The Khalas Tv Blog Punjab 2 ਬੱਚਿਆਂ ਦੀ ਮਾਂ ਨਾਲ ਹੋਇਆ ਮਾੜਾ ਕੰਮ ! ਫਿਰ ਪਤੀ ਤੇ ਸਹੁਰੇ ਨੇ ਕੀਤੀ ਹੈਰਾਨ ਕਰਨ ਵਾਲੀ ਕਰਤੂਤ !
Punjab

2 ਬੱਚਿਆਂ ਦੀ ਮਾਂ ਨਾਲ ਹੋਇਆ ਮਾੜਾ ਕੰਮ ! ਫਿਰ ਪਤੀ ਤੇ ਸਹੁਰੇ ਨੇ ਕੀਤੀ ਹੈਰਾਨ ਕਰਨ ਵਾਲੀ ਕਰਤੂਤ !

ਬਿਉਰੋ ਰਿਪੋਰਟ : ਕਪੂਰਥਲਾ ਦੇ ਪਿੰਡ ਖਾਨਗਾਹ ਵਿੱਚ 2 ਬੱਚਿਆਂ ਦੀ ਮਾਂ ਨੇ ਸਹੁਰਿਆਂ ਤੋਂ ਤੰਗ ਆਕੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ । ਇਲਾਜ ਦੇ ਦੌਰਾਨ ਔਰਤ ਦੀ ਮੌ ਤ ਹੋਈ ਹੈ । ਪਤੀ ਅਤੇ ਸਹੁਰਾ ਲਾਸ਼ ਲੈਕੇ ਆਏ ਪਰ ਬਾਅਦ ਵਿੱਚੋ ਛੱਡ ਕੇ ਭੱਜ ਗਏ । ਜਿਸ ਦਾ ਪਤਾ ਚੱਲ ਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੇ ਲਈ ਕਪੂਰਥਲਾ ਸਿਵਲ ਹਸਪਤਾਲ ਵਿੱਚ ਰੱਖਿਆ ਹੈ।

ਕੋਤਵਾਲੀ ਪੁਲਿਸ ਨੇ ਦੋਵਾਂ ਖਿਲਾਫ ਕਤ ਲ ਲਈ ਮਜ਼ਬੂਰ ਕਰਨ ਦਾ ਮੁਕਦਮਾ ਦਰਜ ਕਰ ਲਿਆ ਹੈ । ਮ੍ਰਿਤਕਾਂ 2 ਬੱਚਿਆਂ ਦੀ ਮਾਂ ਸੀ। ਉਸ ਦੀ ਪਛਾਣ 26 ਸਾਲ ਦੀ ਹਰਜੀਤ ਕੌਰ ਦੇ ਰੂਪ ਵਿੱਚ ਹੋਈ ਹੈ ਜੋ ਪਿੰਡ ਖਾਨਗਾਹ ਵਿੱਚ ਰਹਿੰਦੀ ਸੀ । ਥਾਣਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਖਾਨਗਾਹ ਦੀ ਔਰਤ ਨੇ ਜ਼ਹਿਰੀਲੀ ਚੀਜ਼ ਖਾ ਲਈ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌ ਤ ਹੋ ਗਈ । ਥਾਣਾ ਕੋਤਵਾਲੀ ਪ੍ਰਭਾਰੀ ਰਮਨ ਕੁਮਾਰ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ । ਮ੍ਰਿਤਕ ਔਰਤ ਦੀ ਇੱਕ ਪੁੱਤਰ ਅਤੇ ਧੀ ਸੀ ।

ਪੁਲਿਸ ਨੇ ਮ੍ਰਿਤਕਾ ਦੀ ਮਾਂ ਸਰਬਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਉਸ ਦੀ ਧੀ ਨੂੰ ਸਹੁਰੇ ਵਾਲੇ ਤੰਗ ਪਰੇਸ਼ਾਨ ਕਰਦੇ ਸਨ । ਮਾਂ ਸਰਬਜੀਤ ਕੌਰ ਦੇ ਬਿਆਨ ‘ਤੇ ਪਤੀ ਜਗਜੀਤ ਸਿੰਘ ਅਤੇ ਸਹੁਰਾ ਹਰਜਿੰਦਰ ਸਿੰਘ ‘ਤੇ ਤੰਗ ਪਰੇਸ਼ਾਨ ਕਰਨ ਅਤੇ ਆਪਣੇ ਆਪ ਨੂੰ ਮਾਰਨ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ । ਫਿਲਹਾਲ ਪਿਉ-ਪੁੱਤ ਦੋਵੇ ਫਰਾਰ ਹੋ ਗਏ ਹਨ,ਜਿਸ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

Exit mobile version