ਬਿਉਰੋ ਰਿਪੋਰਟ – ਪੰਜਾਬੀ ਗਾਇਕ ਕਰਨ ਔਜਲਾ ਜ਼ਬਰਦਸਤ ਹਾਦਸੇ ਦੌਰਾਨ ਵਾਲ-ਵਾਲ ਬਚੇ ਹਨ । ਸ਼ੂਟਿੰਗ ਦੌਰਾਨ ਹੋਏ ਹਾਦਸੇ ਦੀ ਖ਼ਬਰ ਉਨ੍ਹਾਂ ਨੇ ਆਪ ਸ਼ੇਅਰ ਕੀਤੀ ਹੈ, ਪਰ ਇਸ ਦੌਰਾਨ ਕਰਨ ਔਜਲਾ ਨਾਲ ਜੁੜੀ ਹੋਰ ਖ਼ਬਰ ਵੀ ਸੁਰੱਖਿਆ ਵਿੱਚ ਆਈ ਜੋ ਉਨ੍ਹਾਂ ਦੇ ਦਰਿਆਦਿਲੀ ਨਾਲ ਜੁੜੀ ਹੈ । ਖੰਨਾ ਜ਼ਿਲ੍ਹੇ ਦਾ ਰਹਿਣ ਵਾਲਾ ਕੌਮਾਂਤਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ 9 ਲੱਖ ਦੇ ਕਰੀਬ ਕਰਜ਼ੇ ਵਿੱਚ ਡੁੱਬਿਆ । ਜਦੋਂ ਕਰਨ ਔਜਲਾ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਾਰਾ ਕਰਜ਼ਾ ਮਿੰਟ ਵਿੱਚ ਖਤਮ ਕਰਵਾ ਦਿੱਤਾ । ਇਹ ਜਾਣਕਾਰੀ ਆਪ ਐਥਲੀਟ ਤਰੁਣ ਸ਼ਰਮਾ ਵੱਲੋਂ ਵੀਡੀਓ ਦੇ ਜ਼ਰੀਏ ਸਾਂਝੀ ਕੀਤੀ ਹੈ ਨਾਲ ਹੀ ਉਸ ਨੇ ਲਿਖਿਆ ਕਿ ਕਰਨ ਔਜਲਾ ਜੀ ਦਾ ਬਹੁਤ ਧੰਨਵਾਦ ਜਿੰਨਾਂ ਨੇ ਮੇਰਾ ਬੈਂਕ ਲੋਨ ਖਤਮ ਕਰ ਦਿੱਤਾ ਹੈ । ਮੈਂ ਸਾਰੇ ਪੰਜਾਬੀ NRI ਅਤੇ ਭਾਰਤ ਦੇ ਭਰਾਵਾਂ ਦਾ ਸ਼ੁਕਰਾਨਾ ਕਰਦਾ ਹਾਂ ਜਿੰਨਾਂ ਨੇ ਮੇਰੀ ਮਦਦ ਕੀਤੀ ।
ਇਸ ਤੋਂ ਪਹਿਲਾਂ ਪੰਜਾਬੀ ਲੋਕ ਗਾਇਕਾ ਅਤੇ ਸਭ ਤੋਂ ਲੰਮੀ ਹੇਕ ਲਈ ਮਸ਼ਹੂਰ ਪਦਮ ਭੂਸ਼ਣ ਅਵਾਰਡੀ ਗੁਰਮੀਤ ਬਾਬਾ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਅਦਾਕਾਰ ਅਕਸ਼ੇ ਕੁਮਾਰ ਅੱਗੇ ਆਏ ਹਨ । ਉਨ੍ਹਾਂ ਨੇ ਚੁੱਪ-ਚਪੀਤੇ ਗੁਰਮੀਤ ਬਾਵਾ ਦੀ ਧੀ ਗਲੋਰੀ ਦੇ ਐਕਾਉਂਟ ਵਿੱਚ 25 ਲੱਖ ਟ੍ਰਾਂਸਫਰ ਕਰ ਦਿੱਤੇ ਹਨ । ਗਲੋਰੀ ਬਾਵਾ ਦੇ ਪਰਿਵਾਰ ਦੀ ਆਰਥਿਕ ਹਾਲਤ ਬਾਰੇ ਵੀਡੀਓ ਵਾਇਰਲ ਹੋਣ ਦੇ ਬਾਅਦ ਅਕਸ਼ੇ ਕੁਮਾਰ ਨੇ ਮਦਦ ਉਨ੍ਹਾਂ ਤੱਕ ਪਹੁੰਚਾਈ ਹੈ ।
ਮਾਂ ਗੁਰਮੀਤ ਬਾਵਾ ਅਤੇ ਭੈਣ ਲਾਚੀ ਬਾਵਾ ਦੀ ਮੌਤ ਤੋਂ ਬਾਅਦ ਧੀ ਗਲੋਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਸੀ । ਗਲੋਰੀ ਆਪਣਾ ਪਰਿਵਾਰ ਸੰਭਾਲਣ ਦੇ ਨਾਲ-ਨਾਲ ਆਪਣੀ ਭੈਣ ਲਾਚੀ ਬਾਵਾ ਦੇ ਬੱਚਿਆ ਦੀ ਸੰਭਾਲ ਕਰ ਰਹੀ ਸੀ । ਭੈਣ ਦਾ ਸਾਥ ਛੁੱਟ ਜਾਣ ਦੇ ਬਾਅਦ ਸ਼ੋਅ ਵੀ ਨਹੀਂ ਮਿਲ ਰਹੇ ਸਨ ਜਿਸ ਨਾਲ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ।
ਗਲੋਰੀ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਦੇ ਮੈਨੇਜਰ ਦਾ ਫੋਨ ਆਇਆ ਜਿਸ ਦੇ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ । ਬੈਂਕ ਮੈਨੇਜਰ ਨੇ ਦੱਸਿਆ ਕਿ ਕਿਸੇ ਅਕਸ਼ੇ ਕੁਮਾਰ ਭਾਟਿਆ ਨੇ ਉਨ੍ਹਾਂ ਦੇ ਬੈਂਕ ਐਕਾਉਂਟ ਵਿੱਚ 25 ਲੱਖ ਟ੍ਰਾਂਸਫਰ ਕੀਤੇ ਹਨ । ਉਹ ਹੈਰਾਨ ਹੋ ਗਈ,ਉਹ ਅੱਜ ਤੱਕ ਅਕਸ਼ੇ ਕੁਮਾਰ ਨੂੰ ਨਹੀਂ ਮਿਲੀ ਨਾ ਹੀ ਉਨ੍ਹਾਂ ਦੇ ਨਾਲ ਗੱਲ ਹੋਈ ਸੀ ।