The Khalas Tv Blog India ਕੇਜਰੀਵਾਲ ਦੀ ਪਤਨੀ ਵੀ ਬੁਰੀ ਫਸੀ ! ‘ਬੱਜਰ ਗੁਨਾਹ ਲਈ ਮੁਆਫੀ ਮੰਗੋ’!
India Punjab

ਕੇਜਰੀਵਾਲ ਦੀ ਪਤਨੀ ਵੀ ਬੁਰੀ ਫਸੀ ! ‘ਬੱਜਰ ਗੁਨਾਹ ਲਈ ਮੁਆਫੀ ਮੰਗੋ’!

ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਇੱਕ ਵਾਰ ਮੁੜ ਤੋਂ ਅਰਵਿੰਦ ਕੇਜਰੀਵਾਲ ਦਾ ਮੈਸੇਜ ਲੈਕੇ ਆਈ । ਪਰ ਇਸ ਵਾਰ ਦੇ ਵੀਡੀਓ ਮੈਸੇਜ ਦੌਰਾਨ ਸੁਨੀਤਾ ਕੇਜਰੀਵਾਲ ਦੇ ਪਿੱਛੇ ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਦੀ ਫੋਟੋ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੀ ਸਲਾਖਾ ਪਿੱਛੇ ਕੈਦ ਵਾਲੀ ਫੋਟੋ ਵੀ ਲੱਗੀ ਸੀ । ਜਿਸ ‘ਤੇ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਰ ਸਿੰਘ ਖਹਿਰਾ ਨੇ ਸਵਾਲ ਚੁੱਕ ਦੇ ਹੋਏ ਪੁੱਛਿਆ ‘ਕੀ ਕੇਜਰੀਵਾਲ ਦੇਸ਼ ਦੀ ਅਜ਼ਾਦੀ ਦੇ ਲਈ ਜੇਲ੍ਹ ਗਏ ਹਨ ਜਿਵੇਂ ਸ਼ਹੀਦ ਭਗਤ ਸਿੰਘ ਗਏ ਸਨ ? ਜਾਂ ਉਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ? ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਪਤਨੀ ਨੇ ਕੇਜਰੀਵਾਰ ਦੀ ਫੋਟੋ 2 ਮਹਾਨ ਲੋਕਾਂ ਦੇ ਵਿਚਾਲੇ ਲਗਾਈ ਹੈ ਉਹ ਵੱਡਾ ਨਿਰਾਦਰ ਹੈ,ਮੈਂ ਮਿਸਿਜ ਕੇਜਰੀਵਾਲ ਨੂੰ ਕਹਾਂਗਾ ਕਿ ਉਹ ਫੌਰਨ ਭ੍ਰਿਸ਼ਟ ਕੇਜਰੀਵਾਲ ਦੀ ਫੋਟੋ ਹਟਾਉਣ ।

ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਨੇ ਵੀ ਕੇਜਰੀਵਾਲ ਦੀ ਫੋਟੋ ਨੂੰ ਲੈਕੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਇਕ ਪਾਸੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਭਗਤ ਸਿੰਘ, ਦੂਜੇ ਪਾਸੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਜੀ ਦੀ ਤਸਵੀਰ, ਦੋਹਾਂ ਮਹਾਨ ਸਖਸ਼ੀਅਤਾਂ ਦੇ ਬਰਾਬਰ ਸ਼ਰਾਬ ਘੁਟਾਲੇ ‘ਚ ਤਿਹਾੜ ਜੇਲ੍ਹ ਵਿਚ ਬੰਦ ਭ੍ਰਿਸ਼ਟ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਉਣਾ ਸ਼ਹੀਦ-ਏ-ਆਜ਼ਾਮ ਅਤੇ ਬਾਬਾ ਸਾਹਿਬ ਦਾ ਅਨਾਦਰ ਹੈ ।ਕੇਜਰੀਵਾਲ ਦੀ ਪਤਨੀ ਦੁਆਰਾ ਪ੍ਰੈਸ ਕਾਨਫਰੰਸ ਦੌਰਾਨ ਕੈਮਰੇ ‘ਚ ਕੈਦ ਹੋਈ ਇਹ ਤਸਵੀਰ ਬਿਆਨ ਕਰਦੀ ਹੈ ਕਿ ਆਪ ਸੁਪਰੀਮੋ ਇਕ ਹੰਕਾਰੀ ਹੈ। ਇਸ ਬੱਜਰ ਗੁਨਾਹ ਲਈ ਆਪ ਜਲਦ ਤੋਂ ਜਲਦ ਮੁਆਫ਼ੀ ਮੰਗੇ।

ਉਧਰ ਤੀਜੀ ਵਾਰ ਸੁਨੀਤਾ ਕੇਜਰੀਵਾਲ ਨੇ ਪਤੀ ਦਾ ਮੈਸੇਜ ਪੜ ਕੇ ਸੁਣਾਇਆ । ਉਨ੍ਹਾਂ ਨੇ ਕਿਹਾ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵਿਸ਼ੇਸ਼ ਹਦਾਇਤਾਂ ਦਿਤੀਆਂ ਹਨ। ਦਿੱਲੀ ਦੇ ਦੋ ਕਰੋੜ ਲੋਕ ਮੇਰਾ ਪਰਿਵਾਰ ਹੈ, ਮੇਰੇ ਕਿਸੇ ਵੀ ਦਿੱਲੀ ਵਾਸੀ ਨੂੰ ਇਸ ਕਰ ਕੇ ਤਕਲੀਫ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਜੇਲ ਵਿਚ ਹਾਂ। ਹਰ ਵਿਧਾਇਕ ਨੂੰ ਇਲਾਕੇ ਦਾ ਦੌਰਾ ਕਰਨਾ ਚਾਹੀਦਾ ਹੈ।

ਉਧਰ ਦਿੱਲੀ ਹਾਈਕੋਰਟ ਨੇ ਇੱਕ ਵਾਰ ਮੁੜ ਤੋਂ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਇਹ ਸੰਵਿਧਾਨਿਕ ਮਾਮਲਾ ਹੈ ਉਹ ਇਸ ਵਿੱਚ ਦਖਲ਼ ਨਹੀਂ ਦੇ ਸਕਦੇ ਹਨ,ਇਹ ਅਧਿਕਾਰੀ LG ਅਤੇ ਰਾਸ਼ਟਰਪਤੀ ਕੋਲ ਹੈ

 

Exit mobile version