The Khalas Tv Blog India ਕੇਰਲਾ ‘ਚ ਭਾਰੀ ਮੀਂਹ ਨੇ ਲਈਆਂ 13 ਜਾਨਾਂ, ਕਈ ਘਰ ਹੋਏ ਢਹਿ-ਢੇਰੀ
India

ਕੇਰਲਾ ‘ਚ ਭਾਰੀ ਮੀਂਹ ਨੇ ਲਈਆਂ 13 ਜਾਨਾਂ, ਕਈ ਘਰ ਹੋਏ ਢਹਿ-ਢੇਰੀ

ਕੇਰਲਾ ਵਿੱਚ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੂਫ਼ਾਨ ਨਾਲ ਅੱਜ ਸੇਵੇਰ ਜ਼ਮੀਨ ਖਿਸਕਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਜ਼ਮੀਨ ਖਿਸਕਣ ਕਾਰਨ ਕਰੀਬ 10 ਮਜ਼ਦੂਰਾਂ ਦੇ ਘਰ ਉੱਥੇ ਹੀ ਢਹਿ-ਢੇਰੀ ਹੋ ਗਏ ਹਨ। ਇਸ ਦੌਰਾਨ ਮਨਾਰ ਕੋਲ ਇੱਕ ਚਾਹ ਬਾਗ ‘ਚ ਕੰਮ ਕਰਨ ਵਾਲੇ ਤਕਰੀਬਨ 80 ਮਜ਼ਦੂਰ ਵੀ ਫਸੇ ਹੋਏ ਹਨ। ਭਾਰੀ ਮੀਂਹ ਨਾਲ ਰਸਤਾ ਵੀ ਟੁੱਟ ਚੁੱਕਾ ਹੈ ਤੇ ਰਾਹਤ ਕਾਰਜ ‘ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਮਰਨ ਵਾਲਿਆਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ ਵਿੱਚ ਮਰਨ ਵਾਲੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ ਕਿ NDRF ਦੀ ਟੀਮ ਬਚਾਅ ਕਾਰਜਾਂ ਵਿੱਚ ਉੱਥੋਂ ਦੇ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ ‘ਤੇ ਪਹੁੰਚ ਗਈ ਹੈ।

ਭਾਰੀ ਮੀਂਹ ਪੈਣ ਕਾਰਨ ਬਿਜਲੀ ਵੀ ਕੱਟ ਦਿੱਤੀ ਗਈ ਹੈ ਜਿਸ ਕਾਰਨ ਇਲਾਕੇ ਦਾ ਸੰਚਾਰ ਬੁਰੀ ਤਰ੍ਹਾਂ ਠੱਪ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਇਲਾਕੇ ਨੂੰ ਜੋੜਣ ਵਾਲਾ ਪੁਲ ਵੀ ਭਾਰੀ ਮੀਂਹ ਕਾਰਨ ਟੁੱਟ ਗਿਆ ਜਿਸ ਕਰਕੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੂਰੇ ਇਲਾਕੇ ਨੂੰ ਰੈੱਡ ਅਲਰਟ ‘ਤੇ ਰੱਖਿਆ ਹੈ।

Exit mobile version