The Khalas Tv Blog India ਨੀਤੀਸ਼ ਨੇ ਮਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੱਤ, ਪਾਰਟੀ ਦੇ ਬੁਲਾਰੇ ਨੇ ਕੀਤਾ ਦਾਅਵਾ
India

ਨੀਤੀਸ਼ ਨੇ ਮਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੱਤ, ਪਾਰਟੀ ਦੇ ਬੁਲਾਰੇ ਨੇ ਕੀਤਾ ਦਾਅਵਾ

ਨਰਿੰਦਰ ਮੋਦੀ (Narinder Modi) ਕੱਲ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਤੋਂ ਪਹਿਲਾਂ ਜੇਡੀਯੂ (JDU) ਨੇ ਵੱਡਾ ਦਾਅਵਾ ਕੀਤਾ ਸੀ। ਪਾਰਟੀ ਦੇ ਜਨਰਲ ਸਕੱਤਰ ਕੇਸੀ ਤਿਆਗੀ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਇੰਡੀਆ ਗਠਜੋੜ ਤੋਂ ਪੇਸ਼ਕਸ਼ ਹੋਈ ਸੀ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਨੀਤੀਸ਼ ਕੁਮਾਰ ਨੇ ਇੰਡੀਆ ਬਲਾਕ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ ਅਤੇ ਉਹ ਐਨਡੀਏ ਦੇ ਨਾਲ ਹੀ ਰਹੇਗਾ। ਸੀਡਬਲਿਊਸੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਜਦੋਂ ਪੱਤਰਕਾਰਾਂ ਨੇ ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਹ ਜਾਣਕਾਰੀ ਨਹੀਂ ਹੈ।

ਆਰਜੇਡੀ ਨੇ ਕੇਸੀ ਤਿਆਗੀ ਦੇ ਦਾਅਵੇ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਏਜਾਜ਼ ਅਹਿਮਦ ਨੇ ਕਿਹਾ ਹੈ ਕਿ ਕੇਸੀ ਤਿਆਗੀ ਨੂੰ ਪ੍ਰਸਤਾਵ ਦੇਣ ਵਾਲੇ ਵਿਅਕਤੀ ਦੇ ਨਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ। ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਏਜਾਜ਼ ਅਹਿਮਦ ਨੇ ਕਿਹਾ ਹੈ ਕਿ ਵੱਡੀ ਗੱਲ ਇਹ ਹੈ ਕਿ ਰਾਜਨੀਤੀ ਨਾ ਤਾਂ ਇੱਕ ਦਿਨ ਵਿੱਚ ਸ਼ੁਰੂ ਹੁੰਦੀ ਹੈ ਅਤੇ ਨਾ ਹੀ ਇੱਕ ਦਿਨ ਵਿੱਚ ਖ਼ਤਮ ਹੁੰਦੀ ਹੈ।

ਕੇਸੀ ਤਿਆਗੀ ਜੋ ਵੀ ਕਹਿ ਰਹੇ ਹਨ, ਉਸ ਨੂੰ ਤੱਥਾਂ ਸਮੇਤ ਸਾਹਮਣੇ ਲਿਆਓ। ਕਿਸ ਨੇਤਾ ਨੇ ਪ੍ਰਸਤਾਵ ਰੱਖਿਆ ਸੀ? ਜੇਕਰ ਤੁਸੀਂ ਜੁਮਲੇਬਾਜ਼ ਪਾਰਟੀ ਦੇ ਨਾਲ ਹੋ ਤਾਂ ਭੰਬਲਭੂਸਾ ਅਤੇ ਡਰਾਮੇਬਾਜ਼ੀ ਕਰਕੇ ਆਪਣੀ ਸਿਆਸੀ ਸਥਿਤੀ ਬਰਕਰਾਰ ਰੱਖਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ –   ਸੋਨੀਆ ਗਾਂਧੀ ਹੋਵੇਗੀ ਕਾਂਗਰਸ ਦੇ ਸੰਸਦੀ ਦਲ ਦੀ ਲੀਡਰ, ਰਾਹੁਲ ਬਣ ਸਕਦੇ ਵਿਰੋਧੀ ਧਿਰ ਦੇ ਲੀਡਰ

 

Exit mobile version