The Khalas Tv Blog Punjab SHO ਅਤੇ ਚੌਕੀ ਇੰਚਾਰਜ ਖਿਲਾਫ FIR !
Punjab

SHO ਅਤੇ ਚੌਕੀ ਇੰਚਾਰਜ ਖਿਲਾਫ FIR !

 

ਬਿਊਰੋ ਰਿਪੋਰਟ : ਕਪੂਰਥਲਾ ਵਿੱਚ 21 ਲੱਖ ਦੀ ਰਿਸ਼ਵਤ ਲੈਕੇ ਸਮੱਗਲਰਾਂ ਨੂੰ ਛੱਡਣ ਦੇ ਇਲਜ਼ਾਮ ਵਿੱਚ ਥਾਣਾ ਸਭਾਨੁਪਰ ਦੇ ਤਤਕਾਲੀ SHO ਅਤੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਨੂੰ FIR ਵਿੱਚ ਨਾਮਜ਼ਦ ਕੀਤਾ ਗਿਆ ਹੈ। ਕੇਸ ਵਿੱਚ ਡੀਲ ਕਰਵਾਉਣ ਵਾਲੇ ਵਿਚੋਲੀਏ ਵੀ ਸ਼ਾਮਲ ਹੈ । SHO ਇਸ ਸਮੇਂ ਥਾਣਾ ਕੋਤਵਾਲੀ ਵਿੱਚ ਤਾਈਨਾਤ ਸੀ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ।

SPD ਰਮਇੰਦਰ ਸਿੰਘ ਨੇ ਮਾਮਲੇ ਦੀ ਤਸਦੀਕ ਕੀਤੀ ਹੈ । ਉਧਰ ਇਸ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਦਾ ਮਾਹੌਲ ਹੈ । ਸੂਤਰਾਂ ਮੁਤਾਬਿਕ ਜਾਂਚ ਦੇ ਬਾਅਦ DSP ਸਮੇਤ ਹੋਰ ਵੀ ਕੁਝ ਲੋਕਾਂ ਦਾ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ।

ਮੁਲਜ਼ਮ ਨੇ ਪੁਲਿਸ ਪੁੱਛ-ਗਿੱਛ ਵਿੱਚ ਖੁਲਾਸਾ ਕੀਤਾ

ਕੇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 12 ਜੂਨ ਨੂੰ ਸੁਭਾਨਪੁਰ ਇਲਾਕੇ ਵਿੱਚ ਜਲੰਧਰ ਦੇਹਾਤੀ ਦੀ ਪੁਲਿਸ ਨੇ 6 ਕਿਲੋ ਹੈਰੋਈਨ ਅਤੇ 3 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ । ਕਪੂਰਥਲਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛ-ਗਿੱਛ ਕੀਤੀ ਤਾਂ ਇੱਕ ਮਾਮਲੇ ਵਿੱਚ SHO ਅਤੇ ਚੌਕੀ ਇੰਚਾਰਜ ਨੂੰ ਰਿਸ਼ਵਤ ਲੈਕੇ ਛੱਡਣ ਦਾ ਇਲਜ਼ਾਮ ਲਗਾਇਆ । ਮੁਲਜ਼ਮ ਦਾ ਨਾਂ ਗੁਲਜਾਰ ਸਿੰਘ ਉਰਫ ਜੋਗਾ ਸੀ। ਗੁਲਜਾਰ ਦੀ ਨਿਸ਼ਾਨਦੇਹੀ ‘ਤੇ ਅਮਨਦੀਪ ਸਿੰਘ ਉਰਫ ਅਮਨਾ,ਜੋਗਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਰਿਮਾਂਡ ‘ਤੇ ਲਿਆ ਗਿਆ ।

ਫਰਵਰੀ 2022 ਵਿੱਚ ਦਰਜ ਕੇਸ ਵਿੱਚ ਛੱਡਿਆ ਸੀ ਤਸਕਰ

ਪੁੱਛ-ਗਿੱਛ ਵਿੱਚ ਗੁਜਰਾਲ ਸਿੰਘ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਉਰਫ ਭਾਈ ਨੇ ਦੱਸਿਆ 12 ਮਾਰਚ 2023 ਨੂੰ ਚੌਕੀ ਬਾਦਸ਼ਾਹਪੁਰ ਜ਼ਿਲਾ ਕਪੂਰਥਲਾ ਦੀ ਪੁਲਿਸ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਫੜਿਆ ਸੀ । ਉਸ ਸਮੇਂ SI ਹਰਜੀਤ ਸਿੰਘ ਉੱਥੇ ਆਇਆ ਜੋ ਅੱਜ ਕੱਲ ਥਾਣਾ ਕੋਤਵਾਲੀ ਵਿੱਚ ਤਾਇਨਾਤ ਹੈ । ਜੋਗਾ 11 ਫਰਵਰੀ 2022 ਵਿੱਚ ਥਾਣਾ ਸੁਲਤਾਨਪੁਰ ਲੋਧੀ ਵਿੱਚ ਦਰਜ NDPS ਐਕਟ ਕੇਸ ਵਿੱਚ ਲੋੜੀਂਦਾ ਸੀ ।

