The Khalas Tv Blog India ਰਾਜ ਸਭਾ ਜਾਣ ਦੀਆਂ ਚਰਚਾਵਾਂ ’ਤੇ ਬੋਲੇ ਕੇਜਰੀਵਾਲ
India

ਰਾਜ ਸਭਾ ਜਾਣ ਦੀਆਂ ਚਰਚਾਵਾਂ ’ਤੇ ਬੋਲੇ ਕੇਜਰੀਵਾਲ

ਆਮ ਆਦਮੀ ਪਾਰਟੀ ਦੀ ਲੁਧਿਆਣਾ ਪੱਛਮੀ ਅਤੇ ਗੁਜਰਾਤ ਦੇ Visavadar ਵਿਧਾਨ ਸਭਾ ਹਲਕੇ ਤੋਂ ਵੱਡੀ ਜਿੱਤ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋਵਾਂ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

।ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹਨ। ਕੇਜਰੀਵਾਲ ਨੇ ਕਿਹਾ ਕਿ ਫਰਵਰੀ ਚੋਣਾਂ ਵਿਚ, ਅਸੀਂ ਵਿਸਾਵਦਰ ਸੀਟ ਜਿੱਤੀ ਸੀ ਪਰ ਸਾਡੇ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਪਰ ਅੱਜ ਅਸੀਂ ਦੋਵੇਂ ਸੀਟਾਂ (ਲੁਧਿਆਣਾ ਪੱਛਮੀ ਸਮੇਤ) ਦੁੱਗਣੇ ਫਰਕ ਨਾਲ ਜਿੱਤੀਆਂ ਹਨ। ਇਹ ਦਰਸਾਉਂਦਾ ਹੈ ਕਿ ਲੋਕ ਸਾਡੇ ਕੰਮ ਤੋਂ ਖੁਸ਼ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਡੇ ਕੰਮ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਹਨ੍ਹੇਰੀ ਸੀ ਅਤੇ 2027 ਵਿੱਚ ਤੂਫਾਨ ਬਣ ਕੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਕੰਮਾਂ ’ਤੇ ਮੋਹਰ ਲਗਾਈ ਹੈ। ਰਾਜ ਸਭਾ ਵਿੱਚ ਜਾਣ ਦੇ ਬਿਆਨਾਂ ਨੂੰ ਲੈ ਕੇ ਕੇਜਰੀਨਾਲ ਨੇ ਕਿਹਾ ਕਿ ਉਹ ਰਾਜ ਸਭਾ ਨਹੀਂ ਜਾਣਗੇ।

 

Exit mobile version