The Khalas Tv Blog Punjab ‘ਉਮੀਦਵਾਰਾਂ ਦਾ ਹੋਵੇ ਡੋਪ ਟੈਸਟ’ !’ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ !’ਖਡੂਰ ਸਾਹਿਬ ਤੋਂ ਉੱਠੀ ਅਵਾਜ਼’ !
Punjab

‘ਉਮੀਦਵਾਰਾਂ ਦਾ ਹੋਵੇ ਡੋਪ ਟੈਸਟ’ !’ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ !’ਖਡੂਰ ਸਾਹਿਬ ਤੋਂ ਉੱਠੀ ਅਵਾਜ਼’ !

ਬਿਉਰੋ ਰਿਪੋਰਟ – ਖਡੂਰ ਸਾਹਿਬ (Khadoor Sahib) ਦੀ ਪੰਥਕ ਸੀਟ ‘ਤੇ ਕਾਂਗਰਸ ਦੇ ਵੱਲੋਂ ਉਮੀਦਵਾਰ ਪੇਸ਼ ਕਰ ਰਹੇ ਕੁਲਬੀਰ ਸਿੰਘ ਜ਼ੀਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ (DOP TEST) ਹੋਣਾ ਚਾਹੀਦਾ ਹੈ । ਜ਼ੀਰਾ ਨੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਵੀ ਚਿੱਠੀ ਲਿਖੀ ਹੈ । ਉਨ੍ਹਾਂ ਕਿਹਾ ਮੈਂ ਪਹਿਲ ਦੇ ਅਧਾਰ ‘ਤੇ ਡੋਪ ਟੈਸਟ ਕਰਵਾਉਣ ਦੇ ਲਈ ਤਿਆਰ ਹਾਂ। ਜ਼ੀਰਾ ਨੇ ਕਿਹਾ ਜਿਹੜੇ ਇਸ ਟੈਸਟ ਵਿੱਚ ਫੇਲ੍ਹ ਹੁੰਦਾ ਹੈ ਉਸ ਦਾ ਇਲਾਜ ਕੀਤਾ ਜਾਵੇ ।

ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਇਹ ਵੀ ਕਿਹਾ ਹੈ ਦੇਸ਼ ਦੇ ਜਿੰਨਾਂ ਹਲਕਿਆਂ ਵਿੱਚ ਚੋਣ ਹੋ ਚੁੱਕੀ ਹੈ,ਉਨ੍ਹਾਂ ਦੇ ਜੇਤੂ ਉਮੀਦਵਾਰਾਂ ਨੂੰ ਤਾਂ ਹੀ ਸਹੁੰ ਚੁਕਾਈ ਜਾਵੇ ਜਦੋਂ ਉਹ ਡੋਪ ਟੈਸਟ ਵਿੱਚ ਪਾਸ ਹੋ ਜਾਣ,ਜਿਹੜੇ ਨਹੀਂ ਪਾਸ ਹੁੰਦੇ ਹਨ ਪਹਿਲਾਂ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਤਾਂਕੀ ਲੋਕਾਂ ਨੂੰ ਪਤਾ ਚੱਲ ਸਕੇ ਜਿੰਨਾਂ ਦੇ ਕੱਦ ਅਤੇ ਨਿਸ਼ਾਨ ਨੂੰ ਵੇਖ ਕੇ ਉਨ੍ਹਾਂ ਨੇ ਵੋਟ ਪਾਏ ਹਨ ਉਨ੍ਹਾਂ ਨੇ ਸਾਡੇ ਨਾਲ ਕਿੰਨਾਂ ਧੋਖਾ ਕੀਤਾ ਹੈ।

ਦਰਅਸਲ ਜਦੋਂ ਵੀ ਚੋਣਾਂ ਆਉਂਦੀਆਂ ਹਨ ਨਸ਼ੇ ਨੂੰ ਲੈਕੇ ਅਕਸਰ ਸਿਆਸਤਦਾਨ ਅਜਿਹੇ ਬਿਆਨ ਦਿੰਦੇ ਹਨ ਪਰ ਜ਼ਰੂਰਤ ਹੈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ,ਜੇਕਰ ਅਜਿਹਾ ਹੁੰਦਾ ਤਾਂ ਡੋਪ ਟੈਸਟ ਵਰਗੇ ਬਿਆਨਾਂ ਦੀ ਜ਼ਰੂਰਤ ਨਹੀਂ ਪੈਂਦੀ।

 

Exit mobile version