The Khalas Tv Blog India ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਗੁਲਮਰਗ-ਸੋਨਮਰਗ ਦੀਆਂ ਚੋਟੀਆਂ
India

ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਗੁਲਮਰਗ-ਸੋਨਮਰਗ ਦੀਆਂ ਚੋਟੀਆਂ

ਬਿਊਰੋ ਰਿਪੋਰਟ (3 ਅਕਤੂਬਰ, 2025): ਕਸ਼ਮੀਰ ’ਚ ਸ਼ੁੱਕਰਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਗੁਰੇਜ਼ ਖੇਤਰਾਂ ਦੀਆਂ ਪਹਾੜੀਆਂ ਚੋਟੀਆਂ ਬਰਫ਼ ਨਾਲ ਢੱਕ ਗਈਆਂ। ਇੱਧਰ ਉੱਚਾਈ ਵਾਲੇ ਖੇਤਰਾਂ ’ਚ ਬਰਫ਼ਬਾਰੀ ਹੋਈ ਤੇ ਓਧਰ ਸ੍ਰੀਨਗਰ ਸਮੇਤ ਮੈਦਾਨੀ ਖੇਤਰਾਂ ’ਚ ਵੀ ਹਲਕੀ ਬਾਰਿਸ਼ ਦਰਜ ਕੀਤੀ ਗਈ।

ਹਾਲਾਂਕਿ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਅਨੁਮਾਨ ਲਗਾਇਆ ਸੀ ਕਿ ਜੰਮੂ-ਕਸ਼ਮੀਰ ’ਚ 5 ਤੋਂ 7 ਅਕਤੂਬਰ ਤੱਕ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ, ਪਰ ਇਸ ਤੋਂ ਪਹਿਲਾਂ ਹੀ ਬਰਫ਼ਬਾਰੀ ਅਤੇ ਬਾਰਿਸ਼ ਸ਼ੁਰੂ ਹੋ ਗਈ। ਇਸ ਨਾਲ ਸੈਲਾਨੀਆਂ ਵਿੱਚ ਖੁਸ਼ੀ ਦੀ ਲਹਿਰ ਦਿੱਸੀ, ਜਦਕਿ ਸਥਾਨਕ ਲੋਕਾਂ ਵਿੱਚ ਤਿਉਹਾਰਾਂ ਵਰਗਾ ਮਾਹੌਲ ਬਣ ਗਿਆ।

ਇਸੇਦੇ ਨਾਲ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ’ਚ ਵੀ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਹ ਬਾਰਿਸ਼ 6 ਤੋਂ 7 ਅਕਤੂਬਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ’ਚ ਅੱਜ ਸਵੇਰੇ ਭਾਰੀ ਬਾਰਿਸ਼ ਨਾਲ ਗੜੇਮਾਰੀ ਵੀ ਹੋਈ। ਧੌਲਾਧਾਰ ਪਹਾੜੀ ਖੇਤਰਾਂ ਵਿੱਚ ਕੱਲ੍ਹ ਰਾਤ ਹਲਕੀ ਬਰਫ਼ਬਾਰੀ ਹੋਈ ਸੀ, ਜਿਸ ਕਰਕੇ ਧਰਮਸ਼ਾਲਾ ਦਾ ਘੱਟੋ-ਘੱਟ ਤਾਪਮਾਨ 14 ਤੋਂ 15 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਦੇ ਬਦਲਾਅ ਨਾਲ ਹਿਮਾਚਲ ’ਚ ਜਲਦ ਹੀ ਸਰਦੀ ਦਾ ਮੌਸਮ ਸ਼ੁਰੂ ਹੋਵੇਗਾ।

Exit mobile version