੋੜਾ ਦਾ ਪਲਟਵਾਰ, ”ਰਾਹੁਲ ਗਾਂਧੀ ਬਾਜਵਾ ਦਾ ਰੱਖੇ ਧਿਆਨ”