The Khalas Tv Blog India ਕੁੜੀਆਂ ਦੇ ਵਾਸ਼ਰੂਮ ‘ਚੋਂ ਗੰਦੇ ਕਾਰੇ ਦਾ ਖੁਲਾਸਾ, ਪੁਲਿਸ ਨੇ ਵਿਦਿਆਰਥੀ ਕੀਤਾ ਗ੍ਰਿਫ਼ਤਾਰ
India

ਕੁੜੀਆਂ ਦੇ ਵਾਸ਼ਰੂਮ ‘ਚੋਂ ਗੰਦੇ ਕਾਰੇ ਦਾ ਖੁਲਾਸਾ, ਪੁਲਿਸ ਨੇ ਵਿਦਿਆਰਥੀ ਕੀਤਾ ਗ੍ਰਿਫ਼ਤਾਰ

Bengaluru MMS Scandal student arrested

ਕੁੜੀਆਂ ਦੇ ਵਾਸ਼ਰੂਮ 'ਚੋਂ ਗੰਦੇ ਕਾਰੇ ਦਾ ਖੁਲਾਸਾ, ਪੁਲਿਸ ਨੇ ਵਿਦਿਆਰਥੀ ਕੀਤਾ ਗ੍ਰਿਫ਼ਤਾਰ

ਬੈਂਗਲੁਰੂ : ਚੰਡੀਗੜ੍ਹ ਤੋਂ ਕੁਝ ਮਹੀਨਿਆਂ ਬਾਅਦ ਕਰਨਾਟਕ ਵਿੱਚ ਵੀ ਐਮਐਮਐੱਸ ਕਾਂਡ(Bengaluru MMS Scandal) ਦੀ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਨੂੰ ਕੁੜੀਆਂ ਦੇ ਅਰਧ ਨਗਨ ਵੀਡੀਓ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਡੀਆਰ ਟੂਡੇ ਦੀ ਰਿਪੋਰਟ ਮੁਤਾਬਿਕ ਬੈਂਗਲੁਰੂ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਵਿਦਿਆਰਥਣਾਂ ਦੇ ਅਰਧ ਨਗਨ ਵੀਡੀਓ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸ਼ੁਭਮ ਐਮ ਆਜ਼ਾਦ ਬੀਬੀਏ ਦਾ ਵਿਦਿਆਰਥੀ ਹੈ। ਮੁਲਜ਼ਮ ਵਿਦਿਆਰਥੀ ਲੜਕੀਆਂ ਦੇ ਵਾਸ਼ਰੂਮ ‘ਚ ਲੱਗੇ ਗੁਪਤ ਕੈਮਰੇ ਤੋਂ ਵੀਡੀਓ ਰਿਕਾਰਡ ਕਰਦਾ ਸੀ। ਉਸ ਦੇ ਮੋਬਾਈਲ ਤੋਂ ਲੜਕੀਆਂ ਦੀਆਂ 1200 ਤੋਂ ਵੱਧ ਅਰਧ ਨਗਨ ਵੀਡੀਓ ਅਤੇ ਤਸਵੀਰਾਂ ਮਿਲੀਆਂ ਹਨ।

ਪੁਲਿਸ ਮੁਤਾਬਕ ਵਿਦਿਆਰਥੀ ‘ਤੇ ਹੋਸਟਲ ਦੀਆਂ ਵਿਦਿਆਰਥਣਾਂ ਦੀ ਵੀਡੀਓ ਰਿਕਾਰਡ ਕਰਨ ਲਈ ਵਾਸ਼ਰੂਮ ‘ਚ ਗੁਪਤ ਕੈਮਰਾ ਲਗਾਉਣ ਦਾ ਦੋਸ਼ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਨੇ ਕੁੜੀਆਂ ਦੀਆਂ 1200 ਤੋਂ ਵੱਧ ਅੱਧ-ਨਗਨ ਵੀਡੀਓ ਅਤੇ ਤਸਵੀਰਾਂ ਰਿਕਾਰਡ ਕੀਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਇੱਕ ਰੈਸਟ ਰੂਮ ਵਿੱਚ ਕੈਮਰਾ ਫਿਕਸ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਘਟਨਾ ਦੀ ਸੂਚਨਾ 19 ਨਵੰਬਰ ਨੂੰ ਮਿਲੀ ਸੀ ਅਤੇ ਗਿਰੀਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ‘ਚ ਸੀਨੀਅਰ ਪੁਲਿਸ ਅਧਿਕਾਰੀ ਪੀ ਕ੍ਰਿਸ਼ਨਕਾਂਤ ਨੇ ਦੱਸਿਆ,”ਮੁਲਜ਼ਮ ਲੜਕਾ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ, ਜਿਸ ਨੇ ਗੁਪਤਤਾ ਦੀ ਉਲੰਘਣਾ ਕਰਦੇ ਹੋਏ ਵੀਡੀਓ ਅਤੇ ਫੋਟੋਆਂ ਖਿੱਚੀਆਂ ਸਨ। ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਦੇ ਆਧਾਰ ‘ਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।”

