The Khalas Tv Blog India ਕੇਜਰੀਵਾਲ ਦਾ ਪੰਜਾਬ ਨਾਲ ਪਹਿਲਾ ਫਰਾਡ
India Punjab

ਕੇਜਰੀਵਾਲ ਦਾ ਪੰਜਾਬ ਨਾਲ ਪਹਿਲਾ ਫਰਾਡ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਅੱਧ ਪੁਚੱਦੇ ਮੰਤਰੀ ਮੰਜਲ ਦਾ ਗਠਨ ਵੀ ਹੋ ਗਿਆ ਹੈ। ਹੁਣ ਅੱਜ ਰਾਜ ਸਭਾ ਲਈ ਨਿਯੁਕਤੀਆਂ ਦਾ ਪਹਿਲਾ ਗੇੜ ਪੂਰਾ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦਾ ਮਾਮਲਾ ਹੋਵੇ ਜਾਂ ਫਿਰ ਮੰਤਰੀ ਮੰਡਲ ਦੇ ਗਠਨ ਦਾ ਮਸਲਾ ਸਮੇਤ ਰਾਜ ਸਬਾ ਦੇ ਮੈਂਬਰਾਂ ਲਈ ਨਾਮਜ਼ਦਗੀਆਂ ਹਰੇਕ ਮੁੱਦੇ ‘ਤੇ ਕੇਜਰੀਵਾਲ ਦੀ ਮਨਮਰਜੀ ਅਤੇ ਭਗਵੰਤ ਸਿੰਘ ਮਾਨ ਦਾ ਭੂਮਿਕਾ ਨੂੰ ਚਿੱਥਿਆ ਜਾ ਰਿਹਾ ਹੈ। ਟਿਕਟਾਂ ਵੰਡਣ ਵੇਲੇ ਭਗਵੰਤ ਮਾਨ ਆਪ ਪੰਜਾਬ ਦੇ ਮੁੱਖੀ ਸਨ। ਉਦੋਂ ਉਨ੍ਹਾਂ ਦੀ ਕਿੰਨੀ ਪੁੱਛਪੜਤਾਲ ਰਹੀ ਇਹ ਸਵਾਲ ਪਿੱਛੇ ਛੁੱਟ ਗਿਆ ਹੈ। ਚੋਣਾਂ ਜਿਤਣ ਤੋਂ ਬਾਅਦ ਮੰਤਰੀ ਮੰਡਲ ਦੇ ਗਠਨ ਬਾਰੇ ਤਿੱਖੀ ਚਰਚਾ ਛਿੜੀ ਹੋਈ ਹੈ। ਭਗਵੰਤ ਮਾਨ ਨੇ ਜਾਣਬੁੱਝ ਕੇ ਆਪ ਦੇ ਮੁੰਹਰਲੀ ਕਤਾਰ ਦੇ ਵਿਧਾਇਕ ਖੂੰਜੇ ਲੁਆਏ ਜਾਂ ਕੇਜਰੀਵਾਲ ਨੂੰ ਸਿਰੀ ਚੁੱਕਣ ਵਾਲੇ ਫੁੱਟੀ ਅੱਖ ਨਹੀਂ ਭਾਉਂਦੇ ਇਹ ਰਾਜ ਖੁੱਲਣਾ ਵੀ ਬਾਕੀ ਹੈ। ਇੱਕ ਪੱਖ ਇਹ ਵੀ ਦੱਸਿਆ ਦਾ ਰਿਹਾ ਹੈ ਕਿ ਨਵੇਂ ਚਿਹਰਿਆਂ ਨਾਲ ਭਗਵੰਤ ਨੂੰ ਕੰਮ ਚਲਾਉਣਾ ਸੌਖਾ ਰਹੇਗਾ। ਇਹਦੇ ਉਲਟ ਦੂਜਾ ਪੱਖ ਇਹ ਵੀ ਹੈ ਕਿ ਅਨਾੜੀਆਂ ਨੂੰ ਚਲਾਉਣਂ ਲਈ ਕਾਫੀ ਮਿਹਨਤ ਕਰਨੀ ਪਵੇਗੀ। ਅਸਲੀਅਤ ਕੁੱਝ ਵੀ ਹੋਵੇ ਜਿਹੜੇ ਸੀਨੀਅਰ ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਉਹ ਅੰਦਰੋਂ ਅੰਦਰੀ ਵਿਸ ਜਰੂਰ ਘੋਲ ਰਹੇ ਹਨ।

