The Khalas Tv Blog Others ਸਕੂਟੀ ‘ਤੇ ਜਾ ਰਹੀਆਂ ਤਿੰਨ ਭੈਣਾਂ ਨਾਲ ਕੁਝ ਅਜਿਹਾ ਹੋਇਆ ! ਪਰਿਵਾਰ ਦਾ ਹੋ ਗਿਆ ਬੁਰਾ ਹਾਲ
Others

ਸਕੂਟੀ ‘ਤੇ ਜਾ ਰਹੀਆਂ ਤਿੰਨ ਭੈਣਾਂ ਨਾਲ ਕੁਝ ਅਜਿਹਾ ਹੋਇਆ ! ਪਰਿਵਾਰ ਦਾ ਹੋ ਗਿਆ ਬੁਰਾ ਹਾਲ

kapurthal 3 sister accident

ਕਪੂਰਥਲਾ ਵਿੱਚ ਟਰੱਕ ਨੇ ਸਕੂਟੀ ਨੂੰ ਮਾਰੀ ਟੱਰਕ,1 ਦੀ ਮੌਤ,2 ਹਸਪਤਾਲ ਵਿੱਚ ਭਰਤੀ

ਬਿਊਰੋ ਰਿਪੋਰਟ : ਕਪੂਰਥਲਾ ਦੇ ਪਿੰਡ ਭੀਲਾ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ । ਤਿੰਨ ਭੈਣਾਂ ਐਕਟਿਵਾ ਸਕੂਟਰ ‘ਤੇ ਜਾ ਰਹੀਆਂ ਸਨ ਟਰੱਕ ਨਾਲ ਟਕਰਾਉਣ ਦੀ ਵਜ੍ਹਾ ਕਰਕੇ 1 ਭੈਣ ਦੀ ਮੌਕੇ ‘ਤੇ ਹੀ ਮੌਤ ਹੋ ਗਈ,2 ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਤੋ ਬਾਅਦ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਤੀਜੀ ਭੈਣ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ । ਦੱਸਿਆ ਜਾ ਰਿਹਾ ਹੈ ਹਾਦਸਾ ਧੁੰਦ ਦੀ ਵਜ੍ਹਾ ਕਰਕੇ ਹੋਇਆ ਹੈ।

ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ

ਦੱਸਿਆ ਜਾ ਰਿਹਾ ਹੈ ਕਿ ਪਿੰਡ ਮੇਹਮਦਵਾਲ ਵਿੱਚ ਰਹਿਣ ਵਾਲਿਆਂ ਤਿੰਨੋ ਭੈਣਾ ਅਮਨਦੀਪ ਕੌਰ,ਕਮਲਦੀਪ ਕੌਰ,ਪਵਨਦੀਪ ਕੌਰ ITC ਕੰਪਨੀ ਵਿੱਚ ਕੰਮ ਕਰਦੀਆਂ ਸਨ। ਸ਼ਨਿੱਚਰਵਾਰ ਸਵੇਰ ਰੋਜ਼ਾਨਾਂ ਵਾਂਗ ਤਿੰਨੋ ਆਪਣੀ ਐਕਟਿਵਾ ‘ਤੇ ITC ਕੰਪਨੀ ਕੰਮ ਕਰਨ ਜਾ ਰਹੀਆਂ ਸਨ । ਧੁੰਦ ਦੀ ਵਜ੍ਹਾ ਕਰਕੇ ਭੀਲਾ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਟਰੱਕ ਨੇ ਐਕਟਿਵਾਂ ਨੂੰ ਟਕੱਰ ਮਾਰੀ । ਲੋਕਾਂ ਨੇ ਐਬੁਲੈਂਸ ਬੁਲਾਈ । ਤਿੰਨਾਂ ਭੈਣਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਸ਼ਿਫਤ ਕੀਤਾ ਗਿਆ ਪਰ ਦੱਸਿਆ ਜਾ ਰਿਹਾ ਹੈ ਇੱਕ ਭੈਣ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ।

2 ਭੈਣਾਂ ਦਾ ਵੱਖ-ਵੱਖ ਹਸਪਤਾਲ ਵਿੱਚ ਇਲਾਜ

ਐਮਰਜੈਂਸੀ ਵਾਰਡ ਵਿੱਚ ਡਿਊਟੀ ‘ਤੇ ਤਾਇਨਾਤ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇੱਕ ਭੈਣ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਜਦਕਿ ਕਮਲਦੀਪ ਕੌਰ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਗਿਆ ਹੈ ਜਦਕਿ ਤੀਜੀ ਭੈਣ ਪਵਨਦੀਪ ਕੌਰ ਦਾ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ ਕੀ ਆਖਿਰ ਗਲਤੀ ਕਿਸ ਦੀ ਸੀ ਅਤੇ ਕਿਵੇਂ ਦੁਰਘਟਨਾ ਵਾਪਸੀ । ਉਧਰ ਇੱਕ ਧੀ ਦੇ ਮੌਤ ਅਤੇ 2 ਧੀਆਂ ਦੀ ਜ਼ਿੰਦਗੀ ਦੀ ਜੰਗ ਲੜਨ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ ।

ਪਰਿਵਾਰ ਵਿੱਚ ਸੋਗ

ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਸਾਲ 2022 ਜਾਂਦੇ-ਜਾਂਦੇ ਇਨ੍ਹਾਂ ਵੱਡਾ ਦੁੱਖ ਦੇ ਗਿਆ । ਘਰ ਦੀ ਇੱਕ ਧੀ ਹਮੇਸ਼ਾਂ ਲਈ ਚੱਲੀ ਗਈ ਅਤੇ 2 ਹੋਰ ਧੀਆਂ ਜ਼ਿੰਦਗੀ ਅਤੇ ਮੌਤ ਦੀ ਝੂਲ ਰਹੀਆਂ ਹਨ । ਸਭ ਤੋਂ ਵੱਡੀ ਗੱਲ ਪਰਿਵਾਰ ਨੇ ਤਿੰਨੋ ਧੀਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਆਪਣੇ ਪੈਰਾ ‘ਤੇ ਖੜਾ ਕੀਤਾ ਸੀ ਅਤੇ ਇਸ ਕਾਬਲ ਬਣਾਇਆ ਸੀ ਕਿ ਉਹ ਆਪਣਾ ਭਵਿੱਖ ਸਵਾਰ ਸਕਣ। ਪਰ ਮੌਜੂਦਾ ਦੁੱਖ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਹੱਖ ਦਿੱਤਾ ਹੈ । ਉਮੀਦ ਹੈ ਕਮਲਦੀਪ ਕੌਰ ਅਤੇ ਪਵਨਦੀਪ ਜਲਦ ਠੀਕ ਹੋਕੇ ਘਰ ਆਉਣ ਅਤੇ ਅਮਨਦੀਪ ਦੇ ਜਾਣ ਦਾ ਦੁੱਖ ਘੱਟ ਕਰਨ ਦੀ ਕੋਸ਼ਿਸ਼ ਕਰਨ ।

Exit mobile version