The Khalas Tv Blog Punjab ਬਿਨਾਂ ਦੱਸੇ ਪਤਨੀ ਬੱਚਿਆਂ ਨਾਲ ਵਿਦੇਸ਼ ਗਈ ! ਗੁੱਸੇ ‘ਚ ਪਤੀ ਨੇ ਸੱਸ ਨਾਲ ਕੀਤਾ ਇਹ ਕਾਰਾ !
Punjab

ਬਿਨਾਂ ਦੱਸੇ ਪਤਨੀ ਬੱਚਿਆਂ ਨਾਲ ਵਿਦੇਸ਼ ਗਈ ! ਗੁੱਸੇ ‘ਚ ਪਤੀ ਨੇ ਸੱਸ ਨਾਲ ਕੀਤਾ ਇਹ ਕਾਰਾ !

ਬਿਊਰੋ ਰਿਪੋਰਟ : ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪੁਡਾ ਕਾਲੋਲੀ ਵਿੱਚ ਇੱਕ ਮਹਿਲਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਜਿਸ ਜਵਾਈ ਨੂੰ ਸੱਸ ਦੇ ਕਤਲ ਵਿੱਚ ਮੁਲਜ਼ਮ ਮੰਨਿਆ ਸੀ ਉਸ ਦੀ ਲਾਸ਼ ਹੁਣ ਮਿਲੀ ਹੈ । ਉਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ। ਦੇਰ ਸ਼ਾਮ ਮੁਲਜ਼ਮ ਜਵਾਈ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਮਿਠੜਾ ਦੇ ਨਜ਼ਦੀਕ ਮਿਲਿਆ,ਜਿਸ ਦੀ ਹਸਪਤਾਲ ਵਿੱਚ ਲਿਜਾਉਣ ਤੋਂ ਬਾਅਦ ਮੌਤ ਹੋ ਗਈ ।

ਇਸ ਗੱਲ ਦੀ ਪੁਸ਼ਟੀ DSP ਸਬ ਡਿਵੀਜਨ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਲਵਿੰਦਰ ਸਿੰਘ ਦੀ ਮੋਬਾਈਲ ਲੋਕੇਸ਼ਨ ਦੇ ਆਦਾਰ ‘ਤੇ ਸੱਸ ਦੇ ਕਤਲ ਕਰਨ ਦਾ ਸ਼ੱਕ ਸੀ। ਉਧਰ ਦੂਜੇ ਪਾਸੇ ਉਸ ਨੇ ਜੋ ਵੀਡੀਓ ਵਾਇਰਲ ਕੀਤਾ ਸੀ,ਉਸ ਵਿੱਚ ਉਹ ਪਤਨੀ ਦੇ ਵਿਦੇਸ਼ ਜਾਣ ਤੋਂ ਬਾਅਦ ਪਰੇਸ਼ਾਨ ਵਿਖਾਈ ਦੇ ਰਿਹਾ ਸੀ । ਉਸ ਨੇ ਆਪਣੀ ਜਾਨ ਦੇਣ ਦਾ ਵੀ ਜ਼ਿਕਰ ਕੀਤਾ ਸੀ । ਵੇਖਿਆ ਜਾਵੇ ਤਾਂ ਉਸ ਕੋਲ ਸੱਸ ਦਾ ਕਤਲ ਕਰਨ ਦਾ ਮੋਟਿਵ ਵੀ ਸੀ ।