ਅੱਜ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਇਨ੍ਹਾਂ ਲਈ ਚੋਣ 31ਮਾਰਚ ਨੂੰ ਹੋਵੇਗੀ। ਆਪ ਕੋਲ ਵਿਧਾਨ ਸਭਾ ਵਿੱਚ ਬਹੁਮਤ ਹੈ ਇਸ ਲਈ ਸਾਰੀਆਂ ਸੀਟਾਂ ‘ ਤੇ ਕਬਜ਼ਾ ਕਰਨਾ ਮੁਸ਼ਕਿਲ ਨਹੀਂ ਹੈ। ਚੋਣ ਦੋ ਪੜਾਵਾਂ ਵਿੱਚ ਹੋਣ ਨਾਲ ਆਪ ਦਾ ਰਾਹ ਹੋਰ ਵੀ ਸੌਖਾ ਹੋ ਗਿਆ ਹੈ। ਰਾਜ ਸਭਾ ਲਈ ਵਿਧਾਇਕ ਵੋਟਰ ਹੁੰਦੇ ਹਨ। ਹਰੇਕਤ ਪਾਰਟੀ ਵੋਟਰ ਨੂੰ ਆਪਣਾ ਬੈਲਟ ਪੇਪਰ ਬਕਸੇ ਵਿੱਚ ਪਾਉਣ ਤੋਂ ਪਹਿਲਾਂ ਪਾਰਟੀ ਦੇ ਮੁੱਖੀ ਨੂੰ ਦਿਖਾਉਣਾ ਲਾਜ਼ਮੀ ਹੁੰਦਾ ਹੈ । ਇਸ ਲਈ ਕਰੌਸ ਵੋਟਿੰਗ ਦੇ ਚਾਂਸ ਰਹਿ ਨਹੀਂ ਜਾਂਦੇ। ਰਾਜ ਸਭਾ ਲਈ ਪੰਜ ਨਾਂ ਜਿਹੜੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ ਦੋ ਕ੍ਰਿਕਟ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਦਾ ਸਬੰਧ ਪੰਜਾਬ ਨਾਲ ਹੈ। ਰਾਘਵ ਚੱਢਾ ,ਸੰਜੀਵ ਅਰੋੜਾ ਅਤੇ ਸੰਦੀਪ ਪਾਠਕ ਬਾਹਰਲੇ ਦੱਸੇ ਗਏ ਹਨ। ਰਾਘਵ ਚੱਢਾ ਦੀ ਪੰਜਾਬ ਨੂੰ “ਦੇਣ” ਇਹ ਹੈ ਕਿ ਉਹਨੇ ਅਰਵਿੰਦ ਕੇਜਰੀਵਾਲ ਦੇ ਦਲਾਲ ਵਜੋਂ ਪੰਜਾਬ ਵਿੱਚ ਬੈਠਕੇ ਆਪ ਨੂੰ ਜਿਤਾਇਆ ਹੈ। ਸੰਦੀਪ ਪਾਠਕ ਆਪ ਦੀ ਆਈਟੀ ਟੀਮ ਦੇ ਐਕਟਿਵ ਮੈੰਬਰ ਹਨ । ਉਨ੍ਹਾਂ ਨੇ ਦਿੱਲੀ ਬੈਠ ਕੇ ਪੰਜਾਬ ਚੋਣਾਂ ਵਿੱਚ ਆਪ ਲਈ ਕਿੰਗ ਮੇਕਰ ਦੀ ਭੂਮਿਕਾ ਨਿਭਾਈ ਹੈ। ਸੰਦੀਪ ਅਰੋੜਾ ਦਾ ਸਬੰਧ ਗੁਜਰਾਤ ਨਾਲ ਹੈ।ਅਰਵਿੰਦ ਕੇਜਰੀਵਾਲ ਪੰਜਾਬ ਦੇ ਮੋਢਿਆ ‘ਤੇ ਪੈਰ ਧਰ ਕੇ ਗੁਜਰਾਤ ਦੀ ਸਿਆਸਤ ਵਿੱਚ ਕੁੱਦਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ ਮੌਕੇ ਨੂੰ ਪੂਰੀ ਤਰ੍ਹਾਂ ਵਰਤ ਲਿਆ ਹੈ।

