The Khalas Tv Blog Punjab ਕੇਜਰੀਵਾਲ ਝੂਠ ਵੇਚਣ ਲਈ ਗਿਆ ਪੰਜਾਬ – ਵੇਰਕਾ
Punjab

ਕੇਜਰੀਵਾਲ ਝੂਠ ਵੇਚਣ ਲਈ ਗਿਆ ਪੰਜਾਬ – ਵੇਰਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕੇਜਰੀਵਾਲ ਦੇ ਐਲਾਨਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਫਰਾਡ ਗੱਲਾਂ ਕਰ ਰਿਹਾ ਹੈ। ਇਹ ਬਿਜਲੀ ਦੇ ਉੱਤੇ ਫਰਾਡ ਹੈ, ਜਿਸਨੂੰ ਮੈਂ ਥੋੜੇ ਦਿਨਾਂ ਵਿੱਚ ਸਾਬਿਤ ਕਰਾਂਗਾ। ਕੇਜਰੀਵਾਲ ਦੀ ਕੋਈ ਫਰਾਡ ਗੱਲ ਪੰਜਾਬ ਵਿੱਚ ਨਹੀਂ ਚੱਲੇਗੀ। ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਸਵਾਲਾਂ ਦਾ ਪਹਿਲਾਂ ਜਵਾਬ ਦੇਣ। ਕੇਜਰੀਵਾਲ ਨੇ ਦਿੱਲੀ ਵਿੱਚ ਕੀ ਕੀਤਾ ਹੈ। ਸਫਾਈ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ। ਸੱਚ ਸਾਹਮਣੇ ਹੈ ਪਰ ਕੇਜਰੀਵਾਲ ਝੂਠ ਵੇਚਣ ਲਈ ਪੰਜਾਬ ਗਿਆ ਹੈ। ਕੇਜਰੀਵਾਲ ਭਗੌੜਾ ਹੈ, ਉਹ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦਾ।

ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਦੇ ਐਲਾਨਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬਿੱਲੀ ਥੈਲਿਉਂ ਬਾਹਰ ਆਈ ਹੈ। ਇੱਕ ਯੂਨਿਟ ਵੱਧ ਹੋਣ ‘ਤੇ ਇਹ ਪੂਰਾ ਬਿੱਲ ਵਸੂਲਣਗੇ। ਇਨ੍ਹਾਂ ਕੋਲ ਤਾਂ ਹਾਲੇ ਤੱਕ ਮੁੱਖ ਮੰਤਰੀ ਲਈ ਕੋਈ ਚਿਹਰਾ ਵੀ ਨਹੀਂ ਹੈ।

Exit mobile version