The Khalas Tv Blog India “ਕਿਸਾਨਾਂ ਦੀਆਂ ਪੰਜ ਫ਼ਸਲਾਂ ‘ਤੇ ਕੇਜਰੀਵਾਲ ਕਰ ਰਹੇ ਝੂਠਾ ਪ੍ਰਚਾਰ” – ਦਲਜੀਤ ਚੀਮਾ
India Punjab

“ਕਿਸਾਨਾਂ ਦੀਆਂ ਪੰਜ ਫ਼ਸਲਾਂ ‘ਤੇ ਕੇਜਰੀਵਾਲ ਕਰ ਰਹੇ ਝੂਠਾ ਪ੍ਰਚਾਰ” – ਦਲਜੀਤ ਚੀਮਾ

"Kejriwal is falsely promoting five crops of farmers" - Daljit Cheema

“ਕਿਸਾਨਾਂ ਦੀਆਂ ਪੰਜ ਫ਼ਸਲਾਂ ‘ਤੇ ਕੇਜਰੀਵਾਲ ਕਰ ਰਹੇ ਝੂਠਾ ਪ੍ਰਚਾਰ” – ਦਲਜੀਤ ਚੀਮਾ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ(arwind kejriwal)ਨੇ ਗੁਜਰਾਤ ਵਿੱਚ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੀ ਹੈ ਤਾਂ ਕਿਸਾਨਾਂ ਦੀਆਂ ਪੰਜ ਫਸਲਾਂ-ਕਣਕ, ਚਾਵਲ, ਕਪਾਹ, ਛੋਲੇ ਦਾਲ ਅਤੇ ਮੂੰਗਫਲੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਾਂਗੇ।

ਇਸੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ (dr daljit singh cheema)ਨੇ MSP ਅਤੇ ਮੁਆਵਜ਼ੇ ਦੇ ਮੁੱਦੇ ‘ਤੇ  ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ MSP ਅਤੇ ਮੁਆਵਜ਼ੇ ਦੇ ਮੁੱਦੇ ‘ਤੇ ਕੇਜਰੀਵਾਲ ਗੁਜਰਾਤ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ।

ਟਵੀਟ ਕਰਦਿਆਂ ਪੰਜਾਬ ਦੇ ਕਿਸਾਨਾਂ ਦੀ ਤਰਾਸਦੀ ਆਪ ਸੁਪਰੀਮੋ ਗੁਜਰਾਤ ਵਿੱਚ ਵੇਚ ਰਹੇ ਹਨ। ਕੇਜਰੀਵਾਲ ਉਥੇ ਐਮਐਸਪੀ ‘ਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਗੁਜਰਾਤ ਦੇ ਕਿਸਾਨਾਂ ਨੂੰ ਇਹ ਕਹਿ ਕੇ ਪ੍ਰਚਾਰ ਕਰ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਫਸਲਾਂ-ਕਣਕ, ਚੌਲ, ਕਪਾਹ, ਮੂੰਗ ਦਾਲ ਅਤੇ ਨਰਮੇ ਉਤੇ ਐਮਐਸਪੀ ‘ਤੇ ਵੇਚ ਰਹੀ ਹੈ। ਚੀਮਾ ਨੇ ਕਿਹਾ ਕਿ  ਮੂੰਗੀ ਅਤੇ ਮੱਕੀ ਦੀ ਫ਼ਸਲ ‘ਤੇ ਐਮਐਸਪੀ ਅਤੇ ਕਿਸਾਨਾਂ ਨੂੰ ਮੁਆਵਜ਼ੇ ਦੇਣ ਤੋਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ ਫਿਰ ਬਾਹਰਲੇ ਰਾਜਾਂ ਵਿੱਚ ਜੇ ਕੇ ਗੁੰਮਰਾਹ ਪ੍ਰਚਾਰ ਕਰਨ ਦੀ ਕੀ ਫਾਇਦਾ ਹੈ। ਜੇਕਰ ਉਹ ਪੰਜਾਬ ਆ ਕੇ ਇਥੇ ਇਹ ਇਸ ਬਾਰੇ ਬੋਲਣਗੇ ਤਾਂ ਉਨ੍ਹਾਂ ਨੂੰ ਇਹੀ ਲੋਕ ਸਵਾਲ ਪੁੱਛਣਗੇ।

ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕਣਕ, ਝੋਨਾ ਅਤੇ ਨਰਮਾ ਤਾਂ ਕੇਂਦਰ ਸਰਕਾਰ ਵੱਲੋਂ ਖਰੀਦਿਆ ਜਾਂਦਾ ਹੈ ਅਤੇ ਮੂੰਗੀ ਤੇ ਮੱਕੀ ‘ਤੇ ਐਮਐਸਪੀ ਦੇਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੱਲ ਕੀਤੀ ਸੀ, ਜੋ ਕਿ ਨਹੀਂ ਦਿੱਤੀ ਗਈ।

ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਗੁਜਰਾਤ ਪ੍ਰਚਾਰ ਦੌਰਾਨ ਸਥਾਨਿਕ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਦੀ ਫ਼ਸਲ ਬਰਬਾਦ ਹੋ ਜਾਵੇ ਤਾਂ ਸਾਡੀ ਸਰਕਾਰ ਇੱਕ ਮਹੀਨੇ ਦੇ ਅੰਦਰ- ਅੰਦਰ ਇੱਕ ਹੈਕਟੇਅਰ ਦੇ 50 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪਾ ਦਿੰਦੀ ਹੈ। ਚੀਮਾ ਨੇ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਮੌਨਸੂਨ ਦੌਰਾਨ ਪੰਜਾਬ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਬਰਬਾਦ ਫ਼ਸਲ ਦੀ ਇੱਕ ਵੀ ਕਿਸਾਨਾ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ ? ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਦੀ ਸਹਾਰਾ ਲੈ ਕੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੋ ਦਿਨਾਂ ਦੌਰੇ ਤੇ ਹਨ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਪੰਜ ਫਸਲਾਂ ਉਤੇ ਐਮਐਸਪੀ ਦੇ ਦਿੱਤੀ ਹੈ। ਪਹਿਲਾਂ ਇਹ ਹੁੰਦਾ ਸੀ ਕਿ ਐਮਐਸਪੀ ਤਾਂ ਸਾਰੀਆਂ ਫਸਲਾਂ ਉਤੇ ਐਲਾਨ ਦਿੱਤਾ ਜਾਂਦਾ ਸੀ ਪਰ ਉਸ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਉਸ ਉਤੇ ਤਾਂ ਫਸਲ ਵਿਕਦੀ ਹੀ ਨਹੀਂ ਸੀ। ਪਰ ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਫਸਲ ਐਮਐਸਪੀ ਉਤੇ ਨਾ ਵਿਕੇ ਤਾਂ ਸਰਕਾਰ ਇਹ ਫਸਲ ਖਰੀਦੇਗੀ।

ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ‘ਚ ਬਦਲਾਅ ਦਾ ਤੂਫਾਨ ਚੱਲ ਰਿਹਾ ਹੈ। ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਪੰਜ ਫਸਲਾਂ-ਕਣਕ, ਚਾਵਲ, ਕਪਾਹ, ਛੋਲੇ ਦਾਲ ਅਤੇ ਮੂੰਗਫਲੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇਗੀ। ਉਨ੍ਹਾਂ ਨੇ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਅਤੇ ਕਿਸਾਨਾਂ ਲਈ ਸਿੰਚਾਈ ਨੈੱਟਵਰਕ ਬਣਾਉਣ ਦਾ ਵਾਅਦਾ ਵੀ ਕੀਤਾ। ਕਿਸਾਨਾਂ ਨੂੰ 12 ਘੰਟੇ ਬਿਜਲੀ ਦਿੱਤੀ ਜਾਵੇਗੀ।

 

 

Exit mobile version