ਜੋਗਾ ਨੇ ਦੱਸਿਆ ਕਿ ਉਸ ਦੀ ਪਤਨੀ ਜਗਜੀਤ ਕੌਰ ਮੈਂਡੀ ਗਰੇਵਾਲ ਨੇ ਉਸ ਨੂੰ ਪੁਲਿਸ ਤੋਂ ਛੁਡਾਉਣ ਦੇ ਲ਼ਈ ਚੌਕੀ ਬਾਦਸ਼ਾਹਪੁਰ ਇੰਚਾਰਜ ਅਤੇ ਥਾਣਾ ਕੋਤਵਾਲੀ ਦੇ SHO ਦੇ ਨਾਲ 21 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ । ਇੱਕ ਲੱਖ ਰੁਪਏ SHO ਹਰਜੀਤ ਸਿੰਘ ਨੇ ਚੌਕੀ ਵਿੱਚ ਹੀ ਲਏ ਜਦਕਿ ਅਗਲੇ ਦਿਨ SHO ਅਤੇ ਚੌਕੀ ਇੰਚਾਰਜ ਪਰਮਜੀਤ ਨੇ ਬਾਕੀ 19 ਲੱਖ ਰੁਪਏ ਲਏ ।

SSP ਨੇ ਆਪ ਜਾਂਚ ਕੀਤੀ

ਜੋਗਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਸਰਪੰਚ ਰਾਜਪਾਲ ਸਿੰਘ ਦੇ ਭਰਾ ਔਂਕਾਰ ਸਿੰਘ ਉਰਫ ਕਾਰੀ ਦੀ ਮੌਜੂਦਗੀ ਵਿੱਚ ਚੌਕੀ ਬਾਦਸ਼ਾਹਪੁਰ ਵਿੱਚ 19 ਲੱਖ ਰੁਪਏ ਹਰਜੀਤ ਸਿੰਘ ਨੇ ਲਏ ਅਤੇ 1 ਲੱਖ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਵੱਖ ਤੋਂ ਲਏ,ਰਿਸ਼ਵਤ ਦੇ ਪੈਸੇ ਲੈਣ ਤੋਂ ਬਾਅਦ SHO ਅਤੇ ਚੌਕੀ ਇੰਚਾਰਜ ਨੇ ਜੋਗਾ ਦੇ ਪਿਤਾ ਜੋਗਿੰਦਰ ਉਰਫ ਭਾਈ ਅਤੇ ਔਂਕਾਰ ਸਿੰਘ ਦੇ ਹਵਾਲੇ ਕਰ ਦਿੱਤਾ । ਇਸ ਮਾਮਲੇ ਦਾ ਖੁਲਾਸਾ ਹੋਣ ਦੇ ਬਾਅਦ ਜਲੰਧਰ ਦੇਹਾਤੀ ਦੇ SSP ਕਪੂਰਥਲਾ ਨੂੰ ਇਤਲਾਹ ਦਿੱਤੀ ਤਾਂ ਉਨ੍ਹਾਂ ਨੇ ਆਪ ਕਮਾਨ ਸੰਭਾਲ ਦੇ ਹੋਏ ਜਾਂਚ ਵਿੱਚ ਦੋਵਾਂ ਨੂੰ ਮੁਲਜ਼ਮ ਪਾਇਆ ਅਤੇ SHO ASI ਹਰਜੀਤ ਸਿੰਘ ਅਤੇ ਤਤਕਾਲੀ ਚੌਕੀ ਬਾਦਸ਼ਾਹਪੁਰ ਇੰਚਾਰਜ ਪਰਮਜੀਤ ਸਿੰਘ ਅਤੇ ਡੀਲ ਕਰਵਾਉਣ ਵਾਲੇ ਪਿੰਡ ਬੂਟਾ ਦੇ ਸਰਪੰਚ ਦੇ ਭਰਾ ਔਂਕਾਰ ਸਿੰਘ ਦੇ ਖਿਲਾਫ ਸੁਭਾਨਪੁਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਦੀ ਧਾਰਾ 7, IPC ਦੀ ਧਾਰ 222 ਅਤੇ 120B ਦੇ ਤਹਿਤ ਮਾਮਲਾ ਦਰਜ ਕਰ ਲਿਆ ।

Exit mobile version