ਖੂਨ ਵਿੱਚ ਭਿੱਜੀ ਮਿਲੀ ਸੀ ਮਹਿਲਾ ਦੀ ਲਾਸ਼

ਸੁਲਤਾਨਪੁਰ ਲੋਧੀ ਪੁਲਿਸ ਨੂੰ ਬਲਵਿੰਦਰ ਸਿੰਘ ਦੀ ਵਾਇਰਲ ਵੀਡੀਓ ਮਿਲੀ ਸੀ । ਜਿਸ ਵਿੱਚ ਉਹ ਆਪਣੀ ਜਾਨ ਦੇਣ ਦੀ ਗੱਲ ਕਹਿ ਰਿਹਾ ਸੀ । ਜਿਸ ਦੇ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਜਦੋਂ ਪੁਲਿਸ ਸੁਲਤਾਨਪੁਰ ਲੋਧੀ ਦੀ ਪੁਡਾ ਕਾਲੋਨੀ ਕੋਠੀ ਨੰਬਰ 182 ਪਹੁੰਚੀ ਤਾਂ ਉੱਥੇ ਮਹਿਲਾ ਜਸਵੀਰ ਕੌਰ ਦੀ ਲਾਸ਼ ਖੂਨ ਨਾਲ ਭਿੱਜੀ ਹੋਈ ਮਿਲੀ ਸੀ। ਉਧਰ ਦੂਜੇ ਪਾਸੇ ਪੁਲਿਸ ਨੂੰ ਮਿਲੀ ਵਾਇਰਲ ਵੀਡੀਓ ਵਿੱਚ ਮਹਿਲਾ ਜਸਵੀਰ ਕੌਰ ਦੇ ਜਵਾਈ ਬਲਵਿੰਦਰ ਸਿੰਘ ਆਪਣੀ ਪਤਨੀ ਤੋਂ ਪਰੇਸ਼ਾਨ ਹੋਕੇ ਮਰਨ ਦੀ ਗੱਲ ਕਰ ਰਿਹਾ ਸੀ । ਜਿਸ ਦੇ ਅਧਾਰ ‘ਤੇ ਪੁਲਿਸ ਨੇ ਬਲਵਿੰਦਰ ਸਿੰਘ ਦੀ ਸੱਸ ਦੇ ਕਤਲ ਮਾਮਲੇ ਵਿੱਚ ਉਸ ‘ਤੇ ਸ਼ੱਕ ਜਤਾ ਰਹੀ ਸੀ ।

ਲੰਮੇ ਵਕਤ ਤੋਂ ਅਮਰੀਕਾ ਵਿੱਚ ਸੀ ਪੁੱਤਰ

ਮ੍ਰਿਤਕ ਦੀ ਰਿਸ਼ਤੇਦਾਰ ਲਖਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਸਵੀਰ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦਾ ਪੁੱਤਰ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਸੀ। ਉਸ ਦੀ ਧੀ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਚੱਲੀ ਗਈ ਸੀ। ਮਹਿਲਾ ਦੇ ਜਵਾਈ ਬਲਵਿੰਦਰ ਸਿੰਘ ਦੀ ਮੋਬਾਈਲ ਲੋਕੇਸ਼ਨ ਵੀ ਮਹਿਲਾ ਦੇ ਘਰ ਦੇ ਆਲੇ-ਦੁਆਲੇ ਹੀ ਨਿਕਲ ਰਹੀ ਸੀ। ਬਲਵਿੰਦਰ ਸਿੰਘ ਨੇ ਘਰ ਵਿੱਚ ਜਾਕੇ ਜਾਂਚ ਕੀਤੀ ਤਾਂ ਉਹ ਘਰ ਵਿੱਚ ਨਹੀਂ ਸੀ । ਘਰ ਵਿੱਚ ਤਾਲਾ ਲੱਗਿਆ ਹੋਇਆ ਸੀ।

ਪੋਸਟਮਾਰਟਮ ਰਿਪੋਰਟ ਵਿੱਚ ਹੋਵੇਗਾ ਮੌਤ ਦਾ ਖੁਲਾਸਾ

DSP ਸੁਲਤਾਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਜਦੋਂ ਲਵਾਰਿਸ ਹਾਲਤ ਵਿੱਚ ਮਿਲਿਆ ਤਾਂ ਉਹ ਉਲਟੀਆਂ ਕਰ ਰਿਹਾ ਸੀ । ਜਿਸ ਤੋਂ ਲੱਗ ਦਾ ਹੈ ਕਿ ਉਸ ਨੇ ਜ਼ਹਿਰੀਲਾ ਪ੍ਰਦਾਰਥ ਨਿਗਲ ਲਿਆ ਹੈ । ਜਿਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ ।

 

 

Exit mobile version