ਲੈਪਟਾਪ ਚੈੱਕ ਕੀਤਾ ਹੋਇਆ ਹੈਰਾਨਕੁਨ ਖੁਲਾਸਾ

ਐਫਆਈਆਰ ਦਰਜ ਹੋਣ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਨੂੰ ਬੁਲਾਇਆ, ਉਸ ਦਾ ਲੈਪਟਾਪ ਚੈੱਕ ਕੀਤਾ ਅਤੇ ਵਿਦਿਆਰਥਣਾਂ ਦੀਆਂ 1200 ਤੋਂ ਵੱਧ ਰਿਕਾਰਡਿੰਗਾਂ ਅਤੇ ਤਸਵੀਰਾਂ ਮਿਲੀਆਂ। ਬਾਅਦ ਵਿਚ, ਪੁਲਿਸ ਨੇ ਉਸ ਦੇ ਡਿਵਾਈਸਾਂ ਨੂੰ ਜ਼ਬਤ ਕਰ ਲਿਆ ਅਤੇ ਇਹ ਜਾਂਚ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸ ਨੇ ਇੰਟਰਨੈਟ ‘ਤੇ ਕੋਈ ਨਿੱਜੀ ਵੀਡੀਓ ਜਾਂ ਤਸਵੀਰਾਂ ਅਪਲੋਡ ਕੀਤੀਆਂ ਹਨ।

ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸਨੂੰ ਵਿਦਿਆਰਥਣਾਂ ਦੀਆਂ ਨਿਊਡ ਰਿਕਾਡਿੰਗ ਕਰਦਾ ਫੜਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਉਸ ਨੂੰ 13 ਨਵੰਬਰ ਨੂੰ ਪ੍ਰਬੰਧਕਾਂ ਵੱਲੋਂ ਫੜਿਆ ਗਿਆ ਸੀ ਪਰ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦੇ ਕੇ ਉਹ ਇਸ ਤੋਂ ਬਚ ਗਿਆ ਸੀ। ਬਾਅਦ ਵਿਚ 19 ਨਵੰਬਰ ਨੂੰ ਇਕ ਵਿਦਿਆਰਥਣ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਵਿਰੁੱਧ ਐੱਫ.ਆਈ.ਆਰ. ਕਰਵਾਈ ਗਈ।

ਜ਼ਿਕਰਯੋਗ ਹੈ ਹਾਲ ਹੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਐਮਐਮਐਸ ਸਕੈਂਡਲ ਮੀਡੀਆ ਦੀਆਂ ਸੁਰਖੀਆਂ ਵਿੱਚ ਰਿਹਾ ਸੀ। ਹੋਸਟਲ ‘ਚ ਰਹਿਣ ਵਾਲੀ ਇਕ ਵਿਦਿਆਰਥਣ ‘ਤੇ ਬਾਥਰੂਮ ‘ਚ ਹੋਰ ਵਿਦਿਆਰਥਣਾਂ ਦੀਆਂ ਕਈ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਦੋਸ਼ ਸੀ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁਹਾਲੀ ਸਥਿਤ ਯੂਨੀਵਰਸਿਟੀ ਕੈਂਪਸ ਵਿੱਚ ਭਾਰੀ ਰੋਸ ਪਾਇਆ ਗਿਆ। ਕੁਝ ਵਿਦਿਆਰਥਣਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਵਿਦਿਆਰਥਣਾਂ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਲੀਕ ਹੋ ਗਈਆਂ ਸਨ। ਇਸ ਮਾਮਲੇ ਵਿੱਚ ਫੌਜ ਦੇ ਇੱਕ ਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ ਹਾਲੇ ਵੀ ਜਾਂਚ ਅਧੀਨ ਹੈ।

Exit mobile version