The Khalas Tv Blog India ਕਪਿਲ ਸ਼ਰਮਾ ਦੇ ਸ਼ੋਅ ‘ਚ ਸਾਥੀ ਕਲਾਕਾਰ ਨੇ ਚੁੱਕਿਆ ਵੱਡਾ ਕਦਮ ! ਇਸ ਨੂੰ ਦੱਸਿਆ ਜ਼ਿੰਮੇਵਾਰ
India

ਕਪਿਲ ਸ਼ਰਮਾ ਦੇ ਸ਼ੋਅ ‘ਚ ਸਾਥੀ ਕਲਾਕਾਰ ਨੇ ਚੁੱਕਿਆ ਵੱਡਾ ਕਦਮ ! ਇਸ ਨੂੰ ਦੱਸਿਆ ਜ਼ਿੰਮੇਵਾਰ

ਬਿਊਰੋ ਰਿਪੋਰਟ : ਸਟੇਜ ‘ਤੇ ਕਰੋੜਾਂ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰਾਂ ਵੀ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਸੁਣ ਕੇ ਹੈਰਾਨੀ ਹੁੰਦੀ ਹੈ। ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕੰਮ ਕਰਨ ਵਾਲੇ ਹਾਸ ਕਲਾਕਾਰ ਤੀਰਥਾਨੰਦ ਰਾਵ ਨੇ ਅਜਿਹਾ ਹੀ ਕਦਮ ਚੁੱਕਿਆ ਹੈ। ਉਸ ਨੇ ਕੈਮਰੇ ਦੇ ਸਾਹਮਣੇ ਲਾਈਵ ਹੋਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ।

ਤੀਰਥਾਨੰਦ ਰਾਵ ‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਨਾਨਾ ਪਾਟੇਕਰ ਦਾ ਕਿਰਦਾਰ ਨਿਭਾਉਂਦੇ ਸਨ । ਉਨ੍ਹਾਂ ਨੇ ਫੇਸਬੁਕ ‘ਤੇ ਲਾਈਵ ਹੋਕੇ ਫਨਾਇਲ ਨਾਲ ਭਰਿਆ ਹੋਇਆ ਗਿਲਾਸ ਪੀ ਲਿਆ । ਇਸ ਦੇ 10 ਮਿੰਟ ਬਾਅਦ ਉਨ੍ਹਾਂ ਨੇ ਦੱਸਿਆ ਕਿ ਆਖ਼ਿਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ, ਇਸ ਦੀ ਨੌਬਤ ਕਿਉਂ ਆਈ ।

ਤੀਰਥਾਨੰਦ ਰਾਵ ਨੇ ਕਿਹਾ ਉਹ ਇੱਕ ਔਰਤ ਦੇ ਨਾਲ ਲਿਵ-ਇਨ ਵਿੱਚ ਰਹਿੰਦੇ ਹਨ, ਉਸ ਔਰਤ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਸਿਰ ‘ਤੇ 3 ਤੋਂ 4 ਲੱਖ ਦਾ ਕਰਜ਼ਾ ਵੀ ਹੋ ਗਿਆ ਹੈ। ਔਰਤ ਉਸ ਨਾਲ ਕੁੱਟਮਾਰ ਵੀ ਕਰਦੀ ਹੈ। ਮਾਨਸਿਕ ਤੌਰ ‘ਤੇ ਸ਼ੋਸ਼ਣ ਕਰਦੀ ਹੈ। ਤੀਰਥਾਨੰਦ ਰਾਵ ਨੇ ਇਨ੍ਹਾਂ ਕਹਿਣ ਦੇ ਬਾਅਦ ਫਨਾਇਲ ਦਾ ਡੱਬਾ ਖੋਲ੍ਹਿਆ ਅਤੇ ਆਪਣੇ ਸਾਹਮਣੇ ਰੱਖੇ ਗਿਲਾਸ ਵਿੱਚ ਪਾਇਆ ਅਤੇ ਪੂਰਾ ਪੀ ਲਿਆ। ਰਿਪੋਰਟ ਦੇ ਮੁਤਾਬਕ ਉਸ ਦੇ ਕੁਝ ਦੋਸਤਾਂ ਨੇ ਤੁਰੰਤ ਪੁਲਿਸ ਨੂੰ ਫ਼ੋਨ ਕੀਤਾ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ।