ਸਾਰੇ ਵਰਤਾਰੇ ਦੇ ਚਲਦਿਆਂ  ਸਾਡੇ ਕੰਨਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਉ ਗੂੰਜ ਰਹੀ ਹੈ। ਜਦੋਂ ਉਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੌਰਾਨ ਰਾਜ ਸਭਾ ਲਈ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਂ ਦੀ ਤੱਗੜੀ ਵਕਾਲਤ ਕੀਤੀ ਸੀ। ਬੀਬੀ ਕਾਲੜਾ ਦੀ ਆਪਣੇ ਮਰਹੂਮ ਪਤੀ ਜਸਵੰਤ ਸਿੰਘ ਕਾਲੜਾ ਦੀ ਤਰ੍ਹਾਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਵਡਮੁੱਲੀ ਦੇਣ ਹੈ। ਭਗਵੰਤ ਸਿੰਘ ਮਾਨ ਨੇ ਆਪਣੇ ਵੀਡੀਊ ਵਿੱਚ ਕਿਹਾ ਸੀ ਕਿ ਕੁਰਬਾਨੀ ਦੇ ਪੁੰਜ ਖਾਲੜਾ ਪਰਿਵਾਰ ਨੂੰ ਰਾਜ ਸਭਾ ਵਿੱਚ ਪ੍ਰਤੀਨਿਧਤਾ ਦੇਣੀ ਬਣਦੀ ਹੈ। ਅਜਿਹੀਆਂ ਅਨਮੋਲ ਸ਼ਖਸ਼ੀਅਤਾਂ ਨੂੰ ਪਾਰਲੀਮੈਂਟ ਵਿੱਚ ਜਾਣ ਲਈ ਲੋਕ ਸਭਾ ਦਾ ਚੋਣ ਲੜਨ ਦਾ ਲੋੜ ਨਹੀ ਪੈਣੀ ਚਾਹੀਦੀ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਵੀ ਕੀਤੀ ਸੀ ।

ਅਸੀਂ ਭਗਵੰਤ ਮਾਨ ਨੂੰ ਉਨ੍ਹਾਂ ਦਾ ਉਹ ਐਲਾਨ ਯਾਦ ਕਰਵਾਣਾ ਚਾਹਾਂਗੇ। ਜਿੱਥੇ ਬੀਬੀ ਖਾਲੜਾ ਦਾ ਰਾਜ ਸਭਾ ਵਿੱਚ ਨੁਮਾਇਦਗੀ ਦਾ ਦਾਅਵਾ ਅਤੇ ਹੱਕ ਬਣਦਾ ਹੈ ਉਥੇ ਪੰਜਾਬ ਦਾ ਕਰਜ਼ਾ ਉਤਾਰਨ ਦਾ ਮੌਕਾ ਵੀ  ਗਿਆ ਹੈ। ਭਗਵੰਤ ਮਾਨ ਜਿਹੜੀ ਅਪੀਲ ਦੂਜਿਆਂ ਨੂੰ ਕਰਦੇ ਸਨ ਜੇ ਅੱਜ ਉਹ ਉਸ ਤੋਂ ਪਿੱਛੇ ਹੱਟਦੇ ਹਨ ਤਾਂ ਉਨ੍ਹਾਂ ਨੂੰ ਲੋਕ ਕੇਜਰੀਵਾਲ ਦੀ ਕੱਠਪੁਤਲੀ ਕਹਿਣਗੇ। ਵਿਧਾਨ ਸਭਾ ਚੋਣਾਂ ਤੋਂ ਲੈ ਕੇ ਮੰਤਰੀ ਮੰਡਲ ਦੇ ਗਠਨ ਤੱਕ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅਜਿਹੀ ਚਰਚਾ ਛਿੜ ਪਈ ਹੈ। ਕੇਜਰੀਵਾਲ ਦੀ ਅੱਖ ਜਾਂ ਤਾਂ ਪੰਜਾਬ ਦੀਆਂ ਪਰਮੁੱਖ ਸ਼ਖਸ਼ੀਅਤਾਂ ਨੂੰ ਪਛਾਣ ਨਹੀਂ ਸਕੀ ਜਾਂ ਫਿਰ ਉਨ੍ਹਾਂ ਨੇ ਸਿਆਸੀ ਖੇਡ ਖੇਡਦਿਆਂ ਬਾਹਰਲੇ ਲੋਕਾਂ ‘ਤੇ ਟੇਕ ਰੱਖੀ ਹੈ। ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾਣਾ ਬਣਦਾ ਹੈ । ਵਿਧਾਇਕ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਖੁੱਲ ਕੇ ਵਿਰੋਧ ਵਿੱਚ ਆ ਵੀ ਗਏ ਹਨ।

ਭਗਵੰਤ ਸਿੰਘ ਮਾਨ ਜੇ ਇਸ ਵਾਰ ਉੱਕ ਵੀ ਗਏ ਤਾਂ ਤਿੰਨ ਮਹੀਨਿਆਂ ਬਾਅਦ ਜੁਲਾਈ ਵਿੱਚ ਰਾਜ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਹੋਣੀਆਂ ਹਨ । ਉਹ ਉਦੋਂ ਹੀ ਮੌਕਾ ਸਭਾਲ ਲੈਣ ਨਹੀਂ ਤਾਂ ਲੋਕਾਂ ਨੇ ਉਸਨੂੰ ਵੀ ਬਾਦਲ , ਅਮਰਿੰਦਰ ਅਤੇ ਚੰਨੀ ਦੀ ਕਤਾਰ ਵਿੱਚ ਖੜ੍ਹੇ ਕਰਨ ਨੂੰ ਦੇਰ ਨਹੀਂ ਲਾਉਣੀ।

Exit mobile version