The Khalas Tv Blog Punjab ਗੁਆਂਢਣ ਦੀ ਹੈਵਾਨੀਅਤ ! ਉਬਲਦੀ ਹੋਈ ਦਾਲ 10 ਸਾਲ ਦੇ ਬੱਚੇ ‘ਤੇ ਸੁੱਟ ਦਿੱਤੀ !
Punjab

ਗੁਆਂਢਣ ਦੀ ਹੈਵਾਨੀਅਤ ! ਉਬਲਦੀ ਹੋਈ ਦਾਲ 10 ਸਾਲ ਦੇ ਬੱਚੇ ‘ਤੇ ਸੁੱਟ ਦਿੱਤੀ !

ਬਿਉਰੋ ਰਿਪੋਰਟ : ਕਪੂਰਥਲਾ ਵਿੱਚ ਇੱਕ ਗੁਆਂਢਣ ਨੇ 10 ਮਹੀਨੇ ਦੇ ਬੱਚੇ ਨਾਲ ਹੈਵਾਨੀਅਤ ਵਾਲੀ ਕਰਤੂਤ ਸਾਹਮਣੇ ਆਈ ਹੈ । ਉਹ ਵੀ ਇਸ ਲਈ ਕਿਉਂਕਿ ਉਸ ਨੂੰ ਫੋਨ ਦੌਰਾਨ ਬੱਚਿਆਂ ਦੇ ਖੇਡਣ ਨਾਲ ਪਰੇਸ਼ਾਨੀ ਹੋ ਰਹੀ ਸੀ । ਗੁਆਂਢ ਵਿੱਚ ਰਹਿਣ ਵਾਲੀ ਔਰਤ ਨੇ ਗੁੱਸੇ ਵਿੱਚ ਇੱਕ ਮਾਂ ਅਤੇ 10 ਮਹੀਨੇ ਦੀ ਬੱਚੀ ‘ਤੇ ਉਬਲਦੀ ਦਾਲ ਸੁੱਟ ਦਿੱਤੀ ਹੈ। ਜਿਸ ਨਾਲ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ ਹੈ ਅਤੇ ਉਸ ਦੇ ਪੂਰੇ ਸਰੀਰ ‘ਤੇ ਜ਼ਖਮ ਹੋ ਗਏ ਹਨ । ਬੁਰੀ ਹਾਲਤ ਵਿੱਚ ਬੱਚੀ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ 20 ਫੀਸਦੀ ਝੁਲਸ ਚੁੱਕੀ ਹੈ। ਮਾਮਲੇ ਦਾ ਪਤਾ ਚੱਲ ਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਸਿਵਲ ਹਸਪਤਾਲ ਵਿੱਚ ਭਰਤੀ ਚਾਂਦਨੀ ਨੇ ਦੱਸਿਆ ਕਿ ਉਸ ਦੀ ਗੁਆਂਢਣ ਕੁੜੀ ਉਸ ਦੇ ਘਰ ਆਈ ਸੀ । ਉਹ ਮੋਬਾਈਲ ਫੋਨ ‘ਤੇ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ । ਇਸੇ ਦੌਰਾਨ ਉਸ ਦਾ 3 ਸਾਲ ਦਾ ਬੱਚਾ 10 ਮਹੀਨੇ ਦੀ ਭੈਣ ਕਾਵਿਆ ਨਾਲ ਖੇਡ ਰਹੀ ਸੀ । ਇਸੇ ਦੌਰਾਨ ਮੁਲਜ਼ਮ ਔਰਤ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਨੂੰ ਕਿਹਾ । ਬੱਚਿਆਂ ਦੀ ਮਾਂ ਨੇ ਕਿਹਾ ਬੱਚੇ ਖੇਡ ਰਹੇ ਹਨ ਤਾਂ ਉਹ ਕਿਉਂ ਰੋਕ ਰਹੀ ਹੈ । ਇਹ ਸੁਣ ਕੇ ਉਸ ਨੇ ਪਹਿਲਾਂ ਮੁੰਡੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਇਸ ਨੂੰ ਵੇਖ ਕੇ 10 ਮਹੀਨੇ ਦੀ ਕਾਵਿਆ ਰੋਣ ਲੱਗੀ । ਇਹ ਵੇਖ ਮੁਲਜ਼ਮ ਗੁਆਂਢਣ ਗੁੱਸੇ ਵਿੱਚ ਆ ਗਈ । ਉਸ ਨੇ ਗੈਸ ‘ਤੇ ਰੱਖੀ ਦਾਲ ਨੂੰ ਕੱਢਿਆ ਅਤੇ ਉਨ੍ਹਾਂ ਦੇ ਸੁੱਟ ਦਿੱਤਾ । ਜਿਸ ਨਾਲ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ।

ਬੱਚੀ ਦਰਦ ਨਾਲ ਚਿਲਾਉਣ ਲੱਗੀ ਤਾਂ ਮੁਲਜ਼ਮ ਗੁਆਂਢਣ ਉੱਥੋ ਚੱਲੀ ਗਈ ਜਿਸ ਤੋਂ ਬਾਅਦ ਮਾਂ ਪੀੜ੍ਹਤ ਬੱਚਿਆਂ ਨੂੰ ਲੈਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚੀ । ਥਾਣਾ ਸੁਲਤਾਨਪੁਰ ਲੋਧੀ ਦੇ SHO ਲਖਵਿੰਦਰ ਸਿੰਘ ਨੇ ਕਿਹਾ ਘਟਨਾ ਦੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਜਲਦ ਪੀੜਤ ਔਰਤ ਦਾ ਬਿਆਨ ਦਰਜ ਕਰਕੇ ਕਾਰਵਾਹੀ ਕੀਤੀ ਜਾ ਰਹੀ ਹੈ।

Exit mobile version