The Khalas Tv Blog Punjab ਕੇਜਰੀਵਾਲ ਨੇ ਪੰਜਾਬ ਦੇ ਵੋਟਰਾਂ ਨੂੰ ਕੀਤੀ ਸੂੱਬੇ ਦੇ ਭਵਿੱਖ ਲਈ ਵੋਟ ਪਾਉਣ ਅਪੀਲ
Punjab

ਕੇਜਰੀਵਾਲ ਨੇ ਪੰਜਾਬ ਦੇ ਵੋਟਰਾਂ ਨੂੰ ਕੀਤੀ ਸੂੱਬੇ ਦੇ ਭਵਿੱਖ ਲਈ ਵੋਟ ਪਾਉਣ ਅਪੀਲ

‘ਦ ਖ਼ਾਲਸ ਬਿਊਰੋ : ਆਪ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰਾਵਾਲ ਨੇ ਪੰਜਾਬ ਦੇ  ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੂੱਬੇ ਦੇ ਭਵਿੱਖ ਲਈ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ। ਅਜਿਹਾ ਭਵਿੱਖ, ਜਿਸ ਵਿੱਚ ਚੰਗੇ ਸਕੂਲ ਹੋਣ, ਤੁਹਾਡੇ ਬੱਚਿਆਂ ਲਈ ਚੰਗਾ ਰੁਜ਼ਗਾਰ ਹੋਵੇ, ਚੰਗੇ ਸਰਕਾਰੀ ਹਸਪਤਾਲ ਹੋਣ, ਜਿਸ ਵਿੱਚ ਤੁਹਾਡਾ ਮੁਫ਼ਤ ਇਲਾਜ ਹੋਵੇ, ਨਸ਼ਾਖੋਰੀ ਖ਼ਤਮ ਹੋਵੇ, ਸਾਰੇ ਪੰਜਾਬੀਆਂ ਨੂੰ ਸੁਰੱਖਿਅਤ ਮਹਿਸੂਸ ਹੋਵੇ, ਦੇਸ਼ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੋਵੇ। ਇਹ ਸਭ ਉਦੋਂ ਹੋਵੇਗਾ ਜਦੋਂ ਤੁਸੀਂ ਵੋਟ ਪਾਉਣ ਜਾਓਗੇ।

ਇਸ ਤੋਂ ਪਹਿਲਾਂ ਆਪ ਲੀਡਰ ਰਾਘਵ ਚੱਢਾ ਨੇ ਆਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਬਦਲਾਅ ਲਈ ਤੇ ਅਮਨ ਸ਼ਾਂਤੀ ਲਈ ਵੋਟ ਜਰੂਰ ਪਾਓ।

Exit mobile version