The Khalas Tv Blog Punjab ਸਾਬਕਾ ਬੈਂਕ ਅਧਿਕਾਰੀ ਦਾ ਬੇਦਰਦੀ ਨਾਲ ਕਤਲ ! ਪੁਲਿਸ ਨੂੰ ਇਹ ਸ਼ੱਕ !
Punjab

ਸਾਬਕਾ ਬੈਂਕ ਅਧਿਕਾਰੀ ਦਾ ਬੇਦਰਦੀ ਨਾਲ ਕਤਲ ! ਪੁਲਿਸ ਨੂੰ ਇਹ ਸ਼ੱਕ !

ਬਿਉਰੋ ਰਿਪੋਰਟ : ਕਪੂਰਥਲਾ ਦੇ ਪਿੰਡ ਦਿਆਲਪੁਰ ਵਿੱਚ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਰਿਟਾਇਡ ਬੈਂਕ ਮੁਲਾਜ਼ਮ ਦਾ ਕਤਲ ਕਰ ਦਿੱਤਾ ਹੈ। ਘਟਨਾ ਦੀ ਇਤਲਾਹ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਭੁੱਲਥ ਅਤੇ ਸੁਭਾਨਪੁਰ ਥਾਣੇ ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲਿਆ ਅਤੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਰੱਖਿਆ ਹੈ ।

DSP ਭਾਰਤ ਭੂਸ਼ਣ ਸੋਨੀ ਨੇ ਦੱਸਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਮ੍ਰਿਤਕ ਦੇ ਘਰ ਚੋਰੀ ਦੇ ਇਰਾਦੇ ਨਾਲ ਵੜੇ ਹੋ ਸਕਦੇ ਹਨ । ਇਸ ਦੌਰਾਨ ਹੀ ਉਨ੍ਹਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਪੁਲਿਸ ਦੇ ਮੁਤਾਬਿਕ ਬਲਵੰਤ ਸਿੰਘ ਦੀ ਉਮਰ 76 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿੰਡ ਦਿਆਲਪੁਰ ਦੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ । ਪਤਨੀ ਦਾ ਦੇਹਾਂਤ ਹੋ ਗਿਆ ਸੀ ਕੁਝ ਸਮੇਂ ਪਹਿਲਾਂ ਹੀ ਬਲਵੰਤ ਸਿੰਘ ਕੌ-ਆਪਰੇਟਿਵ ਬੈਂਕ ਤੋਂ ਰਿਟਾਇਡ ਹੋਇਆ ਸੀ । ਮ੍ਰਿਤਕ ਦੇ 2 ਬੱਚੇ ਹਨ ਉਹ ਵਿਦੇਸ਼ ਰਹਿੰਦੇ ਹਨ । ਘਰ ਵਿੱਚ ਇਕੱਲਾ ਵੇਖ ਕੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ ।

ਫਿਲਹਾਲ ਪੁਲਿਸ ਨੇ ਬਲਵੰਤ ਸਿੰਘ ਦੇ ਦੋਵੇ ਬੱਚਿਆਂ ਨੂੰ ਇਤਲਾਹ ਕਰ ਦਿੱਤੀ ਹੈ । ਘਰ ਦੇ ਆਲੇ-ਦੁਆਲੇ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕੈਮਰੇ ਤੋਂ ਮਿਲਿਆ ਇੱਕ ਵੀ ਸਬੂਤ ਉਨ੍ਹਾਂ ਨੂੰ ਮੁਲਜ਼ਮਾਂ ਤੱਕ ਪਹੁੰਚਾ ਸਕਦਾ ਹੈ ।

Exit mobile version