ਲਿਵ ਇਨ ਪਾਰਟਨਰ ਤੋਂ ਪਰੇਸ਼ਾਨ ਹੋਕੇ ਕਦਮ ਚੁੱਕਿਆ

ਤੀਰਥਾਨੰਦ ਰਾਵ ਨੇ ਲਾਈਵ ਦੌਰਾਨ ਕਿਹਾ ਮੈਂ ਪਰਵੀਨ ਬਾਨੋ ਦੇ ਨਾਲ ਲਿਵ ਇਨ ਵਿੱਚ ਰਹਿੰਦਾ ਹਾਂ । 2013 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਉਸ ਦੀਆਂ 2 ਧੀਆਂ ਹਨ, ਉਹ ਮੈਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੀ ਹੈ । ਮੈਂ ਉਸ ਨੂੰ 90 ਹਜ਼ਾਰ ਦਾ ਫ਼ੋਨ ਦਿੱਤਾ, ਉਸ ਦੇ ਲਈ ਸਭ ਕੁਝ ਕੀਤਾ ਪਰ ਮੇਰੇ ਖ਼ਿਲਾਫ਼ ਹੀ ਉਸ ਨੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ । ਪਰਵੀਨ ਬਾਨੋ ਨੇ ਪੁਲਿਸ ਦੇ ਸਾਹਮਣੇ ਜਾ ਕੇ ਕਿਹਾ ਮੈਂ ਉਸ ਨਾਲ ਕੁੱਟਮਾਰ ਕਰਦਾ ਹਾਂ,ਪੁਲਿਸ ਨੇ ਮੇਰੇ ਖਿਲਾਫ ਸ਼ਿਕਾਇਤ ਵੀ ਦਰਜ ਕਰ ਲਈ । ਫਿਰ ਉਹ ਕਹਿਣ ਲੱਗੀ ਕਿ ਮੇਰੇ ਖ਼ਿਲਾਫ਼ ਸ਼ਿਕਾਇਤ ਵਾਪਸ ਲੈ ਲਏਗੀ ਪਰ ਉਹ ਕੁੱਟਮਾਰ ਕਰਨ ਲੱਗੀ, ਉਸ ਦੇ ਨਾਲ ਧੀਆਂ ਵੀ ਮਾਰਨ ਲੱਗੀਆਂ। ਤੀਰਥਾਨੰਦ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਛੋਟੀ ਧੀ ਨੂੰ ਲੈ ਕੇ ਕਿਸੇ ਕੋਲ ਗਈ,ਮੈਂ ਉਸ ਨਾਲ ਕਿਵੇਂ ਰਹਿ ਸਕਦਾ ਹਾਂ।

ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਾ ਕੇ ਫਸਾਉਣ ਦੀ ਧਮਕੀ ਦਿੰਦੀ ਸੀ

ਮੈਂ ਜਦੋਂ ਵੀ ਉਸ ਦੇ ਕੋਲੋਂ ਦੂਰ ਜਾਂਦਾ ਸੀ ਤਾਂ ਉਹ ਅੱਧੀ ਰਾਤ ਨੂੰ ਕੈਬ ਕਰਕੇ ਮੇਰੇ ਕੋਲ ਆ ਜਾਂਦੀ ਸੀ,ਉਹ ਧਮਕੀ ਦਿੰਦੀ ਹੈ ਕਿ ਜੇਕਰ ਮੈਂ ਉਸ ਦੇ ਨਾਲ ਨਹੀਂ ਗਿਆ ਤਾਂ ਉਹ ਹੰਗਾਮਾ ਕਰ ਦੇਵੇਗੀ। ਤੀਰਥਾਨੰਦ ਨੇ ਕਿਹਾ ਘਰ ਪਹੁੰਚਣ ਤੋਂ ਬਾਅਦ ਉਸ ਨਾਲ ਕੁੱਟਮਾਰ ਹੁੰਦੀ ਸੀ, ਵਿਰੋਧ ਕਰਨ ‘ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵਿੱਚ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਦੀ ਧਮਕੀ ਦਿੰਦੀ ਸੀ। ਉਸ ਨੇ ਕਿਹਾ ਜਦੋਂ ਤੱਕ ਮੇਰੇ ਨਾਲ ਕੋਰਟ ਮੈਰਿਜ ਨਹੀਂ ਕਰੋਗੇ ਉਦੋਂ ਤੱਕ ਕੇਸ ਵਾਪਸ ਨਹੀਂ ਲਵਾਂਗੀ। ਤੁਸੀਂ ਆਪ ਦੱਸੋ 7 ਤੋਂ 8 ਮਹੀਨੇ ਵਿੱਚ ਹੀ ਇਸ ਔਰਤ ਨਾਲ ਰਹਿਣਾ ਮੁਸ਼ਕਿਲ ਹੋ ਗਿਆ, ਪੂਰੀ ਜ਼ਿੰਦਗੀ ਕਿਵੇਂ ਕੱਟਾਂਗਾ, ਮੈਂ ਕਲਾਕਾਰ ਹਾਂ, ਲੋਕਾਂ ਨੂੰ ਹਸਾਉਣਾ ਮੇਰਾ ਕੰਮ ਹੈ ਪਰ ਅੱਜ ਇਸ ਔਰਤ ਨੇ ਮੇਰਾ ਜਿਊਂਣਾ ਮੁਸ਼ਕਲ ਕਰ ਦਿੱਤਾ ਹੈ।

ਹੈ ।

Exit mobile version