The Khalas Tv Blog Punjab ਦਿੱਲੀ ਬੈਠ ਪੰਜਾਬ ਸਰਕਾਰ ਚਲਾ ਰਿਹੈ ਕੇਜਰੀਵਾਲ : ਅਲਕਾ ਲਾਂਬਾ
Punjab

ਦਿੱਲੀ ਬੈਠ ਪੰਜਾਬ ਸਰਕਾਰ ਚਲਾ ਰਿਹੈ ਕੇਜਰੀਵਾਲ : ਅਲਕਾ ਲਾਂਬਾ

‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਅਲਕਾ ਲਾਂਬਾ ਰੋਪੜ ਦੇ ਥਾਣਾ ਸਦਰ ਪਹੁੰਚੇ ਹੋਏ ਹਨ। ਰੋਪੜ ਦੇ ਐਸਐਸਪੀ ਨਾਲ ਕਾਂਗਰਸ ਦੇ ਸੀਨੀਅਰ ਆਗੂਆਂ ਰਾਜਾ ਵੜਿੰਗ , ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ,ਬਰਿੰਦਰ ਢਿੱਲੋਂ ਅਤੇ ਰਾਜ ਕੁਮਾਰ ਚੱਭੇਵਾਲ ਨੇ ਮਾਮਲੇ ਦੀ ਜਾਂਚ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਕਾਂਗਰਸੀਆਂ ਆਗੂਆਂ ਵੱਲੋਂ ਪੰਜਾਬ ਸਰਕਾਰ ‘ਤੇ ਧੱਕੇ ਸ਼ਾਹੀ ਦਾ ਇਲ ਜ਼ਾਮ ਲਗਾਇਆ ਗਿਆ ਹੈ। ਅਲਕਾ ਲਾਂਬਾ ਨੇ ਰੋਪੜ ਪੁਲਿਸ ਥਾਣੇ ‘ਚ ਹਾਜ਼ਰੀ ਲਗਵਾਉਣ ਤੋਂ ਬਾਅਦ ਕਿਹਾ ਕਿ 26 ਅਪਰੈਲ ਨੂੰ ਪੁਲਿ ਸ ਅੱਗੇ ਪੇਸ਼ ਹੋਣ ਲਈ ਉਸਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ। ਉਹ 25 ਅਪਰੈਲ ਨੂੰ ਹੀ ਚੰਡੀਗੜ੍ਹ ਪੁੱਜ ਗਈ ਸੀ ਤਾਂ ਕਿ ਤੈਅ ਸਮੇਂ ਅਨੁਸਾਰ ਰੂਪਨਗਰ ਥਾਣੇ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਬੈਠ ਕੇ ਪੰਜਾਬ ਸਰਕਾਰ ਨੂੰ ਚਲਾ ਰਿਹਾ ਹੈ। ਪੰਜਾਬ ਸਰਕਾਰ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਕੰਮ ਕਰਦੀ ਹੈ।

ਦੂਜੇ ਪਾਸੇ ਰੋਪੜ ਦੇ ਐਸਐਸਪੀ ਦੀ ਕਹਿਣਾ ਹੈ ਕਿ ਇਸ ਜਾਂਚ ਵਿੱਚ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਹਾਈ ਕੋਰਟ ਵਿੱਚ ਇਸ ਕੇਸ ਦੀ ਰਿਪੋਰਟ ਭੇਜ ਦਿੱਤੀ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 75 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਉੱਪਰ ਕਾਰਵਾਈ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਸਭ ਕੁੱਝ ਕੇਜਰੀਵਾਲ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰੋਪੜ ਦੇ ਐਸਐਸਪੀ ਵੱਲੋਂ ਸਾਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਘੰਟੇ ਇੰਤਜਾਰ ਕਰਨ ਤੋਂ ਬਾਅਦ ਐਸਐਸਪੀ ਵੱਲੋਂ ਜਾਂਚ ਲਈ ਮਨ੍ਹਾ ਕਰ ਦਿੱਤਾ ਗਿਆ। ਵੜਿੰਗ ਨੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਮਨਮਾਨੀ ਨਾ ਚੱਲਣ ਦੇਣ ਦਾ ਦਾਅਵਾ ਕੀਤਾ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਇਹ ਬਹੁਤ ਹੀ ਨਿੰ ਦਣਯੋਗ ਕਾਰਵਾਈ ਹੈ। ਸਰਕਾਰ ਦਾ ਇਹੋ ਜਿਹਾ ਧੱ ਕਾ ਬਿਲਕੁਲ ਵੀ ਬਰ ਦਾਸ਼ ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਦਾ ਡਟ ਕੇ ਵਿਰੋ ਧ ਕਰੇਗੀ।

ਅਲਕਾ ਲਾਂਬਾ ਦੇ ਅੱਜ ਰੋਪੜ ਥਾਣੇ ਵਿੱਚ ਪੇਸ਼ ਹੋਣ ਦੇ ਕਾਰਨ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾ ਫ਼ ਸ਼ਕਤੀ ਪ੍ਰਦ ਰਸ਼ਨ ਕੀਤਾ ਗਿਆ ਸੀ। ਇਸ ਮੌਕੇ ਕਾਂਗਰਸ ਦੇ ਕਈ ਵੱਡੇ ਆਗੂ ਰੋਪੜ ਪਹੁੰਚੇ। ਪੰਜਾਬ ਕਾਂਗਰਸ ਵੱਲੋਂ ਇਸ ਮਾਮਲੇ ਨੂੰ ਸਿਆਸੀ ਬਦ ਲਾਖੋ ਰੀ ਦੀ ਸਿਆਸਤ ਕਿਹਾ ਜਾ ਰਿਹਾ ਹੈ। ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਪੰਜਾਬ ਵਿੱਚ ਦਰਜ ਹੋਏ ਕੇਸ ਲਈ ਰੋਪੜ ਪੁਲਿਸ ਨੇ ਅਲਕਾ ਲਾਂਬਾ ਨੂੰ ਤਲਬ ਕੀਤਾ ਸੀ ਤੇ ਉਹਨਾਂ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੂੰ ਵੀ ਪੰਜਾਬ ਪੁਲਿਸ ਦਾ ਨੋਟਿਸ ਮਿਲਿਆ ਸੀ। ਕੁੱਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੋਹਾਂ ਦੇ ਘਰ ਪੰਜਾਬ ਪੁਲਿਸ ਗਈ ਸੀ ਤੇ ਉਹਨਾਂ ਨੂੰ ਰੋਪੜ ਥਾਣੇ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਸਬੰਧੀ ਨੋਟਿਸ ਦਿੱਤਾ ਗਿਆ ਸੀ।

Exit mobile version