The Khalas Tv Blog India ਕੇਦਾਰਨਾਥ ਵਿੱਚ ਹੈਲੀਕਾਪਟਰ ਡਿੱਗਿਆ ! ਸ਼ਰਧਾਲੂ ਸਨ ਸਵਾਰ,ਇਹ ਬਣੀ ਵਜ੍ਹਾ
India

ਕੇਦਾਰਨਾਥ ਵਿੱਚ ਹੈਲੀਕਾਪਟਰ ਡਿੱਗਿਆ ! ਸ਼ਰਧਾਲੂ ਸਨ ਸਵਾਰ,ਇਹ ਬਣੀ ਵਜ੍ਹਾ

Kedarnath helicoptar crash

ਕੇਦਾਰਨਾਥ ਵਿੱਚ ਕਰੈਸ਼ ਹੈਲੀਕਾਪਟਰ ਨਿੱਜੀ ਕੰਪਨੀ ਦਾ ਸੀ

ਕੇਦਾਰਨਾਥ : ਕੇਦਾਰਨਾਥ ਤੋਂ 2 ਕਿਲੋਮੀਟਰ ਦੂਰੀ ‘ਤੇ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ । ਇਸ ਹੈਲੀਕਾਪਟਰ ਵਿੱਚ ਸ਼ਰਧਾਲੂ ਸਵਾਰ ਸਨ, ਹਾਦਸੇ ਵਿੱਚ 6 ਲੋਕ ਜ਼ਿੰਦਗੀ ਦੀ ਜੰਗ ਹਾਰ ਗਏ ਹਨ ਜਿਸ ਵਿੱਚ ਪਾਇਲਟ ਵੀ ਹੈ । ਹੈਲੀਕਾਪਟਰ ਆਰਿਆ ਹੈਲੀ ਕੰਪਨੀ ਦਾ ਸੀ। ਦੱਸਿਆ ਜਾ ਰਿਹਾ ਹੈ ਹੈਲੀਕਾਪਟਰ ਗੁਰੂਚੱਟੀ ਦੇ ਕੋਲ ਕਰੈਸ਼ ਹੋਇਆ ਹੈ। ਇਹ ਪਾਠਾ ਇਲਾਕੇ ਤੋਂ ਸ਼ਰਧਾਲੂਆਂ ਨੂੰ ਲੈਕੇ ਜਾ ਰਿਹਾ ਸੀ । ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਚਾਰੋ ਪਾਸੇ ਧੁੰਦ ਛਾਈ ਹੋਈ ਸੀ ਜਿਸ ਦੀ ਵਜ੍ਹਾ ਕਰਕੇ ਹੈਲੀਕਾਟਰ ਕਰੈਸ਼ ਹੋਇਆ । ਜਿੱਥੇ ਹੈਲੀਕਾਪਟਰ ਕਰੈਸ਼ ਹੋਕੇ ਡਿੱਗਿਆ ਉੱਥੇ ਹੈਲੀਕਾਪਟਰ ਨੂੰ ਅੱਗ ਲੱਗ ਗਈ । ਉਧਰ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਯਾਤਰਾ ਥੋੜੀ ਦੇਰ ਤੱਕ ਲਈ ਰੋਕ ਦਿੱਤੀ ਗਈ ਹੈ । ਜਿੰਨਾਂ ਯਾਤਰੀਆਂ ਨੇ ਜ਼ਿੰਦਗੀ ਦੀ ਜੰਗ ਹਾਰੀ ਹੈ ਉਨ੍ਹਾਂ ਵਿੱਚ 3 ਗੁਜਰਾਤ ਦੇ ਸ਼ਰਧਾਲੂ ਦੱਸੇ ਜਾ ਰਹੇ ਹਨ ਜਦਕਿ ਪਾਈਲਟ ਮੁੰਬਈ ਦਾ ਹੈ ।

ਜੋਤੀਰਾਦਿਤੀਆ ਨੇ ਦੁੱਖ ਜਤਾਇਆ

ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤੀਆ ਨੇ ਕੇਦਾਰਨਾਥ ਵਿੱਚ ਹੋਏ ਹਾਦਸੇ ਨੂੰ ਲੈਕ ਦੁੱਖ ਜ਼ਾਹਿਰ ਕੀਤਾ ਹੈ ।ਉਨ੍ਹਾਂ ਕਿਹਾ ਹੈਲੀਕਾਪਟਰ ਕਰੈਸ਼ ਕਿਉਂ ਹੋਇਆ ਇਸ ਦੇ ਪਿੱਛੇ ਕੀ ਵਜ੍ਹਾ ਸੀ ਇਸ ਬਾਰੇ ਉਹ ਸੂਬਾ ਸਰਕਾਰ ਦੇ ਸੰਪਰਕ ਵਿੱਚ ਹਨ। ਸਰਕਾਰ ਪੂਰੇ ਹਾਲਾਤਾਂ’ ਤੇ ਨਜ਼ਰ ਰੱਖ ਰਹੀ ਹੈ । ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਇਆ । ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਨੇ ਵੀ ਟਵੀਟ ਕਰਦੇ ਹੋਏ ਕੇਦਾਰਨਾਥ ਹੈਲੀਕਾਪਟਰ ਕਰੈਸ਼ ਹੋਣ ‘ਤੇ ਦੁੱਖ ਜਤਾਈ ਹੈ

Exit mobile version